29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੀ.ਆਰ.ਟੀ.ਸੀ. ਮੁਲਾਜ਼ਮਾਂ ਦੇ ਇਲਾਜ ਲਈ ਸਿਹਤ ਯੋਜਨਾ ਦਾ ਆਗਾਜ਼ <br/>

Ad Position 21
No active advertisement
ਪੀ.ਆਰ.ਟੀ.ਸੀ. ਮੁਲਾਜ਼ਮਾਂ ਦੇ ਇਲਾਜ ਲਈ ਸਿਹਤ ਯੋਜਨਾ ਦਾ ਆਗਾਜ਼ ਕਰਨ ਮੌਕੇ ਬਲਤੇਜ ਪੰਨੂੰ ਨਾਲ ਬੈਠੇ ਚੇਅਰਮੈਨ ਪੀ.ਆਰ.ਟੀ.ਸੀ. ਹਰਪਾਲ ਜੁਨੇਜਾ ਅਤੇ ਹੋਰ | ਅਜੀਤ ਤਸਵੀਰ <br/> 02-04-2026
ਪਟਿਆਲਾ, 1 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵਲੋਂ ਅੱਜ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਇਹ ਯੋਜਨਾ ਇਕ ਇਤਿਹਾਸਕ ਕਦਮ ਹੈ | ਇਸ ਮੌਕੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਬਲਵਿੰਦਰ ਸਿੰਘ ਝਾੜਵਾਂ ਵਾਈਸ ਚੇਅਰਮੈਨ ਵੀ ਮੌਜੂਦ ਸਨ | ਪੰਨੂ ਨੇ ਕਿਹਾ ਪੀ.ਆਰ.ਟੀ.ਸੀ. ਮੁਲਾਜ਼ਮ ਚਾਹੇ ਉਹ ਸੇਵਾ ਵਿਚ ਹਨ ਜਾਂ ਸੇਵਾਮੁਕਤ ਹੋ ਚੁੱਕੇ ਹਨ ਲਈ ਦੋ ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ | ਇਹ ਕੈਂਪ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਅਤੇ ਕੱਲ੍ਹ ਵੀ ਜਾਰੀ ਰਹੇਗਾ | ਇਸ ਯੋਜਨਾ ਤਹਿਤ ਹੈਲਥ ਕਾਰਡ ਬਣਾਏ ਜਾ ਰਹੇ ਹਨ, ਜਿਸ ਨਾਲ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ | ਲਗਭਗ 900 ਪ੍ਰਾਈਵੇਟ ਹਸਪਤਾਲ ਇਸ ਯੋਜਨਾ ਨਾਲ ਐਮਪੈਨਲ ਹਨ, ਜਦਕਿ ਸਰਕਾਰੀ ਹਸਪਤਾਲਾਂ ਵਿਚ ਵੀ ਇਹ ਸਹੂਲਤ ਉਪਲਬਧ ਹੈ | ਹੁਣ ਤੱਕ ਕਰੀਬ 30 ਲੱਖ ਲੋਕ ਆਪਣੇ ਹੈਲਥ ਕਾਰਡ ਬਣਵਾ ਚੁੱਕੇ ਹਨ | ਪੰਜਾਬ ਦੇਸ਼ ਦਾ ਅਜਿਹਾ ਮਾਡਲ ਸੂਬਾ ਬਣ ਗਿਆ ਹੈ ਜਿੱਥੇ ਲੋਕਾਂ ਨੂੰ ਕੈਸ਼ਲੈਸ ਅਤੇ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਹਰਪਾਲ ਜੁਨੇਜਾ ਨੇ ਕਿਹਾ ਕਿ ਇਹ ਸਿਹਤ ਕਾਰਡ ਸਿਰਫ਼ ਇਕ ਕਾਰਡ ਨਹੀਂ, ਸਗੋਂ ਮੁਲਾਜ਼ਮਾਂ ਲਈ ''ਸੰਜੀਵਨੀ ਬੂਟੀ'' ਵਾਂਗ ਕੰਮ ਕਰੇਗਾ | ਇਸ ਮੌਕੇ ਬਿਕਰਮਜੀਤ ਸਿੰਘ ਸ਼ੇਰਗਿੱਲ ਮੈਨੇਜਿੰਗ ਡਾਇਰੈਕਟਰ, ਨਵਦੀਪ ਕੁਮਾਰ ਵਧੀਕ ਮੈਨੇਜਿੰਗ ਡਾਇਰੈਕਟਰ, ਮਨਿੰਦਰਪਾਲ ਸਿੰਘ ਸਿੱਧੂ ਜੀ.ਐਮ., ਜਤਿੰਦਰਪਾਲ ਸਿੰਘ ਗਰੇਵਾਲ ਕਾਰਜਕਾਰੀ ਇੰਜੀਨੀਅਰ, ਅਮਨਵੀਰ ਸਿੰਘ ਟਿਵਾਣਾ ਜੀ.ਐਮ., ਵਕੀ ਘਨੌਰ, ਗੁਰਵਿੰਦਰ ਸ਼ੰਟੀ, ਰਵਿੰਦਰਪਾਲ ਸਿੰਘ, ਪਿ੍ੰਸ ਲਾਂਬਾ, ਵੀਰਪਾਲ ਕੌਰ, ਮਹਿੰਦਰ ਮੋਹਨ ਸਿੰਘ, ਸੰਦੀਪ ਬੰਧੂ, ਗੱਜਣ ਸਿੰਘ, ਜਸਵਿੰਦਰ ਸਿੰਘ ਰਿੰਪਾ, ਰਾਹੁਲ ਮਹਿਤਾ, ਸਿਮਰਨ ਗਰੇਵਾਲ, ਮੌਂਟੀ ਗਰੋਵਰ, ਨਵਨੀਤ ਰਾਜਬੀਰ ਸਿੰਘ ਚਾਹਲ, ਸੁਸ਼ੀਲ, ਅਮਿਤ ਵਿਕੀ, ਰਿਸ਼ਵ ਰਾਜਪੂਤ ਅਤੇ ਸ਼ੁਭਮ ਭਟਨਾਗਰ ਸਮੇਤ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੇਰਕਾ ਨੇ 1 ਅਪ੍ਰੈਲ ਤੋਂ ਮੱਝਾਂ ਤੇ ਗਾਵਾਂ ਦੇ ਦੁੱਧ ਦੇ ਖ਼ਰੀਦ ਰੇਟ 'ਚ 20 ਰੁਪਏ ਪ੍ਰਤੀ ਕਿੱਲੋ ਫੈਟ ਦਾ ਕੀਤਾ ਵਾਧਾ... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ 4 ਸਾਲ ਪੂਰੇ ਹੋਣ 'ਤੇ ਵਾਰਡ ਨੰਬਰ 30 ਵਿਚ 'ਸੰਵਾਦ ਪ੍ਰੋਗਰਾਮ' <br/>
Ad Position 24