20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੀ. ਪੀ. ਪੀ. ਮਾਡਲ ਰਾਹੀਂ ਪੰਜਾਬ ਅਤਿ-ਆਧੁਨਿਕ ਇਲੈਕਟ੍ਰਾਨਿਕ ਰੀਸਾਈਕਲਿੰਗ ਪਲਾਂਟ ਸਥਾਪਤ ਕਰੇਗਾ- ਚੇਅਰਪਰਸਨ ਰੀਨਾ ਗੁਪਤਾ

Ad Position 21
No active advertisement
ਅਜੀਤ ਡੈਸਕ 22-01-2026
ਪਟਿਆਲਾ, 21 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸੂਬੇ ਵਿਚ ਇਲੈਕਟ੍ਰਾਨਿਕ ਰਹਿੰਦ-ਖੂੰਹਦ ਦੇ ਤੇਜ਼ੀ ਨਾਲ ਵੱਧ ਰਹੇ ਸੰਕਟ ਨੂੰ ਹੱਲ ਕਰਨ ਲਈ ਇਕ ਫੈਸਲਾਕੁੰਨ ਕਦਮ ਚੁੱਕਿਆ ਹੈ¢ ਭਾਰਤ ਵਿਚ ਕੰਮ ਕਰ ਰਹੇ 26 ਪ੍ਰਮੁੱਖ ਇਲੈਕਟ੍ਰਾਨਿਕ ਸਾਮਾਨ ਨਿਰਮਾਤਾਵਾਂ ਅਤੇ ਉਤਪਾਦਕਾਂ ਨੂੰ ਪੰਜਾਬ ਵਿਚ ਪੈਦਾ ਹੋਣ ਵਾਲੇ ਈ-ਕੂੜੇ ਨੂੰ ਤਰੀਕੇ ਨਾਲ ਇੱਕਤਰ ਨਾ ਕਰਨ ਅਤੇ ਸਹੀ ਢੰਗ ਨਾਲ ਰੀਸਾਈਕਲਿੰਗ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ¢ ਪ੍ਰਮੁੱਖ ਉਤਪਾਦਕ ਐਕਸਟੈਂਡਡ ਪ੍ਰੋਡਿਊਸਰ ਰਿਸਪਾਂਸੀਬਿਲਟੀ ਪੋਰਟਲ 'ਤੇ ਰਜਿਸਟਰਡ ਹਨ ਅਤੇ ਦੂਜੇ ਰਾਜਾਂ ਵਿਚ ਸਥਿਤ ਰੀਸਾਈਕਲਰਾਂ ਤੋਂ ਸਰਟੀਫਿਕੇਟ ਪ੍ਰਾਪਤ ਕਰਦੇ ਹਨ ¢ ਜ਼ਮੀਨੀ ਹਕੀਕਤ ਇਹ ਹੈ, ਕਿ ਪੰਜਾਬ ਵਿਚ ਬਹੁਤ ਘੱਟ ਈ-ਕੂੜਾ ਇਕੱਠਾ ਕੀਤਾ ਜਾਂਦਾ ਹੈ ਜਾਂ ਦੁਬਾਰਾ ਵਰਤੋਂ ਵਿਚ ਲਿਆਇਆ ਜਾਂਦਾ ਹੈ¢ ਪੀ. ਪੀ. ਸੀ. ਬੀ. ਦੀ ਚੇਅਰਪਰਸਨ, ਰੀਨਾ ਗੁਪਤਾ ਨੇ ਕਿਹਾ, ਕਿ ਸਿਰਫ਼ ਕਾਗਜ਼ਾਂ 'ਤੇ ਪਾਲਣਾ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ¢ ਪੰਜਾਬ ਤੋਂ ਆਮਦਨ ਕਮਾਉਣ ਵਾਲੀਆਂ ਕੰਪਨੀਆਂ ਨੂੰ ਇ-ਵੇਸਟ ਪ੍ਰਬੰਧਨ ਪ੍ਰਤੀ ਵਚਨਬੱਧਤਾ ਦਿਖਾਉਣੀ ਚਾਹੀਦੀ ਹੈ¢ ਪੰਜਾਬ ਇਕ ਜਨਤਕ-ਨਿੱਜੀ ਭਾਈਵਾਲੀ ਮਾਡਲ ਦੇ ਤਹਿਤ ਇਕ ਵੱਡੇ ਪੱਧਰ 'ਤੇ, ਅਤਿ-ਆਧੁਨਿਕ ਈ-ਕੂੜਾ ਈਕੋ-ਪਾਰਕ ਸਥਾਪਤ ਕਰਨ ਦੀ ਯੋਜਨਾ ਬਣਾਉਣ ਜਾ ਰਿਹਾ ਹੈ, ਜੋ ਕਿ ਵਿਸ਼ਵਵਿਆਪੀ ਸਭ ਤੋਂ ਵਧੀਆ ਕਾਰਗੁਜਾਰੀ ਅਤੇ ਲਗਭਗ ਜ਼ੀਰੋ ਵਾਤਾਵਰਣ ਪ੍ਰਭਾਵ ਤਕਨਾਲੋਜੀਆਂ 'ਤੇ ਅਧਾਰਤ ਹੈ¢ ਸੁਣਵਾਈ ਮÏਕੇ ਬੋਰਡ ਸਾਹਮਣੇ ਪੇਸ਼ ਹੋਣ ਵਾਲੀਆਂ ਸਨਅਤਾਂ ਨੂੰ ਇਸ ਸਹੂਲਤ ਦੇ ਸਮਰਥਨ ਅਤੇ ਪੰਜਾਬ ਭਰ ਵਿਚੋਂ ਈ-ਕੂੜਾ ਇਕੱਤਰ ਕਰਨ ਦੀ ਪ੍ਰਣਾਲੀ ਦੇ ਸਰੋਤਾਂ ਨੂੰ ਮਜਬੂਤ ਕਰਨ ਲਈ ਕਿਹਾ ਗਿਆ, ਜਿਸ ਨਾਲ ਖਪਤਕਾਰਾਂ ਨੂੰ ਕੰਡਮ ਇਲੈਕਟ੍ਰਾਨਿਕਸ ਸਮਾਨ ਵਾਪਸ ਕਰਨਾ ਆਸਾਨ ਹੋ ਜਾਵੇਗਾ¢ ਪੀਪੀਸੀਬੀ ਕੰਪਨੀਆਂ ਨੂੰ ਪੰਜਾਬ ਵਿਚ ਸਥਿਤ ਅਧਿਕਾਰਤ ਰੀਸਾਈਕਲਰਾਂ ਰਾਹੀਂ ਰੀਸਾਈਕਲਿੰਗ ਨੂੰ ਤਰਜੀਹ ਦੇਣ ਲਈ ਵੀ ਨਿਰਦੇਸ਼ ਦੇ ਰਿਹਾ ਹੈ, ਜਿਸ ਨਾਲ ਸੂਬੇ ਅੰਦਰ ਇੱਕ ਭਰੋਸੇਯੋਗ, ਵਿਗਿਆਨਕ ਤੇ ਵਾਤਾਵਰਣ ਪੱਖੋਂ ਸੁਰੱਖਿਅਤ ਈਕੋਸਿਸਟਮ ਬਣ ਸਕੇ¢
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨਾ ਮੰਨੀਆਂ ਤਾਂ ਪੀ.ਆਰ.ਟੀ.ਸੀ. ਪੈਨਸ਼ਨਰਾਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਅਗਲੀ ਖ਼ਬਰ ਤਪੀਆ ਪਰਿਵਾਰ ਨੂੰ ਸਦਮਾ- ਮਾਤਾ ਪਰਮੀਲਾ ਤਪੀਆ ਦਾ ਦਿਹਾਂਤ
Ad Position 24