06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਆਰੀਆ ਸਮਾਜ ਮੰਦਰ ਵਿਖੇ ਮੁਫ਼ਤ ਫਿਜੀਓਥਰੇਪੀ ਕੈਂਪ

ਰਾਜਪੁਰਾ, 5 ਸਤੰਬਰ (ਜੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਰਾਜਪੁਰਾ, 5 ਸਤੰਬਰ (ਜੀ.ਪੀ. ਸਿੰਘ)-ਸਥਾਨਕ ਆਰੀਆ ਸਮਾਜ ਮੰਦਰ ਵਿਖੇ ਪ੍ਰਧਾਨ ਰਾਜੇਸ਼ਵਰ ਆਰੀਆ ਅਤੇ ਮੀਤ ਪ੍ਰਧਾਨ ਨੀਰਜ ਆਰੀਆ ਦੀ ਸਾਂਝੀ ਅਗਵਾਈ ’ਚ 3 ਦਿਨਾਂ ਲਈ ਲਗਾਏ ਫੀਜਿਓਥਰੇਪੀ ਕੈਂਪਾਂ ਦੇ ਦੂਜੇ ਦਿਨ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਦੀ ਫੀਜਿਓਥਰੇਪੀ ਵਿਭਾਗ ਦੀ ਮੁਖੀ ਡਾ. ਸੁਖਪ੍ਰੀਤ ਕੌਰ ਬਿੰਦਰਾ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਆਪਣੇ ਨਾਲ ਲਿਆਂਦੀ ਟੀਮ ਨਾਲ ਮਿਲ ਕੇ ਕਰੀਬ 150 ਮਰੀਜ਼ਾਂ ਦਾ ਇਲਾਜ ਕੀਤਾ ਅਤੇ ਸਮੇਂ-ਸਮੇਂ ’ਤੇ ਕੀਤੀਆਂ ਜਾਣ ਵਾਲੀਆਂ ਵਰਜ਼ਿਸ਼ਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਸੁਖਪ੍ਰੀਤ ਕੌਰ ਬਿੰਦਰਾ ਨੇ ਕਿਹਾ ਕਿ ਕੈਂਪ ਦੇ ਦੂਜੇ ਦਿਨ ਤੱਕ ਸਭ ਤੋਂ ਜ਼ਿਆਦਾ ਗੋਡੇ, ਮੋਢੇ, ਸਰਵਾਈਕਲ ਦੇ ਜ਼ਿਆਦਾ ਮਰੀਜ਼ ਆ ਰਹੇ ਹਨ। ਕਿਸੇ ਵੀ ਮਰੀਜ਼ ਦੇ ਗੋਡੇ, ਮੋਢੇ ਦੁਖਣਾ ਸਰੀਰ ਦੀ ਸੰਭਾਲ ਸੰਬੰਧੀ ਘੱਟ ਜਾਣਕਾਰੀ ਨਾ ਹੋਣਾ ਹੈ। ਇਸ ਲਈ ਡਾਕਟਰਾਂ ਵਲੋਂ ਦੱਸੀ ਵਰਜ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਦਵਾਈ ਦੀ ਖ਼ੁਰਾਕ ਨੂੰ ਮਰੀਜ਼ ਸਮੇਂ ਸਿਰ ਖਾਂਦੇ ਹਨ ਉਸੇ ਤਰ੍ਹਾਂ ਵਰਜ਼ਿਸ਼ ਨੂੰ ਵੀ ਖ਼ੁਰਾਕ ਸਮਝ ਕੇ ਰੋਜ਼ਾਨਾ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਜੋ ਡਾਕਟਰ ਕਹਿੰਦੇ ਹਨ ਕਿ ਪੌੜੀਆਂ ਨਾ ਚੜ੍ਹੋ, ਚੌਕੜੀ ਮਾਰ ਕੇ ਨਾ ਬੈਠੋ ਅਤੇ ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਨਾ ਕਰੋ, ਮੰਨਣੀਆਂ ਚਾਹੀਦੀਆਂ ਹਨ। ਇਸ ਮੌਕੇ ਆਰੀਆ ਸਮਾਜ ਮੰਦਰ ਦੇ ਅਹੁਦੇਦਾਰ ਜਨਰਲ ਸਕੱਤਰ ਨੀਰਜ ਆਰੀਆ, ਸਰਪ੍ਰਸਤ ਅਸ਼ੋਕ ਛਾਬੜਾ, ਖ਼ਜ਼ਾਨਚੀ ਅਨਿਲ ਕਥੂਰੀਆ ਸਮੇਤ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਨਾਭਾ ਪੁਲਿਸ ਨੂੰ ਕੀਤਾ ਹੈ ਚੌਕਸ : ਐਸ.ਪੀ. ਦਵਿੰਦਰ ਅੱਤਰੀ ਅਗਲੀ ਖ਼ਬਰ ਕਾਰਗਿਲ ਦੇ ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਦੀ 26ਵੀਂ ਸ਼ਹੀਦੀ ਬਰਸੀ ਦੀਆਂ ਤਿਆਰੀਆਂ
Ad Position 24