ਮੁਲਾਜ਼ਮ ਸੰਘਰਸ਼ ’ਚ ਬੀ.ਡੀ.ਪੀ.ਓ., ਫੂਡ ਸਪਲਾਈ ਤੇ ਬਲਾਕ ਪ੍ਰਾਇਮਰੀ ਦਫ਼ਤਰਾਂ ਦੇ ਮੁਲਾਜ਼ਮ ਵੀ ਸ਼ਾਿਮਲ, ਕੰਮਕਾਜ ਠੱਪ
ਭੁੱਨਰਹੇੜੀ, 27 ਅਗਸਤ (ਧਨਵੰਤ ਸਿੰਘ)-ਪੰਜਾਬ ਭਰ ਵਿਚ ਸਰਕਾਰੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਮਹਾਂ ਹੜਤਾਲ ਦਾ ਅਸਰ ਭੁੱਨਰਹੇੜੀ ਦੇ ਸਰਕਾਰੀ ਦਫ਼ਤਰਾਂ ਵਿਚ ਵੀ ਦੇਖਣ ਨੂੰ ਮਿਲਿਆ। ਅੱਜ ਬੀ.
ਭੁੱਨਰਹੇੜੀ, 27 ਅਗਸਤ (ਧਨਵੰਤ ਸਿੰਘ)-ਪੰਜਾਬ ਭਰ ਵਿਚ ਸਰਕਾਰੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਮਹਾਂ ਹੜਤਾਲ ਦਾ ਅਸਰ ਭੁੱਨਰਹੇੜੀ ਦੇ ਸਰਕਾਰੀ ਦਫ਼ਤਰਾਂ ਵਿਚ ਵੀ ਦੇਖਣ ਨੂੰ ਮਿਲਿਆ। ਅੱਜ ਬੀ.ਡੀ.ਪੀ.ਓ. ਦਫ਼ਤਰ ਭੁੱਨਰਹੇੜੀ, ਫੂਡ, ਸਿਵਲ ਸਪਲਾਈ ਅਤੇ ਖੁਰਾਕ ਵਿਭਾਗ ਦੇ ਬਲਾਕ ਦਫ਼ਤਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਦੇ ਮੁਲਾਜ਼ਮ ਵੀ ਸੰਘਰਸ਼ ਦਾ ਹਿੱਸਾ ਬਣੇ। ਇਸ ਕਾਰਨ ਇਨ੍ਹਾਂ ਦਫ਼ਤਰਾਂ ਵਿਚ ਆਮ ਕੰਮਕਾਜ ਠੱਪ ਰਿਹਾ। ਮੁਲਾਜ਼ਮ ਛੁੱਟੀ ’ਤੇ ਜਾਣ ਕਾਰਨ ਆਪਣੇ ਸਰਕਾਰੀ ਕੰਮਾਂ ਲਈ ਦਫ਼ਤਰਾਂ ਵਿਚ ਪਹੁੰਚੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਪਰਤਣਾ ਪਿਆ, ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕ ਖੱਜਲ-ਖੁਆਰ ਵੀ ਹੋਏ। ਪੰਜਾਬ ਵਿਚ 27 ਅਗਸਤ ਦੀ ਮਹਾਂ ਹੜਤਾਲ ਦੌਰਾਨ ਵੱਡੀ ਗਿਣਤੀ ਵਿਚ ਸਰਕਾਰੀ ਮੁਲਾਜ਼ਮਾਂ ਦੇ ਸ਼ਾਮਲ ਹੋਣ ਕਾਰਨ ਸਰਕਾਰੀ ਸੇਵਾਵਾਂ ਪ੍ਰਭਾਵਿਤ ਰਹੀਆਂ। ਦੱਸਿਆ ਗਿਆ ਹੈ ਕਿ ਮੁਲਾਜ਼ਮ ਜਥੇਬੰਦੀਆਂ ਵਲੋਂ ਬਕਾਇਆ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਤਨਖਾਹ ਕਮਿਸ਼ਨ ਨਾਲ ਸੰਬੰਧਿਤ ਤਰੁੱਟੀਆਂ ਦੂਰ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਹਿੱਸਾ ਬਣਨ ਲਈ ਰੋਸ ਪ੍ਰਦਰਸ਼ਨ ਵਿਚ ਸਾਮਲ ਹੋਣ ਗਏ।