06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਰਾਜਪੁਰਾ ਦੇ ਵੱਖ-ਵੱਖ ਮੰਦਰਾਂ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਰਾਜਪੁਰਾ, 5 ਸਤੰਬਰ (ਜੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਰਾਜਪੁਰਾ, 5 ਸਤੰਬਰ (ਜੀ.ਪੀ. ਸਿੰਘ)-ਰਾਜਪੁਰਾ ਦੇ ਵੱਖ-ਵੱਖ ਮੰਦਿਰਾਂ ’ਚ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਵਸ ਜਨਮ ਅਸ਼ਟਮੀ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਦੌਰਾਨ ਹਜਾਰਾਂ ਦੀ ਗਿਣਤੀ ’ਚ ਸ਼ਰਧਾਲੂ ਮੰਦਰਾਂ ’ਚ ਜਾ ਕੇ ਸ੍ਰੀ ਕ੍ਰਿਸ਼ਨ ਜੀ ਦੀਆਂ ਮੂਰਤੀਆਂ ਨਮਸਤਕ ਹੋਏ ਅਤੇ ਵਿਸ਼ੇਸ਼ ਤੌਰ ’ਤੇ ਸ੍ਰੀ ਕ੍ਰਿਸ਼ਨ ਦੇ ਬਾਲ ਰੂਪ ’ਚ ਸੁਸ਼ੋਬਿਤ ਮੂਰਤੀ ਦਾ ਝੂਲਾ ਝੁਲਾਇਆ। ਸ਼ਹਿਰ ਦੇ ਸ੍ਰੀ ਗਣੇਸ਼ ਮੰਦਰ, ਸ੍ਰੀ ਸੱਤ ਨਾਰਾਇਣ ਮੰਦਰ, ਸ਼੍ਰੀ ਦੁਰਗਾ ਮੰਦਰ, ਸਨਾਤਮਧਰਮ ਮੰਦਰ, ਬ੍ਰਹਿਮਾਕੁਮਾਰੀ ਆਸ਼ਰਮ ਅਤੇ ਵਿਸ਼ੇਸ਼ ਤੋਰ `ਤੇ ਬਹਾਵਲਪੁਰ ਭਵਨ ਵਿਖੇ ਇਸਕੌਨ ਵੱਲੋਂ ਕੀਤੇ ਗਏ ਵਿਸ਼ੇਸ਼ ਸਮਾਗਮ ਦੋਰਾਨ ਆਪਣੇ-ਆਪਣੇ ਢੰਗ ਨਾਲ ਕੀਤੇ ਜਾ ਰਹੇ ਕੀਰਤਨ ਦਾ ਆਨੰਦ ਲੈਂਦੇ ਸ਼ਰਧਾਲੂ ਝੂਮਦੇ ਨਜ਼ਰ ਆਏ। ਇਸ ਦੋਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਜੱਗਾ, ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿੱਤਲ, ਇੰਡਸਟਰੀ ਵਿਕਾਸ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ ਸਮੇਤ ਹੋਰ ਆਗੂ ਆਪਣੇ ਪਰਿਵਾਰਾਂ ਅਤੇ ਟੀਮਾਂ ਸਮੇਤ ਹਰ ਮੰਦਰ ਵਿਚ ਨਮਸਤਕ ਹੋਏ ਅਤੇ ਪ੍ਰਸ਼ਾਦ ਗ੍ਰਹਿਣ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਗੋਲਡੀ ਬੀਪੀਈਓ ਸਮਾਣਾ ਨੂੰ ਐਨਆਈਈਪੀਏ ਵਲੋਂ ਨੈਸ਼ਨਲ ਇਨੋਵੇਟਿਵ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਨਾਭਾ ਪੁਲਿਸ ਨੂੰ ਕੀਤਾ ਹੈ ਚੌਕਸ : ਐਸ.ਪੀ. ਦਵਿੰਦਰ ਅੱਤਰੀ
Ad Position 24