15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਧੁਨਿਕ ਯੁੱਗ ਵਿਚ ਸਹਿਕਾਰਤਾ ਨੂੰ ਮਜ਼ਬੂਤ ਕਰਕੇ ਹੀ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ-ਕ੍ਰਿਸ਼ਨ ਸਿੰਘ ਸਨੌਰ

ਸਨੌਰ, 14 ਅਗਸਤ (ਮੋਹਣ ਸਿੰਘ ਭੱਟੀ)-ਦੇਸ਼ ਦੀ ਮਰ ਰਹੀ ਕਿਸਾਨੀ ਨੂੰ ਬਚਾਉਣ ਤੇ ਸੂਬੇ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸਹਿਕਾਰਤਾ ਲਹਿਰ ਨੂੰ ਹੋਰ ਪ੍ਰਫੁੱਲਿਤ ਤੇ ਮਜ਼ਬੂਤ ਕਰਨ ਦੀ ਸਖ਼ਤ ਜ਼ਰੂਰਤ ਹੈ। ਇਹ ਪ੍ਰਗਟਾਵਾ ‘ਦੀ ਸਨੌਰ ਬਹੁਮੰਤਵੀ ਸਹਿਕਾਰੀ ਸੇਵਾ ਸਭਾ ਲਿਮਿਟਡ ਸਨੌਰ’ ਦੇ ਚੇਅਰਮੈਨ ਕ੍ਰਿਸ਼ਨ ਸਿੰਘ ਸਨੌਰ ਨੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਤੇ ਸਹਿਕਾਰਤਾ ਵਿਭਾਗ ਵਲੋਂ ਪਰਾਲੀ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਸੀ.

Ad Position 21
No active advertisement
ਅਜੀਤ ਡੈਸਕ 15-08-2026
ਸਨੌਰ, 14 ਅਗਸਤ (ਮੋਹਣ ਸਿੰਘ ਭੱਟੀ)-ਦੇਸ਼ ਦੀ ਮਰ ਰਹੀ ਕਿਸਾਨੀ ਨੂੰ ਬਚਾਉਣ ਤੇ ਸੂਬੇ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸਹਿਕਾਰਤਾ ਲਹਿਰ ਨੂੰ ਹੋਰ ਪ੍ਰਫੁੱਲਿਤ ਤੇ ਮਜ਼ਬੂਤ ਕਰਨ ਦੀ ਸਖ਼ਤ ਜ਼ਰੂਰਤ ਹੈ। ਇਹ ਪ੍ਰਗਟਾਵਾ ‘ਦੀ ਸਨੌਰ ਬਹੁਮੰਤਵੀ ਸਹਿਕਾਰੀ ਸੇਵਾ ਸਭਾ ਲਿਮਿਟਡ ਸਨੌਰ’ ਦੇ ਚੇਅਰਮੈਨ ਕ੍ਰਿਸ਼ਨ ਸਿੰਘ ਸਨੌਰ ਨੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਤੇ ਸਹਿਕਾਰਤਾ ਵਿਭਾਗ ਵਲੋਂ ਪਰਾਲੀ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਸੀ. ਆਰ. ਐੱਮ. ਸਕੀਮ ਅਧੀਨ ਸਭਾ ਨੂੰ ਵੱਡੀ ਸਬਸਿਡੀ ਉੱਪਰ 7 ਖੇਤੀ ਮਸ਼ੀਨਾਂ ਤੇ 1 ਟਰੈਕਟਰ ਮੁਹੱਈਆ ਕਰਵਾਉਣ ਬਦਲੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਦੇਸ਼ ਦੀ ਆਰਥਿਕਤਾ ਦਾ ਧੁਰਾ ਕਿਸਾਨੀ ’ਤੇ ਨਿਰਭਰ ਕਰਦਾ ਹੈ ਅਤੇ ਸੰਕਟ ਵਿਚ ਘਿਰੀ ਕਿਸਾਨੀ ਨੂੰ ਬਚਾਉਣਾ ਸਾਡਾ ਸਭ ਦਾ ਸਾਂਝਾ ਫ਼ਰਜ਼ ਅਤੇ ਧਰਮ ਹੈ। ਜੇਕਰ ਅੱਜ ਵੀ ਅਸੀਂ ਕਿਸਾਨੀ ਦੀ ਬਾਂਹ ਫੜਨ ਵਿਚ ਢਿੱਲ-ਮੱਠ ਵਰਤੀ ਤਾਂ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਇਸ ਲਈ ਸਰਕਾਰ ਤੇ ਸਿਆਸੀ ਆਗੂਆਂ ਨੂੰ ਅਜਿਹੀਆਂ ਠੋਸ ਨੀਤੀਆਂ ਤੇ ਸਕੀਮਾਂ ਘੜਨੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਖੇਤੀ ਖੇਤਰ ਦੀ ਨਿਘਰ ਰਹੀ ਹਾਲਤ ਨੂੰ ਠੱਲ੍ਹ ਪਾਈ ਜਾ ਸਕੇ। ਕ੍ਰਿਸ਼ਨ ਸਿੰਘ ਸਨੌਰ ਨੇ ਸਹਿਕਾਰੀ ਸਭਾ ਨਾਲ ਜੁੜੇ ਸਮੂਹ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਸਰਕਾਰ ਵਲੋਂ ਸਬਸਿਡੀ `ਤੇ ਮਿਲੀ ਆਧੁਨਿਕ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣਾ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਭਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਕਿਸਾਨਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਚੇਅਰਮੈਨ ਨੇ ਸਭਾ ਨੂੰ ਵੱਡੀ ਸਬਸਿਡੀ ਰਾਹੀਂ ਖੇਤੀ ਸੰਦ ਮੁਹੱਈਆ ਕਰਵਾਉਣ ਵਿਚ ਵਡਮੁੱਲਾ ਯੋਗਦਾਨ ਪਾਉਣ ਲਈ ਕੁਲਦੀਪ ਕੁਮਾਰ ਜੁਆਇੰਟ ਰਜਿਸਟਰਾਰ ਸਹਿਕਾਰੀ ਸਭਾਵਾਂ (ਮੰਡਲ ਪਟਿਆਲਾ), ਡਾ. ਦਾਰਾ ਸਿੰਘ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ, ਸੰਗਰਾਮ ਸਿੰਘ ਡਿਪਟੀ ਰਜਿਸਟਰਾਰ, ਅਮਨਦੀਪ ਸ਼ਰਮਾ ਸਹਾਇਕ ਰਜਿਸਟਰਾਰ, ਹਰਮਨਮੀਤ ਸਿੰਘ ਹਲਕਾ ਨਿਰੀਖਕ (ਸਹਿਕਾਰੀ ਸਭਾਵਾਂ ਸਨੌਰ), ਡਾ. ਮਨਦੀਪ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਡਾ. ਬਲਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫ਼ਸਰ ਅਤੇ ਪ੍ਰਭਦੀਪ ਸਿੰਘ ਇੰਜੀਨੀਅਰ ਖੇਤੀਬਾੜੀ ਦਾ ਉਚੇਚੇ ਤੌਰ ’ਤੇ ਧੰਨਵਾਦ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਆਰੀਆ ਸੀਨੀਅਰ ਸੈਕੰਡਰੀ ਸਕੂਲ ਤੇ ਡੀ. ਏ. ਵੀ. ਹਾਈ ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਗੁਰਬਾਣੀ ਗਿਆਨ ਕੇਂਦਰ ਰੱਖੜਾ ਵਿਖੇ ਬਰਸੀ ਸਮਾਗਮ ਕੱਲ੍ਹ-ਬਾਬਾ ਬਲਕਾਰ ਸਿੰਘ ਰੱਖੜਾ
Ad Position 24