ਅੰਬੇਡਕਰ ਮਹਾਂਸਭਾ ਦੀ ਮੀਟਿੰਗ
ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-ਆਲ ਇੰਡੀਆ ਅੰਬੇਡਕਰ ਮਹਾਂਸਭਾ ਗੁਜਰਾਤ ਰਾਜ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਗੁਜਰਾਤ ਦੇ ਆਨੰਦ ਵਿਖੇ ਗੁਜਰਾਤ ਸੂਬਾ ਪ੍ਰਧਾਨ ਭਾਈ ਕਿਰਤਿ ਪਰਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਆਲ ਇੰਡੀਆ ਅੰਬੇਡਕਰ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਬਹਾਦੁਰ, ਰਾਸ਼ਟਰੀ ਜਨਰਲ ਸਕੱਤਰ ਅਮਰੀਕ ਸਿੰਘ ਬੰਗੜ ਤੇ ਰਾਸ਼ਟਰੀ ਖਜ਼ਾਨਚੀ ਰੀਨਾ ਗਾਵਸਕਰ ਵਾਲਮੀਕਿ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-ਆਲ ਇੰਡੀਆ ਅੰਬੇਡਕਰ ਮਹਾਂਸਭਾ ਗੁਜਰਾਤ ਰਾਜ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਗੁਜਰਾਤ ਦੇ ਆਨੰਦ ਵਿਖੇ ਗੁਜਰਾਤ ਸੂਬਾ ਪ੍ਰਧਾਨ ਭਾਈ ਕਿਰਤਿ ਪਰਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਆਲ ਇੰਡੀਆ ਅੰਬੇਡਕਰ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਬਹਾਦੁਰ, ਰਾਸ਼ਟਰੀ ਜਨਰਲ ਸਕੱਤਰ ਅਮਰੀਕ ਸਿੰਘ ਬੰਗੜ ਤੇ ਰਾਸ਼ਟਰੀ ਖਜ਼ਾਨਚੀ ਰੀਨਾ ਗਾਵਸਕਰ ਵਾਲਮੀਕਿ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਮੀਟਿੰਗ ਵਿਚ ਮੌਜੂਦ ਸਾਰੇ ਰਾਜਾਂ ਦੇ ਨੇਤਾਵਾਂ ਨੇ ਮਹਾਂਸਭਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੈਂਬਰਸ਼ਿਪ ਅਮਰੀਕ ਸਿੰਘ ਬੰਗੜ ਤੇ ਰੀਨਾ ਗਵਾਸਕਰ ਸ਼ੁਰੂ ਕਰਵਾਉਣ ਲਈ ਮੈਂਬਰਸ਼ਿਪ ਦੀ ਕਾਪੀ ਗੁਜਰਾਤ ਦੇ ਸੂਬਾ ਪ੍ਰਧਾਨ ਕੀਰਤੀ ਭਾਈ ਪ੍ਰਮਾਰ ਨੂੰ ਦੇ ਸ਼ੁਰੂਆਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਰਾਕੇਸ਼ ਬਹਾਦਰ ਨੇ ਵਰਕਰਾਂ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ। ਅਮਰੀਕ ਸਿੰਘ ਬੰਗੜ ਨੇ ਕਿਹਾ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਾਉਣ ਲਈ ਰਾਜਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਾਂਸਭਾ ਸੂਬਿਆਂ ਵਿਚ ਜਾ ਰਹੀ ਹੈ। ਰੀਨਾ ਗਾਵਸਕਰ ਵਾਲਮੀਕਿ ਨੇ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਮਹਿਲਾਵਾਂ ਨੂੰ ਮਹਾਂਸਭਾ ਨਾਲ ਜੋੜਨ।