26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਆਜ਼ਾਦੀ ਦੇ 80 ਵਰਿ੍ਹਆਂ ਬਾਅਦ ਵੀ ਇਕ ਕਿੱਲੋਮੀਟਰ ਸਫ਼ਰ, ਹਲਕਾ ਸਨੌਰ ਦਾ ਵੱਡਾ ਮਸਲਾ <br/>

Ad Position 21
No active advertisement
ਅਜੀਤ ਡੈਸਕ 01-03-2026
ਭੁੱਨਰਹੇੜੀ, 28 ਫਰਵਰੀ (ਧਨਵੰਤ ਸਿੰਘ)-ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਪਿੰਡ ਉਪਲੀ ਅਤੇ ਪਰੋੜ ਅੱਜ ਵੀ ਇੱਕ ਬੁਨਿਆਦੀ ਸੜਕ ਲਈ ਸੰਘਰਸ਼ ਕਰ ਰਹੇ ਹਨ | ਦੋਵੇਂ ਪਿੰਡਾਂ ਦੀ ਆਪਸੀ ਦੂਰੀ ਸਿਰਫ਼ ਡੇਢ ਕਿੱਲੋਮੀਟਰ ਹੈ, ਪਰ ਪੱਕੀ ਸੰਪਰਕ ਸੜਕ ਨਾ ਹੋਣ ਕਰਕੇ ਲੋਕਾਂ ਨੂੰ ਹਰਿਆਣਾ ਰਾਜ ਦੇ ਪਿੰਡ ਭਾਈ ਕੀ ਅਰਨੋਲੀ ਵਾਇਆ ਪੱਕਾ ਰਸਤਾ ਲਗਭਗ ਅੱਠ ਕਿੱਲੋਮੀਟਰ ਦਾ ਵੱਧ ਸਫ਼ਰ ਤੈਅ ਕਰਨਾ ਪੈਂਦਾ ਹੈ | ਇਹ ਮਸਲਾ ਨਵਾਂ ਨਹੀਂ, ਪੁਰਾਤਨ ਹੈ | ਪਰ ਹਾਲਾਤ ਅੱਜ ਵੀ ਜਿਉਂ ਦੇ ਤਿਉਂ ਹਨ | ਸਥਾਨਕ ਵਸਨੀਕਾਂ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਅਤੇ ਚੁਣੇ ਹੋਏ ਨੁਮਾਇੰਦਿਆਂ ਕੋਲ ਅਪੀਲਾਂ ਕਰ ਚੁੱਕੇ ਹਨ, ਪਰ ਹਰ ਵਾਰ ਸਿਰਫ਼ ਲਾਰੇ ਅਤੇ ਭਰੋਸੇ ਹੀ ਮਿਲੇ ਹਨ | ਜ਼ਮੀਨੀ ਪੱਧਰ 'ਤੇ ਹੱਲ ਅਜੇ ਤੱਕ ਨਜ਼ਰ ਨਹੀਂ ਆ ਰਿਹਾ | ਕੱਚਾ ਰਸਤਾ ਵੱਖ-ਵੱਖ ਕਿਸਾਨਾਂ ਦੀ ਜ਼ਮੀਨ ਵਿਚੋਂ ਲੰਘਦਾ ਹੈ | ਸੜਕ ਦੀ ਘਾਟ ਕਾਰਨ ਕਿਸਾਨਾਂ ਨੂੰ ਖੇਤਾਂ ਤੱਕ ਪਹੁੰਚਣ, ਫ਼ਸਲ ਕਟਾਈ ਕਰਨ ਅਤੇ ਖੇਤੀਬਾੜੀ ਸਮੱਗਰੀ ਲਿਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਬਰਸਾਤ ਦੌਰਾਨ ਇਹ ਰਸਤਾ ਚਿਕੜ ਬਣ ਜਾਂਦਾ ਹੈ, ਆਵਾਜਾਈ ਲਗਭਗ ਠੱਪ ਹੋ ਜਾਂਦੀ ਹੈ ਅਤੇ ਕਈ ਵਾਰ ਟਰੈਕਟਰ ਤੱਕ ਫਸ ਜਾਂਦੇ ਹਨ | ਐਮਰਜੈਂਸੀ ਹਾਲਤਾਂ ਵਿਚ ਬਿਮਾਰਾਂ ਨੂੰ ਹਸਪਤਾਲ ਤੱਕ ਪਹੁੰਚਾਉਣਾ ਵੀ ਔਖਾ ਹੋ ਜਾਦਾ ਹੈ | ਸਾਬਕਾ ਸਰਪੰਚ ਗੁਰਜੀਤ ਸਿੰਘ ਉਪਲੀ ਨੇ ਕਿਹਾ ਕਿ ਦੇਸ਼ ਆਜ਼ਾਦੀ ਦੇ 80 ਸਾਲ ਪੂਰੇ ਕਰ ਚੁੱਕਾ ਹੈ, ਤਾਂ ਡੇਢ ਕਿਲੋਮੀਟਰ ਦੀ ਸੜਕ ਬਣਾਉਣ ਵਿੱਚ ਅਜੇ ਵਿਕਾਸ ਅਧੂਰਾ ਹੈ | ਉਨ੍ਹਾਂ ਕਿਹਾ ਕਿ ਮੰਡੀਕਰਨ ਫੀਸ ਨਿਯਮਤ ਤੌਰ 'ਤੇ ਵਸੂਲ ਕੀਤੀ ਜਾਂਦੀ ਹੈ, ਪਰ ਮੁੱਢਲੀ ਸਹੂਲਤ ਦੇਣ ਸਮੇ ਵਿਤਕਰਾ ਹੁੰਦਾ ਆ ਰਿਹਾ ਹੈ | ਦੱਸਣਯੋਗ ਹੈ ਕਿ ਇਹ ਦੋਵੇਂ ਪਿੰਡ ਮਾਰਕੀਟ ਕਮੇਟੀ ਦੁੱਧਨਸਾਧਾਂ ਅਧੀਨ ਆਉਂਦੇ ਹਨ | ਲੋਕਾਂ ਵਿੱਚ ਪ੍ਰਸ਼ਾਸਨਿਕ ਲਾਪਰਵਾਹੀ ਪ੍ਰਤੀ ਗਹਿਰੀ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ | ਵਸਨੀਕਾਂ ਨੇ ਕਿਹਾ ਕਿ ਲੱਗਦਾ ਹੈ ਕਿ ਸਾਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪਵੇਗਾ |
ਇਸ ਮਸਲੇ ਸਬੰਧੀ ਜਦੋਂ ਬਲਦੇਵ ਸਿੰਘ ਦੇਵੀਗੜ੍ਹ, ਚੇਅਰਮੈਨ ਮਾਰਕੀਟ ਕਮੇਟੀ ਦੁੱਧਨਸਾਧਾਂ ਨਾਲ ਮੋਬਾਈਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਵੀਆਂ ਪਿੰਡ ਸੜਕਾਂ ਦੇ ਨਿਰਮਾਣ ਲਈ ਵਿਸਥਾਰਪੂਰਵਕ ਸੂਚੀ ਪੰਜਾਬ ਮੰਡੀ ਬੋਰਡ ਨੂੰ ਭੇਜੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਸ ਸੂਚੀ ਵਿੱਚ ਉਪਲੀ-ਪਰੋੜ ਦੇ ਸੰਪਰਕ ਰਸਤੇ ਦਾ ਨਾਮ ਵੀ ਸ਼ਾਮਲ ਹੈ ਅਤੇ ਮਨਜ਼ੂਰੀ ਮਿਲਦੇ ਹੀ ਇਸ ਕੱਚੇ ਰਸਤੇ ਨੂੰ ਪੱਕੀ ਸੜਕ ਦਾ ਰੂਪ ਦਿੱਤਾ ਜਾਵੇਗਾ | ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸਾਨਾਂ ਅਤੇ ਆਮ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸ਼ੰਭੂ-ਅੰਬਾਲਾ ਮਾਰਗ 'ਤੇ ਤੂੜੀ ਨਾਲ ਭਰੀ ਟਰਾਲੀ ਬੇਕਾਬੂ ਹੋ ਕੇ ਪਲਟੀ <br/> ਅਗਲੀ ਖ਼ਬਰ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਬਰੀ, ਭਾਜਪਾ ਦੀ ਸਿਆਸੀ ਸਾਜਿਸ਼ ਦਾ ਹੋਇਆ ਪਰਦਾਫਾਸ਼-ਬਰਸਟ <br/>
Ad Position 24