09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬਾਸਕਟਬਾਲ ਟੂਰਨਾਮੈਂਟ ’ਚ ਵੱਖ-ਵੱਖ ਸ਼ਹਿਰਾਂ ਦੀਆਂ ਤੀਹ ਦੇ ਕਰੀਬ ਟੀਮਾਂ ਨੇ ਗੱਡੇ ਝੰਡੇ

ਰਾਜਪੁਰਾ, 9 ਅਗਸਤ (ਰਣਜੀਤ ਸਿੰਘ)-ਇਥੋਂ ਦੇ ਖੇਡ ਵਿਭਾਗ ਪੰਜਾਬ ਪੈਪਸੂ ਸਟੇਡੀਅਮ ਵਿਖੇ ਦੋ ਦਿਨਾਂ ਬਾਸਕਟਬਾਲ ਟੂਰਨਾਮੈਂਟ ਕੋਚ ਦੀਪਕ ਸ਼ਰਮਾ ਤੇ ਐਡਵੋਕੇਟ ਮਨੋਜ ਪਾਹੂਜਾ ਦੀ ਦੇਖ-ਰੇਖ ਹੇਠ ਕਰਵਾਇਆ। ਟੂਰਨਾਮੈਂਟ ਵਿਚ ਵੱਖ-ਵੱਖ ਸ਼ਹਿਰਾਂ ਦੀਆਂ ਤੀਹ ਦੇ ਕਰੀਬ ਟੀਮਾਂ ਨੇ ਭਾਗ ਲਿਆ ਅਤੇ ਖਿਡਾਰੀਆਂ ਨੇ ਆਪਣੀ ਖੇਡ ਦੇ ਝੰਡੇ ਗੱਡੇ।

Ad Position 21
No active advertisement
ਅਜੀਤ ਡੈਸਕ 10-08-2026
ਰਾਜਪੁਰਾ, 9 ਅਗਸਤ (ਰਣਜੀਤ ਸਿੰਘ)-ਇਥੋਂ ਦੇ ਖੇਡ ਵਿਭਾਗ ਪੰਜਾਬ ਪੈਪਸੂ ਸਟੇਡੀਅਮ ਵਿਖੇ ਦੋ ਦਿਨਾਂ ਬਾਸਕਟਬਾਲ ਟੂਰਨਾਮੈਂਟ ਕੋਚ ਦੀਪਕ ਸ਼ਰਮਾ ਤੇ ਐਡਵੋਕੇਟ ਮਨੋਜ ਪਾਹੂਜਾ ਦੀ ਦੇਖ-ਰੇਖ ਹੇਠ ਕਰਵਾਇਆ। ਟੂਰਨਾਮੈਂਟ ਵਿਚ ਵੱਖ-ਵੱਖ ਸ਼ਹਿਰਾਂ ਦੀਆਂ ਤੀਹ ਦੇ ਕਰੀਬ ਟੀਮਾਂ ਨੇ ਭਾਗ ਲਿਆ ਅਤੇ ਖਿਡਾਰੀਆਂ ਨੇ ਆਪਣੀ ਖੇਡ ਦੇ ਝੰਡੇ ਗੱਡੇ। ਟੂਰਨਾਮੈਂਟ ’ਚ ਲੜਕੀਆਂ ਨੇ ਵੀ ਪੂਰੇ ਜ਼ੋਸ਼ੋ ਖਰੋਸ਼ ਨਾਲ ਆਪਣੀ ਖੇਡ ਦਾ ਲੋਹਾ ਮਨਵਾਇਆ। ਅੰਤਾਂ ਦੀ ਗਰਮੀ ’ਤੇ ਖਿਡਾਰੀਆਂ ਦਾ ਜਜ਼ਬਾ ਭਾਰੀ ਪੈਂਦਾ ਵਿਖਾਈ ਦੇ ਰਿਹਾ ਸੀ। ਇਸ ਸੰਬੰਧੀ ਕੋਚ ਦੀਪਕ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿਚ ਪਹਿਲਾਂ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਜਿੱਥੇ ਬੱਚਿਆਂ ਵਿਚ ਖੇਡਾਂ ਦੀ ਭਾਵਨਾ ਪੈਦਾ ਹੋਵੇਗੀ ਉਥੇ ਹੀ ਬੱਚੇ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਨੂੰ ਮੁਹਾਰਾਂ ਮੋੜਨਗੇ। ਉਨ੍ਹਾਂ ਨੇ ਦੱਸਿਆ ਕਿ ਹਰ ਖਿਡਾਰੀ ਨੇ ਆਪਣੇ ਵਲੋਂ ਪੂਰਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਭਾਵੇਂ ਕਿ ਬਾਸਕਟਬਾਲ ਪਿੰਡ ਪੱਧਰ ’ਤੇ ਹਾਲੇ ਪੂਰੀ ਤਰਾਂ ਨਾਲ ਨਹੀਂ ਪੁੱਜੀ ਪਰ ਅੱਜ ਬੱਚਿਆਂ ਵਿਚ ਇਸ ਖੇਡ ਪ੍ਰਤੀ ਇਕ ਵੱਖਰੀ ਆਕਰਸ਼ਨ ਅਤੇ ਆਸ ਵਿਖਾਈ ਦਿੱਤੀ। ਅੰਤਾਂ ਦੀ ਗਰਮੀ ਤੇ ਹੁੰਮਸ ਦੇ ਬਾਵਜੂਦ ਬੱਚਿਆਂ ਦੇ ਹੌਂਸਲੇ ਬੁਲੰਦ ਸਨ। ਖਿਡਾਰੀਆਂ ਨੇ ਮੁਕਾਬਲੇ ਦੌਰਾਨ ਅਥਾਹ ਸ਼ਿੱਦਤ ਮਿਹਨਤ ਤੇ ਖੇਡ ਭਾਵਨਾ ਨਾਲ ਆਪਣੀ ਖੇਡ ਦਾ ਲੋਹਾ ਮਨਵਾਇਆ। ਇਸ ਮੌਕੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਦੇ ਜਜ਼ਬੇ ਦੀ ਪੁਰਜ਼ੋਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਬਹੁਤ ਜ਼ਰੂਰੀ ਹਨ। ਖੇਡ ਦੇ ਮੈਦਾਨ ਵਿਚ ਬੱਚਿਆਂ ਦਾ ਇਹ ਉਤਸ਼ਾਹ ਸਾਬਤ ਕਰਦਾ ਹੈ ਕਿ ਜੇਕਰ ਉਨ੍ਹਾਂ ਨੂੰ ਸਹੀ ਮੰਚ ਤੇ ਸਹੂਲਤਾਂ ਮਿਲਣ ਤਾਂ ਉਹ ਹਰ ਖੇਤਰ ਵਿਚ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੇ ਹਨ। ਅੰਤ ਵਿਚ ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ। ਪ੍ਰਬੰਧਕਾਂ ਨੇ ਭਵਿਖ ਵਿਚ ਵੀ ਅਜਿਹੇ ਖੇਡ ਸਮਾਗਮ ਨਿਰੰਤਰ ਕਰਵਾਉਣ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰਾਂ ਦੀ ਆਪਸੀ ਲੜਾਈ ਨਾਲ ਸਨੌਰ ’ਚ ਬਣਿਆ ਸਹਿਮ ਦਾ ਮਾਹੌਲ ਝੜਪ ਮਗਰੋਂ ਸਨੌਰ ਵਾਸੀਆਂ ’ਚ ਵਧੀ ਚਿੰਤਾ ਅਗਲੀ ਖ਼ਬਰ ਸ਼ਿਵ ਸ਼ੰਕਰ ਯੂਥ ਕਲੱਬ ਨੇ ਬੂਟੇ ਲਗਾਏ
Ad Position 24