12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਚੋਰ ਮੋਰੀਆਂ ਫੜਨ ਵਾਲੇ ਮੇਅਰ-ਕਮਿਸ਼ਨਰ ਦੀ ਜੋੜੀ ਬਿਲਡਿੰਗ ਸ਼ਾਖਾ 'ਤੇ ਲਗਾਮ ਲਗਾਉਣ 'ਚ ਅਸਫ਼ਲ ਕਿਉਂ?

Ad Position 21
No active advertisement
ਅਜੀਤ ਡੈਸਕ 20-02-2026
ਪਟਿਆਲਾ, 19 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਮੇਅਰ ਨਗਰ ਨਿਗਮ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਕਈ ਚੋਰ ਮੋਰੀਆਂ ਬੰਦ ਕਰ ਨਿਗਮ ਖ਼ਜ਼ਾਨੇ ਨੂੰ ਸਰਪਲੱਸ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ | ਪਰੰਤੂ ਨਿਗਮ ਦੀ ਬਿਲਡਿੰਗ ਸ਼ਾਖਾ 'ਤੇ ਕਾਬੂ ਪਾਉਣ ਵਿਚ ਇਹ ਜੋੜੀ ਹਾਲੇ ਵੀ ਅਸਫਲ ਹੀ ਨਜ਼ਰ ਆ ਰਹੀ ਹੈ | ਬਿਲਡਿੰਗ ਸ਼ਾਖਾ ਦੇ ਕੁੱਝ ਅਧਿਕਾਰੀਆਂ 'ਤੇ ਇਮਾਰਤਸਾਜ਼ੀ ਕਰਨ ਵਾਲਿਆਂ ਦੀ ਗੰਢ-ਤੁਪ ਜਿੱਥੇ ਨਿਗਮ ਖ਼ਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਗਾ ਰਹੀ ਹੈ ਉੱਥੇ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਦਾ ਵੀ ਮੁੱਖ ਕਾਰਨ ਬਣੀ ਪਈ ਹੈ | ਜਿਸ ਦੀ ਸ਼ਿਕਾਇਤ ਖ਼ੁਦ ਮੇਅਰ ਵਲੋਂ ਵੀ ਚੌਕਸੀ ਵਿਭਾਗ ਦੇ ਦਫ਼ਤਰ ਪਹੁੰਚ ਕੇ ਕੀਤੀ ਗਈ ਸੀ | ਮੌਜੂਦਾ ਸਮੇਂ 23 ਨੰਬਰ ਫਾਟਕ ਦੇ ਸਾਹਮਣੇ ਕਾਕਾ ਕਾਲੋਨੀ ਦੇ ਨਾਲ ਕਈ ਏਕੜ ਜਗ੍ਹਾ ਵਿਚ ਉਹ ਨਾਜਾਇਜ਼ ਕਾਲੋਨੀ ਦੁਬਾਰਾ ਕੱਟੀ ਗਈ ਹੈ, ਜਿਸ ਨੂੰ ਲੰਘੇ ਸਮੇਂ ਵਿਚ ਨਗਰ ਨਿਗਮ ਨੇ ਕਾਰਵਾਈ ਕਰ ਕੇ ਰੋਕਿਆ ਸੀ | ਸੂਤਰਾਂ ਮੁਤਾਬਿਕ ਕਾਲੋਨੀ ਕੱਟਣਾ ਇਸ ਜਗ੍ਹਾ 'ਤੇ ਸੰਭਵ ਨਹੀਂ ਸੀ ਕਿਉਂਕਿ ਇਹ ਟੀ.ਪੀ. ਸਕੀਮ ਪਾਸ ਹੀ ਨਹੀਂ, ਨਿਗਮ ਖ਼ਜ਼ਾਨੇ ਨੂੰ ਚੂਨਾ ਲਗਾ ਅਤੇ ਕਾਨੂੰਨਾਂ ਦੇ ਉਲਟ ਸੜਕਾਂ ਬਣਾ, ਚਾਰਦੀਵਾਰੀ ਕਰ ਭੋਲੇ ਭਾਲੇ ਲੋਕਾਂ ਨੂੰ ਪਲਾਟ ਕਿਵੇਂ ਵੇਚੇ ਗਏ ਜਾਂ ਵੇਚੇ ਜਾ ਰਹੇ ਹਨ ਪੜਤਾਲ ਦਾ ਵਿਸ਼ਾ ਹੈ | ਇਸ ਸੰਬੰਧੀ ਨਗਰ ਨਿਗਮ ਦੇ ਐੱਸ.ਟੀ.ਪੀ. ਨੀਰਜ ਭੱਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਕਾ ਕਾਲੋਨੀ ਦੇ ਨਾਲ ਟੀ.ਪੀ. ਸਕੀਮ ਪਾਸ ਹੈ | ਉੱਥੇ ਕੋਈ ਕਾਲੋਨੀ ਨਹੀਂ ਕੱਟੀ ਗਈ ਬਲਕਿ ਲੋਕ 70 ਕੁ ਏਕੜ ਜਗਾ ਵਿਚ ਇਕੱਲੇ-ਇਕੱਲੇ ਘਰ ਦਾ ਨਕਸ਼ਾ ਪਾਸ ਕਰਵਾਉਣ ਆਉਂਦੇ ਹਨ ਜਿਸ ਨੂੰ ਪਾਸ ਕੀਤਾ ਜਾ ਰਿਹਾ ਹੈ | ਨਾ ਹੀ ਉੱਥੇ ਕਿਸੇ ਕਲੋਨਾਈਜ਼ਰ ਨੇ ਕੋਈ ਸੜਕਾਂ ਬਣਾਈਆਂ ਜਾਂ ਸੀਵਰੇਜ ਪਾਇਆ ਹੋਇਆ ਹੈ | ਇਸੇ ਤਰ੍ਹਾਂ ਮੁੱਖ ਡਾਕਘਰ ਦੇ ਸਾਹਮਣੇ ਬਣੇ ਮੋਹਨ ਕਾਂਟੀਨੈਂਟਲ ਹੋਟਲ ਦੀ ਇਮਾਰਤ ਨੂੰ ਵੱਡਾ ਕਰਨ ਲਈ ਪਿੱਛੇ ਖ਼ਰੀਦੇ ਗਏ ਪਲਾਟਾਂ ਨੂੰ ਨਾਲ ਮਿਲਾ ਕੇ ਕਈ ਕਮਰੇ ਬਣਾ ਲਏ ਗਏ ਹਨ |
ਸੂਤਰ ਦੱਸਦੇ ਹਨ ਕਿ ਇੱਥੇ ਵੀ ਨਿਗਮ ਮੁਲਾਜ਼ਮ ਕੰਮ ਰੁਕਵਾਉਣ ਲਈ ਪਹੁੰਚੇ ਪਰੰਤੂ ਉਨ੍ਹਾਂ ਨੂੰ ਸਿਆਸੀ ਦਬਾਅ ਪੈਣ 'ਤੇ ਬੇਰੰਗ ਪਰਤਣਾ ਪਿਆ ਸੀ | ਜਿਸ ਤੋਂ ਬਾਅਦ ਹੋਟਲ ਦੇ ਅੱਗੇ ਵੀ ਲੈਂਟਰ ਪਾਉਣ ਲਈ ਲੱਗਿਆ ਸਾਜ਼ੋ-ਸਾਮਾਨ ਜਿਉਂ ਦਾ ਤਿਉਂ ਦਿੱਖ ਰਿਹਾ ਹੈ | ਹੋਟਲ ਮਾਲਕ ਵਲੋਂ 3 ਦਰਜਨ ਦੇ ਕਰੀਬ ਕਮਰੇ ਤਾਂ ਬਣਾਏ ਗਏ ਪਰ ਇਸ ਦੀ ਪਾਰਕਿੰਗ ਕਿਥੇ ਹੈ? ਬਾਰੇ ਕੀ ਕਾਰਵਾਈ ਅਮਲ ਵਿਚ ਲਿਆਂਦੀ ਗਈ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ 'ਏਆਈ ਟੂਲਜ਼ ਫ਼ਾਰ ਸਮਾਰਟ ਟੀਚਿੰਗ' ਵਿਸ਼ੇ 'ਤੇ ਸੱਤ ਦਿਨਾਂ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਸ਼ੁਰ... ਅਗਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ-ਚੇਅਰਮੈਨ ਸੰਧੂ
Ad Position 24