25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਅਨਾਜ ਮੰਡੀ ਮੁਮਾਰਾ ਵਿਖੇ ਝੋਨੇ ਦੀ ਖਰੀਦ ਨਾ ਹੋਣ ’ਤੇ ਸੜਕ ਜਾਮ ਕਰਕੇ ਲਗਾਇਆ ਧਰਨਾ

ਸਾਦਿਕ, 24 ਅਕਤੂਬਰ (ਆਰ.ਐਸ.ਧੁੰਨਾ)- ਮੰਡੀਆਂ ਵਿਚ ਝੋਨੇ ਦੀ ਆਮਦ ਦਿਨੋਂ ਦਿਨ ਤੇਜ਼ ਹੁੰਦੀ ਜਾ ਰਹੀ ਹੈ ਪਰ ਸਰਕਾਰੀ ਖਰੀਦ ਏਜੰਸੀਆਂ ਵਲੋਂ ਝੋਨੇ ’ਚ ਨਮੀਂ ਦੀ ਵੱਧ ਮਾਤਰਾ ਦਾ ਬਹਾਨਾ ਬਣਾ ਕੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਸਰਕਾਰ ਤੇ ਏਜੰਸੀਆਂ ਦੇ ਇਸ

Ad Position 21
No active advertisement
ਅਜੀਤ ਡੈਸਕ 25-10-2026

ਸਾਦਿਕ, 24 ਅਕਤੂਬਰ (ਆਰ.ਐਸ.ਧੁੰਨਾ)- ਮੰਡੀਆਂ ਵਿਚ ਝੋਨੇ ਦੀ ਆਮਦ ਦਿਨੋਂ ਦਿਨ ਤੇਜ਼ ਹੁੰਦੀ ਜਾ ਰਹੀ ਹੈ ਪਰ ਸਰਕਾਰੀ ਖਰੀਦ ਏਜੰਸੀਆਂ ਵਲੋਂ ਝੋਨੇ ’ਚ ਨਮੀਂ ਦੀ ਵੱਧ ਮਾਤਰਾ ਦਾ ਬਹਾਨਾ ਬਣਾ ਕੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਸਰਕਾਰ ਤੇ ਏਜੰਸੀਆਂ ਦੇ ਇਸ ਮਾੜੇ ਰਵੱਈਏ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਾਦਿਕ ਵਲੋਂ ਲਵਪ੍ਰੀਤ ਸਿੰਘ ਚੱਕਸਾਹੂ ਬਲਾਕ ਪ੍ਰਧਾਨ ਦੀ ਅਗਵਾਈ ’ਚ ਸਾਦਿਕ ਫ਼ਿਰੋਜ਼ਪੁਰ ਸੜਕ ’ਤੇ ਪਿੰਡ ਮੁਮਾਰਾ ਨੂੰ ਜਾਂਦੇ ਰਾਹ ਕੋਲ ਜਾਮ ਲਗਾ ਕੇ ਸਰਕਾਰ ਤੇ ਸ਼ੈਲਰਾਂ ਵਾਲਿਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਵਿਚ ਆੜਤੀਆਂ ਤੇ ਕਿਸਾਨਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਮੰਡੀ ਵਿਚ ਝੋਨਾ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਉਹ ਤਕਰੀਬਨ 20-20 ਦਿਨਾਂ ਤੋਂ ਦਾਣਾ ਮੰਡੀ ਮੁਮਾਰਾ ਵਿਖੇ ਆਪਣਾ ਝੋਨਾ ਵੇਚਣ ਲਈ ਬੈਠੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਨਮੀਂ ਦਾ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ ਜਦੋਂ ਕਿ ਕਿਸਾਨ ਸਰਕਾਰ ਅਤੇ ਮੌਸਮ ਦੀ ਬੇਰੁੱਖੀ ਦਾ ਸ਼ਿਕਾਰ ਹੋ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਲਵਪ੍ਰੀਤ ਸਿੰਘ ਚੱਕਸਾਹੂ ਨੇ ਕਿਹਾ ਕਿ ਅਨਾਜ ਮੰਡੀ ਮੁਮਾਰਾ ਵਿਖੇ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਵਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਜੋ ਨਾ-ਮਾਤਰ ਹੈ। ਉਨ੍ਹਾਂ ਕਿਹਾ ਕਿ ਜੋ ਕਿਸਾਨ ਕਈ ਕਈ ਦਿਨਾਂ ਤੋਂ ਇਸ ਮੰਡੀ ਵਿਚ ਬੈਠੇ ਹਨ ਦੇ ਝੋਨੇ ਦੀ ਨਮੀਂ ਸਰਕਾਰੀ ਮਾਪਦੰਡਾਂ ਅਨੁਸਾਰ ਸਹੀ ਆ ਰਹੀ ਹੈ ਬਲਕਿ ਕਈ ਢੇਰੀਆਂ ਦੀ ਨਮੀਂ ਤਾਂ 14 ਪ੍ਰਤੀਸ਼ਤ ਵੀ ਹੈ ਪਰ ਫਿਰ ਵੀ ਖਰੀਦ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇੱਥੋਂ ਜੋ ਥੋੜਾ ਬਹੁਤ ਝੋਨਾ ਭਰ ਕੇ ਸ਼ੈਲਰਾਂ ਵਿਚ ਗਿਆ ਹੈ ਦੀ ਨਮੀਂ ਬਿਲਕੁਲ ਦਰੁੱਸਤ ਸੀ ਤੇ ਜਦੋਂ ਸ਼ੈਲਰਾਂ ਵਾਲਿਆਂ ਨੇ ਚੈੱਕ ਕੀਤਾ ਤਾਂ ਉਸ ਦੀ ਨਮੀਂ ਦੀ ਮਾਤਰਾ ਵੱਧ ਕੱਢ ਦਿੱਤੀ ਅਤੇ ਸ਼ੈਲਰਾਂ ਵਾਲੇ ਮਾਰਕਿਟ ਕਮੇਟੀ ਦੇ ਨਮੀਂ ਚੈੱਕ ਕਰਨ ਵਾਲੇ ਯੰਤਰ ’ਤੇ ਵਿਸ਼ਵਾਸ ਨਹੀਂ ਕਰਦੇ ਤੇ ਉਹ ਐਫ.ਸੀ.ਆਈ ਦੇ ਨਮੀਂ ਚੈੱਕ ਕਰਨ ਵਾਲੇ ਯੰਤਰ ’ਤੇ ਯਕੀਨ ਕਰਦੇ ਹਨ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਤੋਂ ਹਾਈਬਿ੍ਰਡ ਝੋਨੇ ਦੇ ਨਾਂਅ ’ਤੇ ਕਾਟ ਕੱਟਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਜਿਸ ਨੂੰ ਉਨ੍ਹਾਂ ਦੀ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ।  ਜਦੋਂ ਕਿ ਸਰਕਾਰ ਦੁਆਰਾ ਪ੍ਰਮਾਣਿਤ ਬੀਜ ਹੀ ਕਿਸਾਨਾਂ ਨੇ ਬੀਜੇ ਹਨ ਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਹਾਈਬਿ੍ਰਡ ਝੋਨੇ ਦੀ ਖਰੀਦ ਦਾ ਕੰਮ ਵੀ ਨਿਰਵਿਘਨ ਸ਼ੁਰੂ ਕਰਵਾਏ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਚਿਰ ਮੰਡੀ ਵਿਚ ਝੋਨੇ ਦੀ ਖਰੀਦ ਦਾ ਕੰਮ ਤਸੱਲੀਬਖ਼ਸ਼ ਸ਼ੁਰੂ ਨਹੀਂ ਹੁੰਦਾ ਤੇ ਹਾਈਬਿ੍ਰਡ ਦੇ ਨਾਂਅ ’ਤੇ ਕਾਟ ਲਾਉਣੀ ਬੰਦ ਨਹੀਂ ਕੀਤੀ ਜਾਂਦੀ ਤਾਂ ਉਨੀਂ ਦੇਰ ਤੱਕ ਧਰਨਾ ਜਾਰੀ ਰਹੇਗਾ। ਖਬਰ ਲਿਖੇ ਜਾਣ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਖਰੀਦ ੲੰਜਸੀ ਵਾਲਾ ਧਰਨਾਕਾਰੀਆਂ ਕੋਲ ਨਹੀਂ ਪੁੱਜਾ ਤੇ ਧਰਨੇ ਕਾਰਨ ਰਾਹਗੀਰ ਪ੍ਰੇਸ਼ਾਨ ਹੁੰਦੇ ਰਹੇ। ਇਸ ਮੌਕੇ ਗੁਰਮੇਲ ਸਿੰਘ, ਮਨਪ੍ਰੀਤ ਸਿੰਘ ਮੁਮਾਰਾ, ਗੁਰਪ੍ਰੀਤ ਸਿੰਘ ਮੁਮਾਰਾ, ਸਵਰਨ ਸਿਘ ਡੋਡ, ਜਗਰੂਪ ਸਿੰਘ, ਪ੍ਰਕਾਸ਼ ਸਿੰਘ ਡੋਡ, ਅੰਮ੍ਰਿਤਪਾਲ ਸਿੰਘ ਡੋਡ ਆਦਿ ਕਿਸਾਨ ਆਗੂਆਂ ਤੋਂ ਇਲਾਵਾ ਮੰਡੀ ਦੇ ਆੜ੍ਹਤੀਏ ਅਤੇ ਕਿਸਾਨ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ-ਪੁਸ਼ਪਿੰਦਰ ਭੰਡਾਰੀ ਅਗਲੀ ਖ਼ਬਰ ਪਿੰਡ ਅਮਰਪੁਰ ਬੇਲਾ ਦੇ ਵਿਕਾਸ ਲਈ ਵਿਧਾਇਕ ਦਿਨੇਸ਼ ਚੱਢਾ ਨੇ ਪੰਚਾਇਤ ਨੂੰ ਦਿੱਤੀ 5 ਲੱਖ ਰੁਪਏ ਦੀ ਗ੍ਰਾਂਟ
Ad Position 24