15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਨਾਭਾ ਤੋਂ ਵਾਹਗਾ ਬਾਰਡਰ ਤੱਕ ਭਾਰਤ-ਪਾਕਿ ਦੋਸਤੀ ਮਾਰਚ

ਨਾਭਾ, 14 ਅਗਸਤ (ਜਗਨਾਰ ਸਿੰਘ ਦੁਲੱਦੀ)-ਅਗਸਤ ਮਹੀਨੇ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਭਾਰਤ-ਪਾਕਿਸਤਾਨ ਦਰਮਿਆਨ ਅਮਨ, ਦੋਸਤੀ, ਭਾਈਚਾਰੇ ਤੇ ਆਪਸੀ ਸਹਿਯੋਗ ਦਾ ਸੰਦੇਸ਼ ਦੇਣ ਲਈ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ (ਆਈ. ਡੀ.

Ad Position 21
No active advertisement
ਅਜੀਤ ਡੈਸਕ 15-08-2026
ਨਾਭਾ, 14 ਅਗਸਤ (ਜਗਨਾਰ ਸਿੰਘ ਦੁਲੱਦੀ)-ਅਗਸਤ ਮਹੀਨੇ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਭਾਰਤ-ਪਾਕਿਸਤਾਨ ਦਰਮਿਆਨ ਅਮਨ, ਦੋਸਤੀ, ਭਾਈਚਾਰੇ ਤੇ ਆਪਸੀ ਸਹਿਯੋਗ ਦਾ ਸੰਦੇਸ਼ ਦੇਣ ਲਈ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ (ਆਈ. ਡੀ. ਪੀ.) ਵਲੋਂ ਨਾਭਾ ਤੋਂ ਵਾਹਗਾ ਬਾਰਡਰ ਤੱਕ ਭਾਰਤ-ਪਾਕਿ ਦੋਸਤੀ ਮਾਰਚ ਦਾ ਕਾਫ਼ਲਾ ਰਵਾਨਾ ਹੋਇਆ, ਜਿਸ ਵਲੋਂ 14 ਅਗਸਤ ਦੀ ਰਾਤ ਨੂੰ ਹੀ ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਜੰਗ ਦੀ ਥਾਂ ਅਮਨ ਤੇ ਨਫ਼ਰਤ ਦੀ ਥਾਂ ਲੋਕਾਂ ਦੀ ਆਪਸੀ ਸਾਂਝ ਦਾ ਪੈਗਾਮ ਦਿੱਤਾ ਜਾਵੇਗਾ। ਇਸ ਮੌਕੇ ਆਈ. ਡੀ. ਪੀ. ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਗੁਰਮੀਤ ਸਿੰਘ ਥੂਹੀ, ਮਨਪ੍ਰੀਤ ਕੌਰ ਰਾਜਪੁਰਾ ਨੇ ਕਿਹਾ ਕਿ ਅਗਸਤ ਦਾ ਮਹੀਨਾ ਦੱਖਣੀ ਏਸ਼ੀਆ ਦੇ ਲੋਕਾਂ ਲਈ 1947 ਦੀ ਵੰਡ ਦੇ ਡੂੰਘੇ ਜ਼ਖ਼ਮਾਂ ਦੀ ਯਾਦ ਵੀ ਹੈ। ਵੰਡ ਦੌਰਾਨ ਪੰਜਾਬ ਸਮੇਤ ਪੂਰੇ ਖਿੱਤੇ ਦੇ ਲੋਕਾਂ ਨੇ ਭਾਰੀ ਮਾਲੀ ਤੇ ਮਨੁੱਖੀ ਨੁਕਸਾਨ ਝੱਲਿਆ। ਕਾਫਲੇ ਵਿਚ ਸੁਨੀਤਾ ਰਾਣੀ ਕੈਦੂਪੁਰ, ਰਾਜ ਕੌਰ ਥੂਹੀ, ਗੁਰਤੇਜ਼ ਸਿੰਘ ਸਮਾਣਾ, ਕੁਲਵੰਤ ਕੌਰ ਥੂਹੀ, ਕੁਲਵੰਤ ਸਿੰਘ, ਲਖਵੀਰ ਸਿੰਘ ਲਾਡੀ ਕਨਸੂਹਾ, ਕਰਮਜੀਤ ਕੰਮੀ ਤੇ ਜਸ਼ਨਦੀਪ ਥੂਹੀ ਆਦਿ ਨੇ ਸਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਰਣਜੋਧ ਸਿੰਘ ਹਡਾਣਾ ਨੇ ਬੀਬੀਪੁਰ ’ਚ “ਆਪ” ਦਾ ਗੜ੍ਹ ਕੀਤਾ ਮਜ਼ਬੂਤ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਹਲਕਾ ਘਨੌਰ ਮੌਕੇ ਵਿਸ਼ਾਲ ‘ਮਹਿਲਾ ਸੰਮੇਲਨ’ ਕਰਵਾਇਆ
Ad Position 24