29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

1 ਸਤੰਬਰ ਦੇ ਚੰਡੀਗੜ੍ਹ ਧਰਨੇ ਨੂੰ ਲੈ ਕੇ ਭਾਕਿਯੂ ਸ਼ਾਦੀਪੁਰ ਦੀ ਪ੍ਰਧਾਨਗੀ ਹੇਠ ਬੈਠਕ

ਬਹਾਦਰਗੜ੍ਹ, 28 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਜ਼ਰੂਰੀ ਮੀਟਿੰਗ ਪਹਿਲੀ ਸਤੰਬਰ ਨੂੰ ਚੰਡੀਗੜ੍ਹ ਵਿਖੇ ਜੋ ਧਰਨਾ ਲੱਗ ਰਿਹਾ ਉਸ ਦੇ ਸੰਬੰਧ ਵਿਚ ਟੋਲ ਪਲਾਜਾ ਧਰੇੜੀ ਜੱਟਾਂ ’ਤੇ ਹੋਈ। ਜਿਸ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਸ਼ੰਕਰਪੁਰ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 29-08-2026
ਬਹਾਦਰਗੜ੍ਹ, 28 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਜ਼ਰੂਰੀ ਮੀਟਿੰਗ ਪਹਿਲੀ ਸਤੰਬਰ ਨੂੰ ਚੰਡੀਗੜ੍ਹ ਵਿਖੇ ਜੋ ਧਰਨਾ ਲੱਗ ਰਿਹਾ ਉਸ ਦੇ ਸੰਬੰਧ ਵਿਚ ਟੋਲ ਪਲਾਜਾ ਧਰੇੜੀ ਜੱਟਾਂ ’ਤੇ ਹੋਈ। ਜਿਸ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਸ਼ੰਕਰਪੁਰ ਨੇ ਕੀਤੀ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਤੇ ਐਸ.ਕੇ.ਐਮ. ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1 ਸਤੰਬਰ ਨੂੰ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਐਸ.ਕੇ.ਐਮ. ਦੇ ਸੱਦੇ ’ਤੇ ਜੋ ਕਿਸਾਨੀ ਨਾਲ, ਮੁਲਾਜ਼ਮਾਂ, ਨੌਜਵਾਨਾਂ ਅਤੇ ਮਜ਼ਦੂਰਾਂ ਨਾਲ ਸੰਬੰਧਿਤ ਮੰਗਾਂ ਹਨ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਉਨ੍ਹਾਂ ਨੂੰ ਪੂਰੀਆਂ ਕਰਾਉਣ ਵਾਸਤੇ ਘੱਟੋ ਘੱਟ ਇਕ ਹਫ਼ਤੇ ਦਾ ਧਰਨਾ ਲੱਗ ਰਿਹਾ ਹੈ ਉਸ ਦੇ ਸੰਬੰਧ ਵਿਚ ਆਪੋ ਆਪਣੇ ਪਿੰਡਾਂ ਵਿਚੋਂ ਵੱਡੇ ਪੱਧਰ ’ਤੇ ਸਾਥੀਆਂ ਨੂੰ ਤਿਆਰ ਕਰੋ ਤੇ ਟਰਾਲੀਆਂ ਦੇ ਰਾਹੀਂ ਧਰਨੇ ਵਿਚ ਸ਼ਮੂਲੀਅਤ ਕਰਾਉਣ ਵਾਸਤੇ ਤਿਆਰੀਆਂ ਖਿੱਚ ਲਓ। ਸ਼ਾਦੀਪੁਰ ਨੇ ਕਿਹਾ ਕਿ ਐਸਕੇਐਮ ਦਾ ਫੈਸਲਾ ਹੈ ਕਿ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਲੰਗਰ ਦੀ ਤਿਆਰੀ ਕਰਕੇ ਆਉਣ। ਇਸ ਮੌਕੇ ’ਤੇ ਪ੍ਰੈਸ ਸਕੱਤਰ ਹਰਬੰਸ ਸਿੰਘ ਦਦਹੇੜਾ, ਕੈਪਟਨ ਮੇਜਰ ਸਿੰਘ, ਐਡਵੋਕੇਟ ਪ੍ਰਭਦੀਪ, ਬਲਦੇਵ ਸਿੰਘ, ਅਬਦੁਲ ਹੈਪੀ ਕੁੱਪੀਆਂ, ਲਖਵਿੰਦਰ ਸਿੰਘ ਆਲਮਪੁਰ, ਅੰਗਰੇਜ਼ ਸਿੰਘ ਭੰਬਲ, ਗੁਰਮੇਸ਼ ਸਿੰਘ ਅਲੀਪੁਰ, ਹਾਕਮ ਸਿੰਘ ਥੂਹੀ, ਜਰਨੈਲ ਸਿੰਘ, ਭਗਵੰਤ ਸਿੰਘ, ਗਜਿੰਦਰ ਸਿੰਘ ਕਾਲਾ, ਸੁਰਜੀਤ ਗਾਂਧੀ, ਤਰਸੇਮ ਧੀਮਾਨ, ਪ੍ਰਿਥੀਪਾਲ ਸਿੰਘ, ਕੇਵਲ ਸਿੰਘ, ਜਗਦੀਸ਼ ਸਿੰਘ ਕੌਰ, ਸੁੱਖਾ ਸਿੰਘ ਘੁੰਮਣ, ਗੁਰਭੇਜ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਤੇ ਵਿਰਸੇ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ-ਡਾ. ਜ਼ੋਰਾ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਲੜਕਿਆਂ ਦੇ ਵਾਲੀਬਾਲ ਮੁਕਾਬਲੇ ਕਰਵਾਏ
Ad Position 24