11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਪੋਰਟਸ ਕੰਪਲੈਕਸ ਦੇ ਗੇਟ ਨੂੰ ਰੱਸੀਆਂ ਨਾਲ ਬੰਨ੍ਹ ਕੇ ਸਾਰਿਆ ਜਾ ਰਿਹੈ ਬੁੱਤਾ, ਪ੍ਰਸ਼ਾਸਨ ਪਿਆ ਹੈ ਸੁੱਤਾ

Ad Position 21
No active advertisement
ਗੋਬਿੰਦ ਕਾਲੋਨੀ ਰਾਜਪੁਰਾ ਵਿਖੇ ਬਣੇ ਸਪੋਰਟਸ ਦੇ ਟੁੱਟੇ ਗੇਟ ਨੂੰ ਲੀਰਾਂ ਨਾਲ ਬੰਨ੍ਹ ਕੇ ਬੁੱਤਾ ਸਾਰਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਲਾਇਆ ਹੋਇਆ ਨੀਂਹ ਪੱਥਰ | ਅਜੀਤ ਤਸਵੀਰ <br/> 02-03-2026
ਰਾਜਪੁਰਾ, 1 ਮਾਰਚ (ਰਣਜੀਤ ਸਿੰਘ)-ਇੱਥੋਂ ਦੀ ਗੋਬਿੰਦ ਕਾਲੋਨੀ ਵਿਖੇ ਬੇਸ ਕੀਮਤੀ ਜ਼ਮੀਨ 'ਤੇ ਬਣੇ ਗੁਰੂ ਗੋਬਿੰਦ ਸਿੰਘ ਸਪੋਰਟਸ ਕੰਪਲੈਕਸ ਦੇ ਲੋਹੇ ਦੇ ਗੇਟ ਟੁੱਟੇ ਪਏ ਹਨ | ਇਨ੍ਹਾਂ ਗੇਟਾਂ ਨੂੰ ਲੀਰਾਂ ਨਾਲ ਬੰਨ੍ਹ ਕੇ ਬੁੱਤਾ ਸਾਰਿਆ ਜਾ ਰਿਹਾ ਹੈ | ਇਸ 'ਤੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਪ੍ਰਸ਼ਾਸਨ ਜਾਗਦਾ ਕਿ ਸੁੱਤਾ | ਕਿਸੇ ਕੋਲ ਕੋਈ ਜਵਾਬ ਨਹੀਂ ਹੈ | ਜਾਣਕਾਰੀ ਮੁਤਾਬਿਕ ਗੁਰੂ ਗੋਬਿੰਦ ਸਿੰਘ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਮੁੱਖ ਸੰਸਦੀ ਸਕੱਤਰ ਸਵਰਗੀ ਰਾਜ ਖੁਰਾਨਾ ਨੇ 4 ਫਰਵਰੀ 2011 ਵਿਚ ਰੱਖਿਆ ਸੀ | ਇਹ ਕੰਪਲੈਕਸ ਕਰੀਬ ਇਕ ਏਕੜ ਜ਼ਮੀਨ 'ਤੇ ਬਣਿਆ ਹੋਇਆ ਹੈ | ਜਿਸ ਸਪੋਰਟਸ ਕੰਪਲੈਕਸ ਨੇ ਰਾਸ਼ਟਰੀ, ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨੇ ਸੀ ਉਹ ਅੱਜ ਆਪਣੀ ਹੋਂਦ ਨੂੰ ਬਚਾਉਣ ਲਈ ਲੜਾਈ ਲੜਦਾ ਵਿਖਾਈ ਦੇ ਰਿਹਾ ਹੈ, ਇਸ ਦੇ ਟੁੱਟੇ ਹੋਏ ਲੋਹੇ ਦੇ ਗੇਟ ਨੂੰ ਰੱਸੀਆਂ ਅਤੇ ਲੀਰਾਂ ਨਾਲ ਬੰਨ੍ਹ ਕੇ ਖੜ੍ਹਾਇਆ ਹੋਇਆ ਹੈ | ਇਹ ਕਿਸੇ 'ਤੇ ਡਿੱਗ ਕੇ ਲੱਤਾਂ ਬਾਹਵਾਂ ਤੋੜ ਸਕਦਾ ਹੈ | ਕਈਆਂ ਥਾਵਾਂ ਤੋਂ ਲੋਹੇ ਦੀਆ ਗਰਿੱਲਾਂ ਚੋਰੀ ਹੋ ਗਈਆਂ ਹਨ | ਇਸ ਦੇ ਟੁੱਟੇ ਹੋਏ ਗੇਟ ਕਾਰਨ ਇਹ ਖੇਡ ਕੰਪਲੈਕਸ ਨਾ ਹੋ ਕੇ ਆਵਾਰਾ ਪਸ਼ੂਆਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ | ਕੰਪਲੈਕਸ ਦੀ ਸਾਫ਼ ਸਫ਼ਾਈ ਵੱਲ ਕੋਈ ਵੀ ਧਿਆਨ ਨਹੀਂ ਹੈ | ਬਰਸਾਤਾਂ ਦੇ ਦਿਨਾਂ ਵਿਚ ਦੋ-ਦੋ ਫੁੱਟ ਘਾਹ ਉਗ ਜਾਂਦਾ ਹੈ | ਘਾਹ ਵਿਚ ਕਈ ਤਰ੍ਹਾਂ ਦੇ ਜ਼ਹਿਰੀਲੇ ਜੀਵ-ਜੰਤੂ ਵੀ ਆਪਣਾ ਟਿਕਾਣਾ ਬਣਾ ਲੈਂਦੇ ਹਨ | ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਜੰਗ ਦਾ ਢੰਡੋਰਾ ਪਿੱਟ ਰਹੀ ਹੈ, ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨ ਦਾ ਰੋਲਾ ਪਾਇਆ ਜਾ ਰਿਹਾ ਹੈ | ਸੂਬੇ ਵਿਚ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਪ੍ਰੋਗਰਾਮਾਂ 'ਤੇ ਬੇਅੰਤ ਪੈਸਾ ਖਰਚ ਕੀਤਾ ਜਾ ਰਿਹਾ ਹੈ ਪਰ ਸ਼ਹਿਰ ਵਿਚ ਬਣੇ ਸਪੋਰਟਸ ਕੰਪਲੈਕਸ ਪ੍ਰਸ਼ਾਸਨਿਕ ਬੇਰੁਖ਼ੀ ਦਾ ਸ਼ਿਕਾਰ ਬਣੇ ਪਏ ਹਨ | ਇਸ ਕੰਪਲੈਕਸ ਦੀ ਸਾਂਭ ਸੰਭਾਲ ਲਈ ਕੋਈ ਚੌਕੀਦਾਰ ਜਾਂ ਮਾਲੀ ਵਗ਼ੈਰਾ ਨਹੀਂ ਹੈ | ਪ੍ਰਸ਼ਾਸਨਿਕ ਬੇਰੁਖ਼ੀ ਦੇ ਦਰਿਆ ਵਿਚ ਖਿਡਾਰੀਆਂ ਦੇ ਸੁਪਨੇ ਹੜਦੇ ਜਾ ਰਹੇ ਹਨ | ਕਰੋੜਾਂ ਰੁਪਏ ਦੇ ਮੁੱਲ ਦੀ ਥਾਂ ਨੂੰ ਜੇਕਰ ਗੋਬਿੰਦ ਕਾਲੋਨੀ ਦਾ ਦਿਲ ਕਿਹਾ ਜਾਵੇ ਤਾਂ ਗਲਤ ਨਹੀ ਹੋਵੇਗਾ | ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਮੁਕਤੀ ਦੇ ਦਾਅਵੇ ਫੋਕੇ ਵਿਖਾਏ ਦੇ ਰਹੇ ਹਨ | ਇਸ ਮੌਕੇ ਸੁਖਬੀਰ ਸਿੰਘ ਭੋਲਾ, ਹਰਦੀਪ ਸਿੰਘ ਪੁਰੀ, ਸਰਬਜੀਤ ਸਿੰਘ, ਸਨੀ, ਅਸ਼ੋਕ ਅਤੇ ਹੋਰ ਵਿਆਕਤੀ ਹਾਜਰ ਸਨ | ਇਸ ਸੰਬੰਧੀ ਕੌਂਸਲਰ ਭੂੂਪਿੰਦਰ ਸਿੰਘ ਸੰਜੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਕਹਿਣਾ ਹੈ ਕਿ ਸਪੋਰਟਸ ਕੰਪਲੈਕਸ ਦਾ ਗੇਟ ਜਲਦੀ ਹੀ ਠੀਕ ਕਰਵਾ ਦਿੱਤਾ ਜਾਵੇਗਾ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਪੁਨਰ ਸੁਰਜੀਤ ਸ਼ੋ੍ਰਮਣੀ ਅਕਾਲੀ ਦਲ ਵਲੋਂ ਹੋਲਾ ਮਹੱਲਾ ਮੌਕੇ ਕਾਨਫ਼ਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਿਹਤ ਨਿਰੀਖਣ ਕੈਂਪ
Ad Position 24