ਖਾਟੂ ਸ਼ਾਮ ਮੰਦਰ ਵਿਖੇ ਇਕਾਦਸ਼ੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ-ਪ੍ਰਧਾਨ ਸ਼ੰਮੀ
ਰਾਜਪੁਰਾ, 24 ਅਗਸਤ (ਰਣਜੀਤ ਸਿੰਘ)-ਇਥੋਂ ਦੇ ਖਾਟੂ ਸ਼ਾਮ ਮੰਦਰ ਵਿਖੇ ਇਕਾਦਸੀ ਦਾ ਦਿਹਾੜਾ ਸ਼ਰਧਾ ਉਤਸ਼ਾਹ, ਧਾਰਮਿਕ ਮਰਿਆਦਾ ਤੇ ਸਤਿਕਾਰ ਨਾਲ ਮਨਾਇਆ। ਸਮਾਗਮ ਵਿਖੇ ਸ਼ਹਿਰ ਤੋਂ ਇਲਾਵਾ ਨੇੜਲੇ ਪਿੰਡਾਂ ਦੀ ਸੰਗਤ ਨੇ ਵੀ ਬਾਬਾ ਖਾਟੂ ਸ਼ਾਮ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ।
ਰਾਜਪੁਰਾ, 24 ਅਗਸਤ (ਰਣਜੀਤ ਸਿੰਘ)-ਇਥੋਂ ਦੇ ਖਾਟੂ ਸ਼ਾਮ ਮੰਦਰ ਵਿਖੇ ਇਕਾਦਸੀ ਦਾ ਦਿਹਾੜਾ ਸ਼ਰਧਾ ਉਤਸ਼ਾਹ, ਧਾਰਮਿਕ ਮਰਿਆਦਾ ਤੇ ਸਤਿਕਾਰ ਨਾਲ ਮਨਾਇਆ। ਸਮਾਗਮ ਵਿਖੇ ਸ਼ਹਿਰ ਤੋਂ ਇਲਾਵਾ ਨੇੜਲੇ ਪਿੰਡਾਂ ਦੀ ਸੰਗਤ ਨੇ ਵੀ ਬਾਬਾ ਖਾਟੂ ਸ਼ਾਮ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਇਸ ਸੰਬੰਧੀ ਮੰਦਰ ਕਮੇਟੀ ਦੇ ਪ੍ਰਧਾਨ ਮਹਿੰਦਰ ਸ਼ੰਮੀ ਨੇ ਦੱਸਿਆ ਕਿ ਰਾਜਪੁਰਾ ਵਿਖੇ ਮੰਦਰ ਚਾਰ ਸਾਲ ਦੇ ਕਰੀਬ ਪੁਰਾਣਾ ਹੈ ਤੇ ਮੰਦਰ ਸੰਗਤਾਂ ਦੀ ਅਕੀਦਤ ਦਾ ਕੇਂਦਰ ਬਣਿਆ ਹੋਇਆ ਹੈ। ਥੋੜੇ ਹੀ ਸਮੇਂ ਵਿਚ ਇਸ ਅਸਥਾਨ ਨਾਲ ਸ਼ਰਧਾਲੂਆਂ ਦੀ ਗੂੜ੍ਹੀ ਆਸਥਾ ਜੁੜ੍ਹ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜਾ ਵੀ ਸ਼ਰਧਾਲੂ ਇਸ ਮੰਦਰ ਵਿਚ ਪੂਰੀ ਸ਼ਰਧਾ ਭਾਵਨਾ ਨਾਲ ਆਉਂਦਾ ਹੈ ਤਾਂ ਉਸ ਦੀ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੰਦਰ ਵਿਚ ਬਾਬਾ ਖਾਟੂ ਸ਼ਾਮ ਦੀਆਂ ਭੇਟਾਂ ਦਾ ਗੁਣਗਾਣ ਕੀਤਾ ਗਿਆ ਹੈ। ਇਸ ਮੌਕੇ ਸੰਗਤਾਂ ਦਾ ਠਾਠਾ ਮਾਰਦੇ ਇਕੱਠ ਇਕਾਦਸੀ ਦੇ ਪਵਿੱਤਰ ਦਿਹਾੜੇ ਦੀ ਸ਼ੋਭਾ ਵਧਾ ਰਿਹਾ ਸੀ। ਇਸ ਮੌਕੇ ‘ਆਪ’ ਆਗੂ ਗੁਰਪ੍ਰੀਤ ਸਿੰਘ ਧਮੋਲੀ, ਕੀਰਤ ਸਿੰਘ ਸਿਹਰਾ, ਕੇ.ਬੀ. ਸ਼ਰਮਾ, ਕੰਵਲ ਨਾਗਪਾਲ, ਮਨੂੰ ਸ਼ਰਮਾ, ਦੀਪੂ ਵਰਮਾ, ਸ਼ਹਿਰ ਦੀਆਂ ਸ਼ਰਧਾਲੂ ਔਰਤਾਂ ਤੇ ਹੋਰ ਸੰਗਤ ਹਾਜ਼ਰ ਸੀ।