ਜਤਿੰਦਰ ਕੁਮਾਰ ਗਰਗ ਬਣੇ ਸਬ ਇੰਸਪੈਕਟਰ
ਪਟਿਆਲਾ, 5 ਅਗਸਤ (ਮਨਦੀਪ ਸਿੰਘ ਖਰੌੜ)-ਥਾਣਾ ਅਨਾਜ ਮੰਡੀ ਦੇ ਤਜਰਬੇਕਾਰ ਏ. ਐਸ.
ਪਟਿਆਲਾ, 5 ਅਗਸਤ (ਮਨਦੀਪ ਸਿੰਘ ਖਰੌੜ)-ਥਾਣਾ ਅਨਾਜ ਮੰਡੀ ਦੇ ਤਜਰਬੇਕਾਰ ਏ.ਐਸ.ਆਈ. ਜਤਿੰਦਰ ਕੁਮਾਰ ਗਰਗ ਨੂੰ ਵਿਭਾਗ ਨੇ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾ ਦਿੱਤਾ ਹੈ। ਸਬ ਇੰਸਪੈਕਟਰ ਜਤਿੰਦਰ ਗਰਗ ਨੂੰ ਐਸ.ਐਸ.ਪੀ ਵਰੁਣ ਸ਼ਰਮਾ ਨੇ ਸਟਾਰ ਲਗਾਏ। ਇਸ ਮੌਕੇ ਐਸ.ਐਸ.ਪੀ. ਨੇ ਕਿਹਾ ਕਿ ਜਤਿੰਦਰ ਕੁਮਾਰ ਗਰਗ ਨੇ ਆਪਣੀ ਡਿਉਟੀ ਹਮੇਸਾਂ ਵਧੀਆ ਤਰੀਕੇ ਨਾਲ ਨਿਭਾਈ ਹੈ। ਜਿਸ ਦੇ ਕਾਰਨ ਵਿਭਾਗ ਨੇ ਹੁਣ ਉਨ੍ਹਾਂ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾ ਦਿੱਤਾ ਹੈ। ਇਸ ਤੋਂ ਬਾਅਦ ਜਤਿੰਦਰ ਕੁਮਾਰ ਗਰਗ ਨੇ ਕਿਹਾ ਕਿ ਡੀ.ਜੀ.ਪੀ ਪੰਜਾਬ ਅਤੇ ਐਸ.ਐਸ.ਪੀ ਪਟਿਆਲਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਅਤੇ ਉਹ ਭਵਿੱਖ ਵਿਚ ਇਸ ਨਵੀਂ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।