20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨਿਗਮ ਦੀਆਂ ਪਾਰਕਾਂ ’ਚ ਲੱਗੇ ਪ੍ਰੀਪੇਡ ਬਿਜਲੀ ਮੀਟਰ

ਪਟਿਆਲਾ, 19 ਅਗਸਤ (ਅ. ਸ.

Ad Position 21
No active advertisement
ਅਜੀਤ ਡੈਸਕ 20-08-2026
ਪਟਿਆਲਾ, 19 ਅਗਸਤ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੇ 60 ਵਾਰਡ ਜਿਨ੍ਹਾਂ ’ਚ 128 ਦੇ ਕਰੀਬ ਪਾਰਕ ਹਨ, ਇਨ੍ਹਾਂ ’ਚ ਲੋਕਾਂ ਵਲੋਂ ਸਵੇਰੇ ਸ਼ਾਮ ਸੈਰ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਇੱਥੇ ਲੋਕਾਂ ਨੂੰ ਮੱਛਰਾਂ ਆਦਿ ਤੋਂ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ। ਪਾਰਕ ਵਿਚ ਸੈਰ ਕਰਨ ਵਾਲਿਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪਾਰਕਾਂ ਦੀ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ ਹੈ ਜਿਸ ਕਾਰਨ ਪੱਖੇ ਆਦਿ ਨਹੀਂ ਚੱਲ ਰਹੇ। ਪਤਾ ਕਰਨ ’ਤੇ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਪਾਰਕਾਂ ’ਚ ਮੀਟਰ ਲੱਗੇ ਹੋਏ ਸਨ ਉਨ੍ਹਾਂ ਵਿਚ ਬਿਜਲੀ ਨਿਗਮ ਵਲੋਂ ਪ੍ਰੀਪੇਡ ਮੀਟਰ ਲਗਾਏ ਗਏ ਹਨ। ਪ੍ਰੀਪੇਡ ਮੀਟਰਾਂ ’ਚ ਪੈਸੇ ਰੀਚਾਰਜ ਕਰਨ ਤੋਂ ਬਾਦ ਹੀ ਬਿਜਲੀ ਮਿਲਦੀ ਹੈ। ਅਜਿਹੇ ਦਰਜਨ ਦੇ ਕਰੀਬ ਪਾਰਕ ਦੱਸੇ ਗਏ ਜਿਨ੍ਹਾਂ ’ਚ ਇਹ ਮੀਟਰ ਲਗਾਏ ਗਏ ਹਨ। ਬਾਕੀ ਪਾਰਕਾਂ ਦੀ ਸਟਰੀਟ ਲਾਈਟ ਆਦਿ ਕਿਵੇਂ ਚੱਲੇਗੀ ਬਾਰੇ ਵੀ ਭਵਿੱਖ ’ਚ ਤੈਅ ਹੋਵੇਗਾ। ਸੂਤਰ ਦੱਸਦੇ ਹਨ ਕਿ ਕਈ ਪਾਰਕਾਂ ਦੀਆਂ ਬਣੀਆਂ ਕਮੇਟੀਆਂ ਵਲੋਂ ਏ.ਸੀ. ਤਕ ਲਗਾ ਦਿੱਤੇ ਗਏ ਹਨ। ਮੌਜੂਦਾ ਪ੍ਰੀਪੇਡ ਮੀਟਰ ਲੱਗਣ ਤੋਂ ਬਾਅਦ ਇਨ੍ਹਾਂ ਨੂੰ ਵੀ ਠੱਲ੍ਹ ਪਏਗੀ। ਪਹਿਲਾਂ ਸਰਕਾਰੀ ਖਾਤੇ ’ਚੋਂ ਪਾਰਕਾਂ ਦਾ ਬਿਜਲੀ ਖ਼ਰਚਾ ਕੱਢਿਆ ਜਾਂਦਾ ਸੀ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਨਾਭਾ ਵਾਸੀਆਂ ਦਾ ਰੋਸ, ਪੁਲਿਸ ਨੂੰ ਮੰਗ ਪੱਤਰ ਸੌਂਪ ਕੇ ਸਖ਼ਤ ਕਾਰਵਾਈ ਦੀ ਮੰਗ ਅਗਲੀ ਖ਼ਬਰ ਖਾਨਪੁਰ ਬੰਗਰ ਤੋਂ ਤਿੰਨ ਮੱਝਾਂ ਚੋਰੀ
Ad Position 24