29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਨੌਰ ਅਨਾਜ ਮੰਡੀ 'ਚ ਪਹਿਲੇ ਦਿਨ ਹੀ ਕਣਕ ਖ਼ਰੀਦ ਲਈ ਸਰਕਾਰੀ ਪ੍ਰਬੰਧ ਗ਼ਾਇਬ <br/>

Ad Position 21
No active advertisement
ਅਜੀਤ ਡੈਸਕ 02-04-2026
ਸਨੌਰ, 1 ਅਪ੍ਰੈਲ (ਸੋਖਲ)-ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਸਨੌਰ ਦੀ ਅਨਾਜ ਮੰਡੀ ਵਿਚ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਨਜ਼ਰ ਨਹੀਂ ਆਏ | ਮੰਡੀ ਵਿਚ ਨਾ ਤਾਂ ਸਫ਼ਾਈ ਦਾ ਕੋਈ ਢੰਗ ਦਾ ਇੰਤਜ਼ਾਮ ਕੀਤਾ ਗਿਆ ਨਾ ਹੀ ਬਾਰਦਾਣੇ ਦੀ ਉਪਲਬਧਤਾ ਯਕੀਨੀ ਬਣਾਈ ਗਈ ਅਤੇ ਨਾ ਹੀ ਕਣਕ ਦੀ ਢੁਆਈ ਲਈ ਲੇਬਰ ਦਾ ਕੋਈ ਪ੍ਰਬੰਧ ਕੀਤਾ ਗਿਆ | ਮੌਕੇ 'ਤੇ ਪਹੁੰਚੇ ਸਨੌਰ ਦੇ ਕਿਸਾਨ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਦੱਸਿਆ ਕਿ ਉਹ ਆਪਣੀ ਫ਼ਸਲ ਲੈ ਕੇ ਮੰਡੀ ਵਿਚ ਖੜ੍ਹੇ ਹਨ, ਪਰ ਕੋਈ ਵੀ ਪ੍ਰਬੰਧ ਉਨ੍ਹਾਂ ਦੀ ਸਹਾਇਤਾ ਲਈ ਮੌਜੂਦ ਨਹੀਂ | ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਤਾਂ ਵਿਚ ਉਹ ਆਪਣੀ ਕਣਕ ਵਾਪਸ ਘਰ ਲੈ ਜਾਣ ਲਈ ਮਜਬੂਰ ਹੋਏ ਹਨ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਮੰਡੀ ਵਿਚ ਫੈਲੀ ਗੰਦਗੀ ਨੇ ਹਾਲਾਤ ਹੋਰ ਵੀ ਖ਼ਰਾਬ ਕਰ ਦਿੱਤੇ ਹਨ | ਸਫ਼ਾਈ ਦੀ ਕਮੀ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਖ਼ਰੀਦ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਰਕਾਰ ਵਲੋਂ ਇਹ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣੇ ਚਾਹੀਦੇ ਸਨ ਪਰ ਹਕੀਕਤ ਵਿਚ ਜ਼ਮੀਨੀ ਪੱਧਰ 'ਤੇ ਕੁੱਝ ਵੀ ਤਿਆਰੀ ਨਹੀਂ ਦਿੱਖ ਰਹੀ |
ਇਸ ਮਾਮਲੇ ਸੰਬੰਧੀ ਸੀਨੀਅਰ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਮੰਡੀਆਂ ਵਿਚ ਪ੍ਰਬੰਧ ਸੁਧਾਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਲਾਪਰਵਾਹੀ ਜਾਰੀ ਰਹੀ ਤਾਂ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਜੋ ਬਿਲਕੁਲ ਬਰਦਾਸ਼ਤਯੋਗ ਨਹੀਂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਅਕਾਲੀ ਦਲ ਦੀ 5 ਨੂੰ ਹੋਣ ਵਾਲੀ ਰੈਲੀ ਦੀ ਧੱਕੇਸ਼ਾਹੀ ਨਾਲ ਮਨਜ਼ੂਰੀ ਰੱਦ ਕੀਤੀ- ਜਸਪਾਲ ਬਿੱਟੂ ਚੱਠਾ... ਅਗਲੀ ਖ਼ਬਰ ਆਰ.ਟੀ.ਏ. ਮਨਜੀਤ ਸਿੰਘ ਚੀਮਾ ਨੂੰ ਮੁੜ ਪਟਿਆਲਾ ਤਾਇਨਾਤ ਕੀਤਾ ਜਾਵੇ-ਗੋਗੀ ਟਿਵਾਣਾ <br/>
Ad Position 24