10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕੌਮੀ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਪੰਜਾਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਪਠਾਨਕੋਟ, 9 ਅਕਤੂਬਰ (ਸੁਮਿਤ)-ਇੰਦੌਰ ਵਿਖੇ 2 ਤੋਂ 4 ਅਕਤੂਬਰ 2026 ਤੱਕ ਕਰਵਾਈ ਗਈ 43ਵੀਂ ਨੈਸ਼ਨਲ ਜੂਨੀਅਰ ਕਿਯੋਰੂਗੀ, 16ਵੀਂ ਜੂਨੀਅਰ ਪੂਮਸੇ ਅਤੇ 40ਵੀਂ ਨੈਸ਼ਨਲ ਸਬ-ਜੂਨੀਅਰ ਤਾਈਕਵਾਂਡੋ ਚੈਂਪੀਅਨਸ਼ਿਪ 2026 ਵਿਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਸੋਨੇ ਤੇ 9 ਕਾਂਸੀ ਦੇ ਤਮਗੇ ਆਪਣੇ ਨਾਮ ਕੀਤੇ । ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪਾਲ ਸਿੰਘ ਭੁੰਮਰਾ ਦੀ ਅਗਵਾਈ ਹੇਠ ਪੰਜਾਬ ਦੇ ਖਿਡਾਰੀਆਂ ਨੇ ਇਸ ਕੌਮੀ ਪੱਧਰ ਦੀ ਪ੍ਰਤੀਯੋਗਤਾ ’ਚ ਹਿੱਸਾ ਲਿਆ ।

Ad Position 21
No active advertisement
ਅਜੀਤ ਡੈਸਕ 10-10-2026
ਪਠਾਨਕੋਟ, 9 ਅਕਤੂਬਰ (ਸੁਮਿਤ)-ਇੰਦੌਰ ਵਿਖੇ 2 ਤੋਂ 4 ਅਕਤੂਬਰ 2026 ਤੱਕ ਕਰਵਾਈ ਗਈ 43ਵੀਂ ਨੈਸ਼ਨਲ ਜੂਨੀਅਰ ਕਿਯੋਰੂਗੀ, 16ਵੀਂ ਜੂਨੀਅਰ ਪੂਮਸੇ ਅਤੇ 40ਵੀਂ ਨੈਸ਼ਨਲ ਸਬ-ਜੂਨੀਅਰ ਤਾਈਕਵਾਂਡੋ ਚੈਂਪੀਅਨਸ਼ਿਪ 2026 ਵਿਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਸੋਨੇ ਤੇ 9 ਕਾਂਸੀ ਦੇ ਤਮਗੇ ਆਪਣੇ ਨਾਮ ਕੀਤੇ । ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪਾਲ ਸਿੰਘ ਭੁੰਮਰਾ ਦੀ ਅਗਵਾਈ ਹੇਠ ਪੰਜਾਬ ਦੇ ਖਿਡਾਰੀਆਂ ਨੇ ਇਸ ਕੌਮੀ ਪੱਧਰ ਦੀ ਪ੍ਰਤੀਯੋਗਤਾ ’ਚ ਹਿੱਸਾ ਲਿਆ । ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ । ਤਮਗਾ ਜੇਤੂਆਂ ਵਿਚ ਅੰਡਰ-35 ਕਿੱਲੋਗ੍ਰਾਮ ਵਰਗ ਵਿਚ ਤਨਵੀ ਨੇ ਸੋਨੇ ਦਾ ਤਮਗਾ ਜਿੱਤਿਆ । ਇਸ ਤੋਂ ਇਲਾਵਾ ਅੰਡਰ-27 ਕਿੱਲੋਗ੍ਰਾਮ ਵਰਗ ਵਿਚ ਅਕਸ਼ ਕੌਂਦਲ, ਅੰਡਰ-24 ਕਿੱਲੋਗ੍ਰਾਮ ਵਰਗ ਵਿਚ ਆਰਾਧਿਆ ਅਤੇ ਅੰਡਰ-23 ਕਿੱਲੋਗ੍ਰਾਮ ਵਰਗ ਵਿਚ ਅਸ਼ਵਤ ਪ੍ਰਤਾਪ ਸਿੰਘ ਨੇ ਕਾਂਸੀ ਦੇ ਤਮਗੇ ਹਾਸਲ ਕੀਤੇ । ਲੜਕੀਆਂ ਦੀ ਟੀਮ ਵਿਚ ਗੌਰੀ ਸ਼ਰਮਾ, ਜਸ਼ਨਜੋਤ ਘੁੰਮਣ ਅਤੇ ਦੀਪਜੋਤ ਘੁੰਮਣ ਨੇ ਕਾਂਸੀ ਦੇ ਤਮਗੇ ਜਿੱਤੇ । ਇਸੇ ਤਰ੍ਹਾਂ ਲੜਕਿਆਂ ਦੀ ਟੀਮ ਵਿਚ ਚੇਤਨ ਨੰਦ ਗੁਪਤਾ, ਏਕਮ ਸਿੰਘ ਮੁੰਡੀ ਅਤੇ ਸੌਰਵ ਗੜ੍ਹ ਨੇ ਕਾਂਸੀ ਦੇ ਤਮਗੇ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ । ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਦੀ ਅਗਵਾਈ ਅਤੇ ਹੌਸਲਾ ਅਫ਼ਜ਼ਾਈ ਲਈ ਬੁਆਏਜ਼ ਪੂਮਸੇ ਕੋਚ ਕਮਲ ਕੌਸ਼ਲ, ਗਰਲਜ਼ ਪੂਮਸੇ ਕੋਚ ਸੰਜਨਾ, ਕਿਯੋਰੂਗੀ ਗਰਲਜ਼ ਕੋਚ ਰਾਜੂ ਕੁਮਾਰ, ਬੁਆਏਜ਼ ਟੀਮ ਮੈਨੇਜਰ ਸਿਮਰਨਜੀਤ ਸਿੰਘ, ਗਰਲਜ਼ ਟੀਮ ਮੈਨੇਜਰ ਰਮਨਿਕ ਸਿੰਘ ਅਤੇ ਹੈਡ ਕੋਚ ਨਰਿੰਦਰ ਨੇ ਅਹਿਮ ਭੂਮਿਕਾ ਨਿਭਾਈ । ਬੁਆਏਜ਼ ਪੂਮਸੇ ਕੋਚ ਕਮਲ ਕੌਸ਼ਲ ਨੇ ਦੱਸਿਆ ਕਿ ਪੰਜਾਬ ਵਲੋਂ ਕੁੱਲ 40 ਖਿਡਾਰੀਆਂ ਦਾ ਦਲ ਕੌਮੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਗਿਆ ਸੀ । ਇਸ ਮੁਕਾਬਲੇ ’ਚ ਦੇਸ਼ ਭਰ ਤੋਂ 1,350 ਤੋਂ ਵੱਧ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ । ਇੰਨ੍ਹੀ ਵੱਡੀ ਪੱਧਰ ਦੀ ਪ੍ਰਤੀਯੋਗਤਾ ਵਿਚ ਪੰਜਾਬ ਦੇ ਖਿਡਾਰੀਆਂ ਵਲੋਂ 1 0 ਤਮਗੇ ਜਿੱਤਣਾ ਸੂਬੇ ਲਈ ਮਾਣ ਵਾਲੀ ਗੱਲ ਹੈ ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਐਡਮਿਨ ਬਲਾਕ ਵਿਖੇ ਗੇਟ ਰੈਲੀ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਜੀ.ਆਰ.ਪੀ. ਵਲੋਂ ਰੇਲਵੇ ਸਟੇਸ਼ਨ ਪਠਾਨਕੋਟ ਕੈਂਟ ’ਤੇ ਚਲਾਇਆ ਸਰਚ ਆਪ੍ਰੇਸ਼ਨ
Ad Position 24