03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਨਾਭਾ, 2 ਸਤੰਬਰ (ਵਰਿੰਦਰ ਵਰਮਾ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਚ ਰੋਟਰੈਕਟ ਕਲੱਬ ਨਾਭਾ ਗ੍ਰੇਟਰ ਵਲੋਂ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਾਕਟਰ ਚਰਨਜੀਤ ਸਿੰਘ (ਦੰਦਾਂ ਦੇ ਮਾਹਿਰ) ਨੇ 85 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਨਾਭਾ, 2 ਸਤੰਬਰ (ਵਰਿੰਦਰ ਵਰਮਾ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਚ ਰੋਟਰੈਕਟ ਕਲੱਬ ਨਾਭਾ ਗ੍ਰੇਟਰ ਵਲੋਂ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਾਕਟਰ ਚਰਨਜੀਤ ਸਿੰਘ (ਦੰਦਾਂ ਦੇ ਮਾਹਿਰ) ਨੇ 85 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਦੰਦਾਂ ਦੀ ਸਹੀ ਸੰਭਾਲ ਕਰਨ ਨੂੰ ਲੈ ਕੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਦੰਦਾਂ ਵਿਚ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਹੈ ਤਾਂ ਉਸ ਦਾ ਇਲਾਜ ਉਨ੍ਹਾਂ ਵਲੋਂ ਮੁਫ਼ਤ ਕੀਤਾ ਜਾਵੇਗਾ। ਇਸ ਮੌਕੇ ਸਕੂਲ ਦੇ ਹੈਡ ਟੀਚਰ ਧਰਮਿੰਦਰ ਸਿੰਘ ਕਲੇਰ ਨੇ ਰੋਟਰੈਕਟ ਕਲੱਬ ਨਾਭਾ ਗ੍ਰੇਟਰ ਦੇ ਮੈਂਬਰਾਂ ਵਲੋਂ ਕੀਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਲੱਬਾਂ ਵਲੋਂ ਕੀਤੇ ਗਏ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਹੁਲ ਸਿੰਗਲਾ ਨੇ ਕਿਹਾ ਕਿ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਜਿਵੇਂ ਕਿ ਮੈਡੀਕਲ ਚੈੱਕਅਪ ਕੈਂਪ, ਸਕੂਲਾਂ ਵਿਚ ਸਟੇਸ਼ਨਰੀ, ਬੂਟ, ਜੁਰਾਬਾਂ, ਵਰਦੀਆਂ ਦੀ ਵੰਡ ਤੇ ਖ਼ੂਨਦਾਨ ਕੈਂਪ ਲਗਾਏ ਜਾਂਦੇ ਹਨ।ਇਸ ਮੌਕੇ ਪ੍ਰਧਾਨ ਰਾਹੁਲ ਸਿੰਗਲਾ, ਕਸ਼ਿਸ਼ ਨਰੂਲਾ, ਵਾਈਸ ਪ੍ਰਧਾਨ ਸ਼ਾਂਤਨੂ ਖੰਨਾ, ਜਨਰਲ ਸਕੱਤਰ ਕੇਸ਼ਵ ਗਰਗ, ਕੈਸ਼ੀਅਰ ਮਨਿਕ ਸਿੰਗਲਾ, ਸਾਬਕਾ ਪ੍ਰਧਾਨ ਤਰੁਣ ਗੁਪਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਸਿਊਣਾ ਵਿਖੇ ਬੂਟੇ ਲਗਾਏ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ’ਤੇ ਧਾਰਮਿਕ ਪ੍ਰਦਰਸ਼ਨੀ ਲਗਾਈ
Ad Position 24