18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਅੱਖਾਂ, ਸ਼ੂਗਰ ਤੇ ਫਿਜ਼ੀਓਥੈਰੇਪੀ ਕੈਂਪ 'ਚ 350 ਮਰੀਜ਼ਾਂ ਦਾ ਕੀਤਾ ਨਿਰੀਖਣ

Ad Position 21
No active advertisement
ਕੈਂਪ 'ਚ ਮੌਜੂਦ ਵਿਧਾਇਕ ਕੋਹਲੀ, ਮੇਅਰ ਕੁੰਦਨ ਗੋਗੀਆ, ਨਰੇਸ਼ ਕਾਕਾ, ਪਵਨ ਗੁਪਤਾ ਤੇ ਹੋਰ | ਅਜੀਤ ਤਸਵੀਰ <br/> 29-01-2026
ਪਟਿਆਲਾ, 28 ਜਨਵਰੀ (ਮਨਦੀਪ ਸਿੰਘ ਖਰੌੜ)-ਸਥਾਨਕ ਅਫ਼ਸਰ ਕਾਲੋਨੀ 'ਚ ਸਥਿਤ ਰਾਮ ਕਥਾ ਸੇਵਕ ਮੰਡਲ ਨੇ ਕੇ. ਜੀ. ਆਈ. ਹਸਪਤਾਲ, ਜਨਿਕ ਲੈਬ ਅਤੇ ਅਨਾਮਿਵਾ ਫਿਜੀਓਥੈਰੇਪੀ ਸੈਂਟਰ 'ਚ ਮੁਫ਼ਤ ਅੱਖਾਂ, ਸ਼ੂਗਰ ਅਤੇ ਫਿਜੀਓਥੈਰੇਪੀ ਨਿਰੀਖਣ ਕੈਂਪ ਲਗਾਇਆ | ਰਾਮ ਕਥਾ ਸੇਵਕ ਮੰਡਲ ਦੇ ਮੈਂਬਰਾਂ ਨੇ ਦੱਸਿਆ ਕਿ ਇਸ 'ਚ ਅੱਖਾਂ ਦੇ ਮਾਹਿਰ ਡਾ. ਸਮਨ ਗਰਗ, ਲੈਬ ਮਾਹਿਰ ਡਾ. ਸ਼ਿਖਾ ਗਰਗ, ਫਿਜੀਓਥੈਰੇਪੀ ਮਾਹਿਰ ਡਾ. ਸੌਰਵ ਸ਼ਰਮਾ ਅਤੇ ਡਾ. ਸੰਚਾਲੀ ਜਿੰਦਲ ਨੇ 350 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ | ਮੰਡਲ ਮੈਂਬਰਾਂ ਨੇ ਦੱਸਿਆ ਕਿ ਕੈਂਪ 'ਚ ਸ਼ਾਮਲ ਮਰੀਜ਼ਾਂ ਦਾ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਗਿਆ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਲਈ ਆਉਣ ਵਾਲੇ ਲੋੜਵੰਦਾਂ ਲਈ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ | ਮੰਡਲ ਮੈਂਬਰਾਂ ਨੇ ਦੱਸਿਆ ਕਿ ਪਟਿਆਲਾ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਅਤੇ ਸੰਗਠਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕੈਂਪ ਨੂੰ ਸਫਲ ਬਣਾਇਆ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਕਮੇਟੀ ਨੇ ਮਨਾਇਆ ਗਣਤੰਤਰ ਦਿਵਸ ਅਗਲੀ ਖ਼ਬਰ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਪਾਣੀ ਦੀ ਇਕ ਬੂੰਦ ਵੀ ਨਹੀਂ ਹੈ-ਪ੍ਰੋ. ਚੰਦੂਮਾਜਰਾ
Ad Position 24