15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਪਟਿਆਲਾ ਵਿਖੇ ਮਨਾਇਆ ਆਜ਼ਾਦੀ ਦਿਵਸ

ਪਟਿਆਲਾ, 14 ਅਗਸਤ (ਕੁਲਵੀਲ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਵਿਖੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ 14 ਅਗਸਤ ਨੂੰ ਵੰਡ ਦੇ ਦਰਦ ਦੀ ਯਾਦ ਦਾ ਦਿਨ ਮਨਾਇਆ, ਜਿਸ ਵਿਚ ਇਕ ਲੈਕਚਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 15-08-2026
ਪਟਿਆਲਾ, 14 ਅਗਸਤ (ਕੁਲਵੀਲ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਵਿਖੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ 14 ਅਗਸਤ ਨੂੰ ਵੰਡ ਦੇ ਦਰਦ ਦੀ ਯਾਦ ਦਾ ਦਿਨ ਮਨਾਇਆ, ਜਿਸ ਵਿਚ ਇਕ ਲੈਕਚਰ ਦਿੱਤਾ ਗਿਆ। ਲੈਕਚਰ ਵਿਚ 1947 ਦੀ ਭਾਰਤ-ਪਾਕਿ ਦੀ ਵੰਡ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਯੋਧਿਆਂ ਨੂੰ ਯਾਦ ਕੀਤਾ ਗਿਆ। ਇਸ ਦੇ ਨਾਲ ਹੀ ਵੰਡ ਦੇ ਪੀੜਤਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ। ਇਸ ਤੋਂ ਇਲਾਵਾਂ ਇਸ ਦਿਵਸ ਮੌਕੇ ਭਾਸ਼ਨ ਕਵਿਤਾ ਦੇਸ਼-ਭਗਤੀ ਦੇ ਗੀਤ ਗਾਏ ਗਏ। ਕਾਲਜ ਪ੍ਰਿੰਸੀਪਲ ਵਲੋਂ ਇਸ ਦਿਵਸ ਸੰਬੰਧੀ ਭਾਸ਼ਨ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ ਵੰਡ ਦਾ ਦਰਦ ਖਾਸ ਤੌਰ ’ਤੇ ਬਹੁਤ ਡੂੰਘਾ ਰਿਹਾ ਹੈ ਕਿਉਂਕਿ ਇਸ ਵਿਚ ਲੱਖਾਂ ਲੋਕਾਂ ਵਲੋਂ ਸਹਿਣ ਕੀਤੇ ਹੋਏ ਦੁੱਖ, ਮਾਨਸਿਕ ਸਦਮੇ ਅਤੇ ਤ੍ਰਾਸਦੀ ਹੈ, ਆਓ ਅਸੀਂ ਇਸ ਦਿਵਸ ’ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ ਅਤੇ ਅਮਨ, ਭਾਈਚਾਰੇ ਤੇ ਮਨੁੱਖਤਾ ਦਾ ਸੰਦੇਸ਼ ਫੈਲਾਈਏ। ਕਾਲਜ ਦੀ ਟੈਰਿਸ ਤੇ ਵਿਦਿਆਰਥੀਆਂ ਤੇ ਸਮੂਹ ਸਟਾਫ ਮੈਂਬਰਾਂ ਵਲੋਂ ਹਰ ਘਰ ਤਿਰੰਗਾ ਯੋਜਨਾ ਤਹਿਤ ਤਿਰੰਗਾ ਲਹਿਰਾਇਆ। ਕਾਲਜ ਕੈਪਸ ਵਿਚ ਮੈਨੇਜਿੰਗ ਡਾਇਰੈਕਟਰ ਲਾਲ ਸਿੰਘ ਟਿਵਾਣਾ ਤੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਵਲੋਂ ਤਿਰੰਗਾ ਲਹਿਰਾਇਆ ਅਤੇ ਰਾਸ਼ਟਰੀ ਗਾਨ ਹੋਇਆ, ਜਿਸ ਵਿਚ ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀ ਵੀ ਸ਼ਾਮਿਲ ਸਨ। ਇਸ ਦੌਰਾਨ ਸਾਰਿਆਂ ਦਾ ਮੂੰਹ ਲੱਡੂ ਨਾਲ ਮਿੱਠਾ ਕਰਵਾਇਆ। ਵਾਈਸ ਚੇਅਰਮੈਨ ਬਲਜਿੰਦਰ ਸਿੰਘ ਮਾਨਸ਼ਾਹੀਆ, ਮੈਨੇਜਿੰਗ ਡਾਇਰੈਕਟਰ ਲਾਲ ਸਿੰਘ ਟਿਵਾਣਾ ਤੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਵਲੋਂ ਆਜ਼ਾਦੀ ਦੇ 80ਵੇਂ ਦਿਵਸ ਨੂੰ ਮਨਾਉਣ ਸੰਬੰਧੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋਂ ਧੰਗੇੜਾ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਅਗਲੀ ਖ਼ਬਰ ਸਾਬਕਾ ਚੇਅਰਮੈਨ ਜੀ. ਐਸ. ਘਮਰੌਦਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਲਾਹਕਾਰ ਨਿਯੁਕਤ
Ad Position 24