ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਐਲਾਨ ਨੂੰ ਪੂਰਨ ਸਮਰਥਨ ਕੀਤਾ ਜਾਵੇ-ਬਹਿਰੂ
ਦੇਵੀਗੜ੍ਹ, 20 ਅਗਸਤ (ਰਾਜਿੰਦਰ ਸਿੰਘ ਮੌਜੀ)-ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਰੋਸ ਵਜੋਂ ਕੌਮੀ ਇਨਸਾਫ਼ ਮੋਰਚੇ ਵਲੋਂ 21 ਅਗਸਤ ਨੂੰ ਸਵੇਰੇ ਸੱਤ ਵਜੇ ਤੋਂ ਦੋ ਵਜੇ ਤੱਕ ਸੜਕੀ ਆਵਾਜਾਈ ਅਤੇ ਪੂਰਨ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਉਸ ਦੀ ਹਮਾਇਤ ਕਰਦਿਆਂ ਬਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ ਸਮੂਹ ਇਨਸਾਫ਼ ਪਸੰਦ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜੋ ਨਿਆਂਪਾਲਿਕਾ ਵਲੋਂ ਸੁਣਾਈਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੜਕੀ ਆਵਾਜਾਈ ਤੇ ਆਪਣੇ ਸਮੁੱਚੇ ਕਾਰੋਬਾਰ ਨੂੰ ਬੰਦ ਰੱਖ ਕੇ ਨਵਾਬ ਮਲੇਰਕੋਟਲਾ ਵਾਂਗ ਹਾਂਅ ਦਾ ਨਾਅਰਾ ਬੁਲੰਦ ਕੀਤਾ ਜਾਵੇ। ਬਹਿਰੂ ਨੇ ਪੂਰੀਆਂ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਬੰਦ ਕਰਾਉਣ ਸਮੇਂ ਸ਼ਾਂਤਮਈ ਰਹਿਕੇ ਕੋਮੀ ਇਨਸਾਫ਼ ਮੋਰਚੇ ਵੱਲੋਂ ਦਿੱਤੀ ਕਾਲ ਨੂੰ ਮੁਕੰਮਲ ਸਿਰੇ ਚਾੜ੍ਹਿਆ ਜਾਵੇ।
ਅਜੀਤ ਡੈਸਕ
21-08-2026