03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰੇਲ ਗੱਡੀ ’ਚੋਂ ਡਿਗਣ ਕਾਰਨ ਵਿਅਕਤੀ ਦੀ ਮੌਤ

ਰਾਜਪੁਰਾ, 2 ਸਤੰਬਰ (ਜੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਰਾਜਪੁਰਾ, 2 ਸਤੰਬਰ (ਜੀ.ਪੀ. ਸਿੰਘ)- ਰਾਜਪੁਰਾ-ਸ਼ੰਭੂ-ਅੰਬਾਲਾ ਮੁੱਖ ਰੇਲ ਮਾਰਗ ’ਤੇ ਰੇਲਵੇ ਪੁਲਿਸ ਨੂੰ ਪਿੰੰਡ ਬਪਰੌਰ ਨੇੜੇ ਰੇਲ ਮਾਰਗ ਦੇ ਕੰਢੇ ’ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਰੇਲ ਮਾਰਗ ਨੇੜੇ ਇਕ ਵਿਅਕਤੀ ਦੀ ਲਾਸ਼ ਪਈ ਹੈ। ਜਿਸ ਤੇ ਪੁਲਿਸ ਪਾਰਟ ਨੇ ਮੌਕੇ ’ਤੇ ਜਾ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਸ਼ਨਾਖ਼ਤ ਲਈ ਰੱਖਵਾ ਦਿੱਤਾ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਪ੍ਰਵਾਸੀ ਮਜਦੂਰ ਲੱਗਦਾ ਹੈ ਤੇ ਉਸ ਦੀ ਉਮਰ 30-35 ਸਾਲ ਜਾਪਦੀ ਹੈ। ਉਸਨੇ ਸਫੇਦ ਬਨਾਇਣ, ਲਾਲ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਜੀਨਸ ਪਹਿਣੀ ਹੋਈ ਹੈ। ਉਹਨਾਂ ਸ਼ੱਕ ਜਾਹਰ ਕੀਤਾ ਕਿ ਜਿਸ ਤਰ੍ਹਾਂ ਮ੍ਰਿਤਕ ਦੀ ਲਾਸ਼ ਮਿਲੀ ਹੈ ਉਹ ਕਿਸੇ ਅਣਪਛਾਤੀ ਗੱਡੀ ਵਿੱਚੋਂ ਡਿੱਗਿਆ ਲੱਗਾ ਹੈ। ਉਕਤ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ। ਇਸ ਲਈ ਲਾਸ਼ ਨੂੰ 72 ਘੰਟਿਆਂ ਲਈ ਸਥਾਨਕ ਸਿਵਲ ਹਸਪਤਾਲ ਮੁਰਦਾਘਰ ਵਿਚ ਸ਼ਨਾਖ਼ਤ ਲਈ ਰੱਖਵਾ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਮਾਣਾ ਬਾਰ ਐਸੋਸੀਏਸ਼ਨ ਚੋਣਾਂ ਬਾਰੇ ਬਾਰ ਕੌਂਸਲ ਦਾ ਅਹਿਮ ਹੁਕਮ, ਪਿਛਲੇ ਹੁਕਮ ’ਤੇ ਰੋਕ ਅਗਲੀ ਖ਼ਬਰ ਅਫ਼ੀਮ ਸਮੇਤ ਇਕ ਕਾਬੂ
Ad Position 24