ਸ਼ਮਿੰਦਰਪਾਲ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ
ਦੋਦਾ, 4 ਅਕਤੂਬਰ (ਰਵੀਪਾਲ)-ਬੀ. ਕੇ.
ਦੋਦਾ, 4 ਅਕਤੂਬਰ (ਰਵੀਪਾਲ)-ਬੀ.ਕੇ.ਐਮ ਪਬਲਿਕ ਸਕੂਲ ਦੋਦਾ ਦੇ ਸੰਸਥਾਪਕ ਸ਼ਮਿੰਦਰਪਾਲ ਸਿੰਘ ਸੰਧੂ ਜੋ ਕਿ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਨ, ਨਮਿਤ ਅੱਜ ਗੁਰਦੁਆਰਾ ਨਾਨਕ ਪਾਤਸ਼ਾਹੀ ਨਗਰ ਦੋਦਾ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਸਮੇਤ ਇਲਾਕਾ ਵਾਸੀ ਵੱਡੀ ਗਿਣਤੀ ’ਚ ਸ਼ਾਮਿਲ ਹੋਏ। ਇਸ ਮੌਕੇੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਬਲਵਿੰਦਰ ਸਿੰਘ ਦੋਦਾ ਸਾਬਕਾ ਐਮ.ਡੀ ਅਤੇ ਬਾਬਾ ਸੰਦੀਪ ਸਿੰਘ ਸਭਰਾਂ ਹੈਡ ਗਰੰਥੀ ਨੇ ਮ੍ਰਿਤਕ ਦੇ ਜੀਵਨ ’ਤੇ ਚਾਨਣਾ ਪਾਇਆ ਤੇ ਵੱਖ-ਵੱਖ ਸ਼ੋਕ ਮਤੇ ਪੜ੍ਹੇ ਅਤੇ ਸਿੱਖਿਆ ਸੰਸਥਾ ਬੀ.ਕੇ.ਐਮ ਨੂੰ ਕਾਮਯਾਬੀ ਨਾਲ ਚਲਾ ਰਹੇ ਬੇਟਾ ਗੁਰਸੰਗੀਤ ਸਿੰਘ ਸੰਧੂ, ਪ੍ਰਭਸੰਗੀਤ ਸਿੰਘ ਸੰਧੂ ਅਤੇ ਸਿੱਖਿਆ ਖੇਤਰ ਤੇ ਸਮਾਜ ਸੇਵਾ ਲਈ ਪਾਏ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਹਰਪਾਲ ਸਿੰਘ ਕਾਨਿਆਂਵਾਲੀ ਬਲਾਕ ਪ੍ਰਧਾਨ, ਤਸ਼ਵਿੰਦਰ ਸਿੰਘ ਮਾਨ, ਹਰਵਿੰਦਰ ਸਿੰਘ ਹੈਪੀ ਪ੍ਰਧਾਨ, ਦਲਜੀਤ ਸਿੰਘ ਚੇਅਰਮੈਨ, ਸੁਖਵਿੰਦਰ ਸਿੰਘ ਕਾਨੂੰਗੋ ਫ਼ਰੀਦਕੋਟ, ਕੁਲਵਿੰਦਰ ਸਿੰਘ ਸੰਧੂ ਰੁਪਈਆਵਾਲਾ, ਹਰਗੋਬਿੰਦ ਸਿੰਘ ਮਾਲਵਾ ਗਰੁੱਪ ਕੋਟਕਪੂਰਾ, ਨਵਤੇਜ਼ ਸਿੰਘ ਕਾਉਣੀ, ਚੇਅਰਮੈਨ ਅਮਰੀਕ ਸਿੰਘ ਵਕੀਲ ਬਰਾੜ, ਨਰਿੰਦਰ ਸਿੰਘ ਕਾਉਣੀ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਸਾਬਕਾ ਸਰਪੰਚ ਸੁਖਮੰਦਰ ਸਿੰਘ ਬਰਾੜ, ਸਾਬਕਾ ਸਰਪੰਚ ਗੁਲਾਬ ਸਿੰਘ ਬਰਾੜ, ਪ੍ਰਧਾਨ ਸੁਖਪਾਲ ਬਰਾੜ, ਨਛੱਤਰ ਸਿੰਘ ਬਰਾੜ ਨਿਹੰਗ, ਬੋਹੜ ਸਿੰਘ ਮੈਂਬਰ, ਮੇਘਰਾਜ ਗਰਗ, ਰਾਜ ਕੁਮਾਰ, ਨਰੇਸ਼ ਗੋਇਲ, ਬਿੱਟੂ ਵਧਵਾ, ਚੇਅਰਮੈਨ ਜਗਦੀਸ਼ ਕਟਾਰੀਆ, ਰਾਮਪਾਲ ਵਧਵਾ, ਹਰਜੀਤ ਸਿੰਘ ਛੱਤਿਆਣਾ ਬਾਬਾ ਫ਼ਰੀਦ ਸਕੂਲ, ਨਿਹਾਲ ਸਿੰਘ ਬਰਾੜ, ਬਲਰਾਜ ਸਿੰਘ ਸਕੂਲ ਦੋਦਾ, ਸੁਖਵਿੰਦਰ ਸਿੰਘ ਉਰਫ਼ ਬਾਦਲ ਦੋਦਾ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।