ਪੰਜਾਬ ਬੰਦ ਦੇ ਸੱਦੇ ’ਤੇ ਇਲਾਕੇ ਦੀਆਂ ਮਾਰਕੀਟਾਂ ਰਹੀਆਂ ਬੰਦ
ਭਾਦਸੋਂ, 21 ਅਗਸਤ (ਪ੍ਰਦੀਪ ਦੰਦਰਾਲਾ)-ਪੰਜਾਬ ਬੰਦ ਦੇ ਸੱਦੇ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਅੱਜ ਇਲਾਕੇ ਦੀਆਂ ਮਾਰਕੀਟਾਂ ਜਿਵੇਂ ਦਿੱਤੂਪੁਰ, ਲੌਟ, ਸਹੌਲੀ, ਦੰਦਰਾਲਾ ਢੀਂਡਸਾ ਵਿਖੇ ਦੁਕਾਨਾਂ ਵੇਖਣ ਨੂੰ ਬੰਦ ਰਹੀਆਂ। ਇਸ ਤੋਂ ਇਲਾਵਾ ਇਨ੍ਹਾਂ ਮਾਰਕੀਟਾਂ ’ਚ 7 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੀਆਂ ਦੁਕਾਨਾਂ ’ਤੇ ਤਾਲਾ ਬੰਦੀ ਵੇਖੀ ਗਈ।
ਅਜੀਤ ਡੈਸਕ
22-08-2026