15 ਜ਼ਿਲ੍ਹਿਆਂ ਤੋਂ ਵੱਧ ਖੇਤਾਂ ’ਚ ਖਾਲ਼ਾਂ ਰਾਹੀਂ ਨਹਿਰੀ ਪਾਣੀ ਪਹੁੰਚਣ ਨਾਲ ਕਿਸਾਨਾਂ ਨੂੰ ਝੋਨੇ ਦੀ ਲਵਾਈ ਵੇਲੇ ਮਿਲੀ ਵੱਡੀ ਸਹੂਲਤ-ਸੰਨੀ ਢਿੱਲੋਂ
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਪੰਜਾਬ ਵਿਚ ਪਹਿਲੀ ਵਾਰ ਹੋਇਆ ਹੈ ਕਿ 15 ਜ਼ਿਲਿਆਂ ਤੋਂ ਵੱਧ ਖੇਤਾਂ ’ਚ ਖਾਲ਼ਾਂ ਰਾਹੀਂ ਨਹਿਰੀ ਪਾਣੀ ਪਹੁੰਚਣ ਨਾਲ ਕਿਸਾਨਾਂ ਨੂੰ ਝੋਨੇ ਦੀ ਲਵਾਈ ਵੇਲੇ ਵੱਡੀ ਸਹੂਲਤ ਮਿਲੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਸੰਨੀ ਢਿੱਲੋਂ ਨੇ ਕੀਤਾ।
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਪੰਜਾਬ ਵਿਚ ਪਹਿਲੀ ਵਾਰ ਹੋਇਆ ਹੈ ਕਿ 15 ਜ਼ਿਲਿਆਂ ਤੋਂ ਵੱਧ ਖੇਤਾਂ ’ਚ ਖਾਲ਼ਾਂ ਰਾਹੀਂ ਨਹਿਰੀ ਪਾਣੀ ਪਹੁੰਚਣ ਨਾਲ ਕਿਸਾਨਾਂ ਨੂੰ ਝੋਨੇ ਦੀ ਲਵਾਈ ਵੇਲੇ ਵੱਡੀ ਸਹੂਲਤ ਮਿਲੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਸੰਨੀ ਢਿੱਲੋਂ ਨੇ ਕੀਤਾ। ਪੰਜਾਬ ਭਰ ਦੇ ਖੇਤਾਂ ’ਚ ਸਿੰਚਾਈ ਕਰਨ ਲਈ 70 ਫ਼ੀਸਦੀ ਤੋਂ ਵੱਧ ਨਹਿਰੀ ਪਾਣੀ ਖਾਲ਼ਾਂ ਰਾਹੀਂ ਪਹੁੰਚਣਾ ਇਹ ‘ਆਪ’ ਸਰਕਾਰ ਦਾ ਇਕ ਹੋਰ ਵੱਡਾ ਸ਼ਲਾਘਾਯੋਗ ਕੰਮ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਕਤ ਕਾਰਜ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਣ ਦੇ ਨਾਲ-ਨਾਲ ਨਹਿਰੀ ਪਾਣੀ ਨਾਲ ਸਿੰਚਾਈ ਹੋਣ ਦੇ ਕਾਰਨ ਫ਼ਸਲਾਂ ਦਾ ਝਾੜ ਵੀ ਵਧੇਗਾ। ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਸਾਲ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ 23 ਜ਼ਿਲਿਆਂ ਦੇ ਹਰ ਖੇਤ ਵਿਚ ਨਹਿਰੀ ਪਾਣੀ ਪਹੁੰਚਾਉਣਾ ਯਕੀਨੀ ਬਣਾਏਗੀ ਕਿਉਂਕਿ ਇਸ ਸੰਬੰਧੀ ਪਹਿਲਾਂ ਵੀ ਸਰਕਾਰਾਂ ਗੱਲਾਂ ਕਰਦੀਆਂ ਰਹੀਆਂ ਹਨ ਪਰ ਇਹ ਕਾਰਜ ਨੇਪਰੇ ਆਮ ਆਦਮੀ ਪਾਰਟੀ ਨੇ ਚਾੜਿਆ ਹੈ। ਉਹ ਆਪ ਕਿਸਾਨ ਦੇ ਪੁੱਤ ਹਨ ਇਸ ਕਰਕੇ ਉਹ ਕਿਸਾਨਾਂ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਜਾਣੂ ਹਨ। ਆਮ ਆਦਮੀ ਪਾਰਟੀ ਦੀ ਨਹਿਰੀ ਪਾਣੀ ਦੀ ਸਹੂਲਤ ਕਰਕੇ ਧਰਤੀ ਹੇਠਲੇ ਪਾਣੀ ਦੇ ਨਾਲ-ਨਾਲ ਕਿਸਾਨਾਂ ਦਾ ਖਰਚਾ ਵੀ ਬਚਾਇਆ ਹੈ। ਸਮਾਜ ਸੇਵੀ ਢਿੱਲੋਂ ਨੇ ਕਿਹਾ ਕਿ ਇਸ ਨਾਲ ਬਿਜਲੀ ਖਪਤ ਦੀ ਬਹੁਤ ਬੱਚਤ ਹੋਈ ਹੈ। ਇਸ ਤੋਂ ਇਲਾਵਾ ਬਹੁਤੇ ਕਿਸਾਨ ਝੋਨਾ ਲਗਾਉਣ ਲਈ ਜਨਰੇਟਰ ਰਾਹੀਂ ਮੋਟਰਾਂ ਚਲਾ ਕੇ ਆਪਣੇ ਖੇਤ ਭਰਦੇ ਸੀ ਤੇ ਹੁਣ ਨਹਿਰੀ ਪਾਣੀ ਕਾਰਨ ਜਨਰੇਟਰ ਦੀ ਵਰਤੋਂ ਲਗਭਗ ਖ਼ਤਮ ਹੀ ਹੋ ਚੁੱਕੀ ਹੈ ਤੇ ਇਸ ਦੇ ਨਾਲ-ਨਾਲ ਤੇਲ ਦੀ ਬਹੁਤ ਵੱਡੀ ਬੱਚਤ ਹੋਈ ਹੈ ਅਤੇ ਕਿਸਾਨਾਂ ਦੀ ਜੇਬ ’ਤੇ ਭਾਰ ਵੀ ਘਟਿਆ ਹੈ। ਉਨਾਂ ਕਿਹਾ ਕਿ ਉਹ ਸਮਾਜ ਸੇਵੀ ਹੋਣ ਦੇ ਨਾਂ ’ਤੇ ਲੋਕਪੱਖੀ ਕੰਮ ਕਰਨ ਵਾਲੀ ਹਰ ਇਕ ਪਾਰਟੀ ਦੇ ਨਾਲ ਖੜੇ ਹਨ।