21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਢਾੱਬੀ ਗੁਜਰਾਂ ਬਾਰਡਰ ’ਤੇ ਕਥਿਤ ਗੁੰਡਾਗਰਦੀ ਦਾ ਦੋਸ਼, ਪਸ਼ੂਆਂ ਨਾਲ ਭਰੇ ਟੈਂਪੂ ਨੂੰ ਰੋਕ ਕੇ 5 ਵਿਅਕਤੀਆਂ ਦੀ ਕੁੱਟਮਾਰ

ਅਰਨੋਂ, 20 ਅਗਸਤ (ਦਰਸ਼ਨ ਸਿੰਘ ਪਰਮਾਰ)-ਢਾੱਬੀ ਗੁਜਰਾਂ ਬਾਰਡਰ ’ਤੇ ਪਸ਼ੂ ਮੰਡੀ ਦੇ ਠੇਕੇਦਾਰਾਂ ਦੇ ਮੁਲਾਜ਼ਮਾਂ ’ਤੇ ਕਥਿਤ ਤੌਰ ’ਤੇ ਪਸ਼ੂਆਂ ਨਾਲ ਭਰੇ ਇਕ ਟੈਂਪੂ ਨੂੰ ਰੋਕ ਕੇ ਉਸ ਵਿਚ ਸਵਾਰ 5 ਵਿਅਕਤੀਆਂ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਾਏ ਗਏ ਹਨ। ਘਟਨਾ ਦੌਰਾਨ ਪੱਥਰ ਤੇ ਰੋੜੇ ਮਾਰਨ ਕਾਰਨ ਇਕ ਵਿਅਕਤੀ ਦੇ ਸਿਰ ’ਤੇ ਸੱਟ ਲੱਗਣ ਦੀ ਗੱਲ ਸਾਹਮਣੇ ਆਈ ਹੈ, ਜਿਸ ਨੂੰ ਇਲਾਜ ਲਈ ਪਾਤੜਾਂ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

Ad Position 21
No active advertisement
ਠੇਕੇਦਾਰਾਂ ਦੇ ਮੁਲਾਜ਼ਮਾਂ ਦੇ ਹਮਲੇ ’ਚ ਜ਼ਖ਼ਮੀ ਹੋਇਆ ਵਿਅਕਤੀ ਘਟਨਾ ਦੀ ਜਾਣਕਾਰੀ ਦਿੰਦਾ ਹੋਇਆ । ਤਸਵੀਰ : ਦਰਸ਼ਨ ਸਿੰਘ ਪਰਮਾਰ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ 21-08-2026
ਅਰਨੋਂ, 20 ਅਗਸਤ (ਦਰਸ਼ਨ ਸਿੰਘ ਪਰਮਾਰ)-ਢਾੱਬੀ ਗੁਜਰਾਂ ਬਾਰਡਰ ’ਤੇ ਪਸ਼ੂ ਮੰਡੀ ਦੇ ਠੇਕੇਦਾਰਾਂ ਦੇ ਮੁਲਾਜ਼ਮਾਂ ’ਤੇ ਕਥਿਤ ਤੌਰ ’ਤੇ ਪਸ਼ੂਆਂ ਨਾਲ ਭਰੇ ਇਕ ਟੈਂਪੂ ਨੂੰ ਰੋਕ ਕੇ ਉਸ ਵਿਚ ਸਵਾਰ 5 ਵਿਅਕਤੀਆਂ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਾਏ ਗਏ ਹਨ। ਘਟਨਾ ਦੌਰਾਨ ਪੱਥਰ ਤੇ ਰੋੜੇ ਮਾਰਨ ਕਾਰਨ ਇਕ ਵਿਅਕਤੀ ਦੇ ਸਿਰ ’ਤੇ ਸੱਟ ਲੱਗਣ ਦੀ ਗੱਲ ਸਾਹਮਣੇ ਆਈ ਹੈ, ਜਿਸ ਨੂੰ ਇਲਾਜ ਲਈ ਪਾਤੜਾਂ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸੰਬੰਧੀ ਸ਼ਹਿਦਾਦ ਖਾਨ, ਆਸ ਮੁਹੰਮਦ ਤੇ ਮਹਿਬੂਬ ਖਾਨ ਨੇ ਦੱਸਿਆ ਕਿ ਉਹ ਦਿੜ੍ਹਬਾ ਇਲਾਕੇ ਵਿਚ ਘਰ-ਘਰ ਜਾ ਕੇ ਪਸ਼ੂ ਇਕੱਠੇ ਕਰਦੇ ਹਨ ਅਤੇ ਉਨ੍ਹਾਂ ਨੂੰ ਵੇਚਣ ਲਈ ਪਸ਼ੂ ਮੰਡੀ ਲੈ ਕੇ ਜਾਂਦੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਢਾੱਬੀ ਗੁਜਰਾਂ ਬਾਰਡਰ ’ਤੇ ਪਸ਼ੂ ਮੰਡੀ ਦੇ ਠੇਕੇਦਾਰਾਂ ਦੇ ਮੁਲਾਜ਼ਮ ਵਲੋਂ ਗੱਡੀਆਂ ਰੋਕ ਕੇ ਪ੍ਰਤੀ ਗੱਡੀ ਹਜ਼ਾਰਾਂ ਰੁਪਏ ਦੀ ਪਰਚੀ ਕੱਟੀ ਜਾਂਦੀ ਹੈ ਅਤੇ ਕਈ ਵਾਰ ਵਪਾਰੀਆਂ ਨਾਲ ਕਥਿਤ ਤੌਰ ’ਤੇ ਧੱਕੇਸ਼ਾਹੀ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਹ ਇਕ ਪਿੱਕਅਪ ਗੱਡੀ ਵਿਚ ਛੋਟੇ ਪਸ਼ੂ ਲੈ ਕੇ ਜਾ ਰਹੇ ਸਨ। ਇਸ ਦੌਰਾਨ ਕਥਿਤ ਤੌਰ ’ਤੇ ਉਨ੍ਹਾਂ ਦੀ ਗੱਡੀ ਰੋਕ ਲਈ ਗਈ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਪੀੜਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਵਲੋਂ ਸਾਡੇ ’ਤੇ ਪੱਥਰ ਅਤੇ ਰੋੜੇ ਵੀ ਚਲਾਏ ਗਏ। ਜਿਸ ਕਾਰਨ ਇਕ ਵਿਅਕਤੀ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ ਜਿਸ ਨੂੰ ਇਲਾਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੀੜਤ ਧਿਰ ਵਲੋਂ ਠੇਕੇਦਾਰਾਂ ਦੇ ਮੁਲਾਜ਼ਮਾਂ ’ਤੇ ਮੋਬਾਈਲ ਫੋਨ ਅਤੇ ਲਗਪਗ 50 ਹਜ਼ਾਰ ਰੁਪਏ ਖੋਹਣ ਦੇ ਵੀ ਦੋਸ਼ ਲਗਾਏ ਗਏ ਹਨ। ਘਟਨਾ ਤੋਂ ਬਾਅਦ ਪਸ਼ੂ ਵਪਾਰੀਆਂ ਵਲੋਂ ਕਥਿਤ ਰੋਸ ਵਜੋਂ ਨੈਸ਼ਨਲ ਹਾਈਵੇ ’ਤੇ ਵਾਹਨ ਰੋਕ ਦਿੱਤੇ ਗਏ, ਜਿਸ ਕਾਰਨ ਖਨੌਰੀ ਸ਼ਹਿਰ ਵਿਚ ਆਵਾਜਾਈ ਪ੍ਰਭਾਵਿਤ ਹੋਈ ਅਤੇ ਜਾਮ ਦੀ ਸਥਿਤੀ ਬਣ ਗਈ। ਇਸ ਦੌਰਾਨ ਮੌਕੇ ’ਤੇ ਮੌਜੂਦ ਪਸ਼ੂ ਮੰਡੀ ਦੇ ਮੁਲਾਜ਼ਮ ਮੌਕੇ ਤੋਂ ਫਰਾਰ ਹੋ ਜਾਣ ਦੀ ਵੀ ਗੱਲ ਸਾਹਮਣੇ ਆਈ। ਇਸ ਸੰਬੰਧ ’ਚ ਪਸ਼ੂ ਮੰਡੀ ਦੇ ਮੁਲਾਜ਼ਮ ਸੁਭਾਸ਼ ਨੇ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਦੇ ਵੱਖ-ਵੱਖ ਸਥਾਨਾਂ ’ਤੇ ਕਰੋੜਾਂ ਰੁਪਏ ਦੇ ਠੇਕੇ ਲਏ ਹੋਏ ਹਨ ਅਤੇ ਢਾੱਬੀ ਗੁਜਰਾਂ ਬਾਰਡਰ ’ਤੇ ਵੀ ਉਨ੍ਹਾਂ ਦਾ ਕਾਨੂੰਨੀ ਤੌਰ ’ਤੇ ਠੇਕਾ ਹੈ। ਉਨ੍ਹਾਂ ਪੀੜਤ ਧਿਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੰਬੰਧਿਤ ਵਿਅਕਤੀਆਂ ਵਲੋਂ ਗੱਡੀ ਦੀ ਪਰਚੀ ਨਹੀਂ ਕਟਵਾਈ ਗਈ ਸੀ ਤੇ ਬਾਅਦ ਵਿਚ ਉਨ੍ਹਾਂ ਨਾਲ ਲੜਾਈ-ਝਗੜਾ ਕੀਤਾ ਗਿਆ। ਕੀ ਕਹਿਣਾ ਹੈ ਪੁਲਿਸ ਚੌਂਕੀ ਇੰਚਾਰਜ ਦਾ ਇਸ ਸੰਬੰਧੀ ਪੁਲਿਸ ਚੌਕੀ ਇੰਚਾਰਜ ਗੁਲਜਾਰ ਪੁਰਾ (ਠਰੂਆ) ਹਰਬੰਸ ਸਿੰਘ ਨੇ ਦੱਸਿਆ ਕਿ ਲੜਾਈ-ਝਗੜੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕਰਨ ਲਈ ਪੁਲਿਸ ਮੁਲਾਜ਼ਮ ਭੇਜੇ ਗਏ ਸਨ ਪਰ ਅਜੇ ਤੱਕ ਉਨ੍ਹਾਂ ਵਲੋਂ ਕੋਈ ਬਿਆਨ ਦਰਜ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਵਿਚਕਾਰ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰਜੀਤ ਸਿੰਘ ਸੁਧੇਵਾਲ ਬਣੇ ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਅਗਲੀ ਖ਼ਬਰ ਕੰਮ ਪੂਰਾ ਹੋਣ ਮਗਰੋਂ ਥਰਡ ਪਾਰਟੀ ਆਡਿਟ ਤੋਂ ਬਿਨਾਂ ਨਹੀਂ ਹੋਵੇਗੀ ਅਦਾਇਗੀ-ਮੇਅਰ ਕੁੰਦਨ ਗੋਗੀਆ
Ad Position 24