ਪਹਿਲੀ ਵਾਰ ਗੌਰਮਿੰਟ ਸਕੂਲ ’ਚ ਤੀਆਂ ਦਾ ਤਿਉਹਾਰ ਸਮਾਜਿਕ ਜਾਗ੍ਰਿਤੀ ਫ਼ਰੰਟ ਵਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ
ਕਿਸ਼ਨਪੁਰਾ ਕਲਾਂ, 19 ਅਗਸਤ (ਅਮੋਲਕ ਸਿੰਘ ਕਲਸੀ)-ਸਮਾਜਿਕ ਜਾਗ੍ਰਿਤੀ ਫ਼ਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਤਲਵੰਡੀ ਮੱਲ੍ਹੀਆਂ ਅਤੇ ਉਨ੍ਹਾਂ ਦੇ ਮਾਤਾ ਸਰਦਾਰਨੀ ਕੁਲਵੰਤ ਕੌਰ ਗਿੱਲ ਅਤੇ ਛੋਟੇ ਭਰਾ ਅਰਮਿੰਦਰਪਾਲ ਸਿੰਘ ਗਿੱਲ ਤੇ ਭਰਜਾਈ ਜਗਦੀਪ ਕੌਰ ਗਿੱਲ ਭਤੀਜੀਆਂ ਗੁਰਲੀਨ ਕੌਰ ਗਿੱਲ ਤੇ ਹਰਲੀਨ ਕੌਰ ਗਿੱਲ ਨੇ ਵੀ ਇਸ ਤੀਆਂ ਦੇ ਪ੍ਰੋਗਰਾਮ ਵਿਚ ਪਹੁੰਚ ਕੇ ਰੌਣਕ ਵਧਾਉਂਦਿਆਂ ਸਮਾਗਮ ਦੀ ਸ਼ੁਰੂਆਤ ਕਰਵਾਈ। ਅਜੀਤ ਨਾਲ ਗੱਲਬਾਤ ਕਰਦਿਆਂ ਸਮਾਜਿਕ ਜਾਗ੍ਰਿਤੀ ਫ਼ਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਇਕ ਪਵਿੱਤਰ ਤਿਉਹਾਰ ਹੈ, ਇਸ ਤਿਉਹਾਰ ਦੇ ਬਹਾਨੇ ਕੁੜੀਆਂ ਆਪਣੇ ਮਾਪਿਆਂ ਅਤੇ ਸਕੀਆਂ ਸਹੇਲੀਆਂ ਨੂੰ ਮਿਲ ਲੈਂਦੀਆਂ ਹਨ।
ਤ
ਤੀਆਂ ਦਾ ਤਿਉਹਾਰ ਦੌਰਾਨ ਚੇਅਰਮੈਨ ਜਗਦੀਪ ਸਿੰਘ ਗਿੱਲ ਤੇ ਹੋਰ।
20-08-2026
ਕਿਸ਼ਨਪੁਰਾ ਕਲਾਂ, 19 ਅਗਸਤ (ਅਮੋਲਕ ਸਿੰਘ ਕਲਸੀ)-ਸਮਾਜਿਕ ਜਾਗ੍ਰਿਤੀ ਫ਼ਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਤਲਵੰਡੀ ਮੱਲ੍ਹੀਆਂ ਅਤੇ ਉਨ੍ਹਾਂ ਦੇ ਮਾਤਾ ਸਰਦਾਰਨੀ ਕੁਲਵੰਤ ਕੌਰ ਗਿੱਲ ਅਤੇ ਛੋਟੇ ਭਰਾ ਅਰਮਿੰਦਰਪਾਲ ਸਿੰਘ ਗਿੱਲ ਤੇ ਭਰਜਾਈ ਜਗਦੀਪ ਕੌਰ ਗਿੱਲ ਭਤੀਜੀਆਂ ਗੁਰਲੀਨ ਕੌਰ ਗਿੱਲ ਤੇ ਹਰਲੀਨ ਕੌਰ ਗਿੱਲ ਨੇ ਵੀ ਇਸ ਤੀਆਂ ਦੇ ਪ੍ਰੋਗਰਾਮ ਵਿਚ ਪਹੁੰਚ ਕੇ ਰੌਣਕ ਵਧਾਉਂਦਿਆਂ ਸਮਾਗਮ ਦੀ ਸ਼ੁਰੂਆਤ ਕਰਵਾਈ। ਅਜੀਤ ਨਾਲ ਗੱਲਬਾਤ ਕਰਦਿਆਂ ਸਮਾਜਿਕ ਜਾਗ੍ਰਿਤੀ ਫ਼ਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਇਕ ਪਵਿੱਤਰ ਤਿਉਹਾਰ ਹੈ, ਇਸ ਤਿਉਹਾਰ ਦੇ ਬਹਾਨੇ ਕੁੜੀਆਂ ਆਪਣੇ ਮਾਪਿਆਂ ਅਤੇ ਸਕੀਆਂ ਸਹੇਲੀਆਂ ਨੂੰ ਮਿਲ ਲੈਂਦੀਆਂ ਹਨ। ਇਸ ਮੌਕੇ ਸਮਾਜਿਕ ਜਾਗ੍ਰਿਤੀ ਫ਼ਰੰਟ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਤੀਆਂ ਦੇ ਤਿਉਹਾਰ ਦੇ ਵਿਚ ਹਲਕਾ ਜਗਰਾਉਂ ਅਤੇ ਮੋਗਾ ਦੀਆਂ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸ਼੍ਰੀਮਤੀ ਜਗਦੀਪ ਕੌਰ ਗਿੱਲ, ਪ੍ਰਿੰ. ਨਿਰਮਲ ਕੌਰ, ਵਰਿੰਦਰ ਕੌਰ, ਦਲਜੀਤ ਕੌਰ ਆਦਿ ਨੇ ਬੋਲੀਆ ਂ ਪਾ ਕੇ ਗਿੱਧੇ ਵਿਚ ਧਮਾਲ ਪਾਈ। ਮਸ਼ਹੂਰ ਪੰਜਾਬੀ ਲੋਕ ਗਾਇਕ ਮਿੰਟੂ ਧੂਰੀ ਤੇ ਗਾਇਕਾ ਦਲਜੀਤ ਕੌਰ, ਗਾਇਕ ਵਿਕੀ ਮੂਮ ਤੇ ਗਾਇਕਾ ਰਾਗਿਨੀ ਦੁਨੀ, ਅਤੇ ਜੀ.ਐਸ. ਪੀਟਰ ਨੇ ਵਿਸ਼ੇਸ਼ ਤੌਰ ‘ਤੇ ਆਪਣੀ ਹਾਜ਼ਰੀ ਲਗਵਾਈ। ਜਗਰਾਉਂ ਹਲਕੇ ਦੀਆਂ ਲੇਡੀਜ਼ ਸਰਪੰਚ, ਨਗਰ ਕੌਂਸਲਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਤੀਆਂ ਦੇ ਤਿਉਹਾਰ ਵਿਚ ਜ਼ਿਲ੍ਹੇ ਦੀਆਂ ਪੰਚਾਇਤਾਂ ਤੇ ਸਰਪੰਚ ਨੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ। ਜਿਸ ਵਿਚ ਅਰਮਿੰਦਰ ਪਾਲ ਸਿੰਘ ਗਿੱਲ ਪੀ.ਐਸ.ਪੀ.ਸੀ.ਐਲ. ਕੁਲਦੀਪ ਸਿੰਘ ਦਿਉਲ ਚੀਮਨਾ, ਸਰਪੰਚ ਗੁਰਮੇਲ ਸਿੰਘ ਭੰਮੀਪੁਰਾ, ਸੁਖਜੀਤ ਸਿੰਘ ਅਖਾੜਾ, ਕੁਲਦੀਪ ਸਿੰਘ ਸਿਧਵਾਂ ਕਲਾਂ, ਹਰਦੀਪ ਸਿੰਘ ਲਾਲੀ ਅਲੀਗੜ੍ਹ, ਜੀਤ ਸਿੰਘ ਫ਼ਤਿਹਗੜ੍ਹ ਸਿਵੀਆ, ਚਰਨਜੀਤ ਸਿੰਘ ਚੰਨਾ ਕੋਠੇ ਜੀਵੇ, ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਵਰਕਪਾਲ ਸਿੰਘ ਲੀਲਾਂ ਮੇਘ ਸਿੰਘ, ਹਰਬੰਸ ਸਿੰਘ ਮੱਲ੍ਹਾ, ਬਿੰਦਰ ਸਿੰਘ ਮੰਡੀਲਾ, ਜਗਦੀਸ਼ ਸ਼ਰਮਾ, ਅ ਜੀਤ ਟੋਨੀ ਅਮਰਗੜ੍ਹ ਕਲੇਰਾਂ, ਸੁਰਜੀਤ ਨਾਨਕਸਰ, ਗੁਰਜੰਟ ਘੋਲੀਆ, ਪੱਤਰਕਾਰ ਅੰਮ੍ਰਿਤ ਗਰੇਵਾਲ, ਗੁਰਜੰਟ ਕੋਕਰੀ, ਰਿੰਕੂ ਚਾਹਲ, ਸੁਖਜਿੰਦਰ ਕਾਕਾ, ਅਵਤਾਰ ਬਿੱਲਾ, ਇੰਸਪੈਕਟਰ ਸੁਰਜੀਤ ਬੁੱਟਰ, ਐਸ.ਐਚ.ਓ. ਬਲੌਰ ਸਿੰਘ, ਮਹਾਂਵੀਰ ਸਿੰਘ ਮੁੱਕਦੀ, ਅਰਸ਼ ਸੇਖੋਂ, ਹਨੀ ਗਰੇਵਾਲ ਤੇ ਡਾ. ਮਨਦੀਪ ਸਰਾਂ ਆਦਿ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।