10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਤਿਉਹਾਰਾਂ ਦੇ ਮੱਦੇਨਜ਼ਰ ਜੀ.ਆਰ.ਪੀ. ਵਲੋਂ ਰੇਲਵੇ ਸਟੇਸ਼ਨ ਪਠਾਨਕੋਟ ਕੈਂਟ ’ਤੇ ਚਲਾਇਆ ਸਰਚ ਆਪ੍ਰੇਸ਼ਨ

ਪਠਾਨਕੋਟ, 9 ਅਕਤੂਬਰ (ਵਿਨੋਦ)-ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਏਰੀਆ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ, ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਤੇ ਯਾਤਰੀਆਂ ਦੇ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੀ. ਆਰ.

Ad Position 21
No active advertisement
ਸਰਚ ਆਪ੍ਰੇਸ਼ਨ ਚਲਾਉਂਦੇ ਹੋਏ ਰੇਲਵੇ ਸੁਰੱਖਿਆ ਕਰਮਚਾਰੀ। ਤਸਵੀਰ: ਵਿਨੋਦ 10-10-2026
ਪਠਾਨਕੋਟ, 9 ਅਕਤੂਬਰ (ਵਿਨੋਦ)-ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਏਰੀਆ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ, ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਤੇ ਯਾਤਰੀਆਂ ਦੇ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੀ.ਆਰ.ਪੀ ਤੇ ਆਰ.ਪੀ.ਐਫ ਵਲੋਂ ਐਂਟੀਸੈਬੋਟੇਜ ਟੀਮ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਪਠਾਨਕੋਟ ਕੈਂਟ ਵਿਖੇ ਵਿਆਪਕ ਪਬਲਿਕ ਅਵੇਰਨੈਸ ਤੇ ਸਰਚ ਅਪ੍ਰੇਸ਼ਨ ਚਲਾਇਆ ਗਿਆ । ਇਸ ਸਰਚ ਆਪ੍ਰੇਸ਼ਨ ’ਚ ਇੰਸਪੈਕਟਰ ਸੁਖਵਿੰਦਰ ਸਿੰਘ ਸਰਾਂ ਇੰਚਾਰਜ ਥਾਣਾ ਜੀ.ਆਰ.ਪੀ. ਪਠਾਨਕੋਟ ਦੀ ਅਗਵਾਈ ਹੇਠ ਸਾਂਝੇ ਤੌਰ ’ਤੇ ਜੀ.ਆਰ.ਪੀ. ਆਰ.ਪੀ.ਐਫ ਕਰਮਚਾਰੀਆਂ ਤੇ ਐਂਟੀਸਾਬੋਟੇਜ ਟੀਮ ਨੇ ਭਾਗ ਲਿਆ । ਚੈਕਿੰਗ ਦੌਰਾਨ ਜੰਮੂ ਸਾਈਡ ਨੂੰ ਆਉਣ ਜਾਣ ਵਾਲੀਆਂ ਰੇਲ ਗੱਡੀਆਂ, ਪਲੇਟਫਾਰਮ, ਮੋਟਰਸਾਈਕਲ/ਟੈਕਸੀ ਸਟੈਂਡ, ਵੇਟਿੰਗ ਹਾਲ, ਪਾਰਸਲ ਦਫ਼ਤਰ, ਸਰਕੁਲੇਟਿੰਗ ਏਰੀਆ ਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ । ਸ਼ੱਕੀ ਨਜ਼ਰ ਆਉਣ ਵਾਲੇ ਲੋਕਾਂ ਦੇ ਅਧਾਰ ਕਾਰਡ ਆਦਿ ਚੈੱਕ ਕੀਤੇ ਗਏ ਤੇ ਉਨ੍ਹਾਂ ਤੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਗਈ ਤੇ ਪਾਈਸ ਐਪ ਰਾਹੀਂ ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ । ਰੇਲਵੇ ਸਟੇਸ਼ਨ ਅਤੇ ਰੇਲ ਗੱਡੀਆਂ ਵਿਚ ਮੌਜੂਦ ਯਾਤਰੀਆਂ ਨੂੰ ਮੋਬਾਈਲ ਫੋਨ, ਪਰਸ ਤੇ ਨਕਦੀ/ਗਹਿਣੇ ਵਗੈਰਾ ਦੀ ਚੋਰੀ ਦੀਆਂ ਘਟਨਾਵਾਂ ਬਾਰੇ ਜਾਗਰੂਕ ਕੀਤਾ ਤੇ ਯਾਤਰਾ ਦੌਰਾਨ ਉਨ੍ਹਾਂ ਨੂੰ ਕੀਮਤੀ ਸਮਾਨ ਦੀ ਸੰਭਾਲ ਖੁਦ ਕਰਨ ਬਾਰੇ ਦੱਸਿਆ ਗਿਆ । ਰੇਲਵੇ ਸਟੇਸ਼ਨ ’ਤੇ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਤੇ ਕੁੱਲੀਆਂ ਨੂੰ ਚੋਰਾਂ ਤੇ ਮਾੜੇ ਅਨਸਰਾਂ ਦੀ ਤੁਰੰਤ ਸੂਚਨਾ ਦੇਣ ਦੀ ਮਹੱਤਤਾ ਬਾਰੇ ਸਮਝਾਇਆ ਗਿਆ । ਸਾਰੀ ਚੈਕਿੰਗ ਪੂਰੀ ਡੂੰਘਾਈ ਤੇ ਚੌਕਸੀ ਨਾਲ ਕੀਤੀ ਗਈ ਅਤੇ ਇਸ ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ । ਇੰਸਪੈਕਟਰ ਸੁਖਵਿੰਦਰ ਸਿੰਘ ਸਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਗੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ, ਜਿਸ ਕਰਕੇ ਰੇਲਵੇ ਸਟੇਸ਼ਨਾਂ ’ਤੇ ਰੇਲ ਗੱਡੀਆਂ ਰਾਹੀਂ ਯਾਤਰੀਆਂ ਦੀ ਆਵਾਜਾਈ ਵੱਧ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕੌਮੀ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਪੰਜਾਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਸਿੰਜਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ
Ad Position 24