06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਲਾਕ ਪੱਧਰੀ ‘ਅਧਿਆਪਕ ਦਿਵਸ’ ਸਨਮਾਨ ਸਮਾਰੋਹ ’ਤੇ 30 ਅਧਿਆਪਕਾਂ ਦਾ ਸਨਮਾਨ

ਜੈਤੋ, 6 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਜੈਤੋ ਵਿਖੇ ਜਗਤਾਰ ਸਿੰਘ ਮਾਨ ਬੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਜੈਤੋ, 6 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਜੈਤੋ ਵਿਖੇ ਜਗਤਾਰ ਸਿੰਘ ਮਾਨ ਬੀ.ਪੀ.ਈ.ਓ.ਜੈਤੋ ਦੀ ਅਗਵਾਈ ਵਿਚ ਬਲਾਕ ਪੱਧਰ ’ਤੇ ਅਧਿਆਪਕ ਦਿਵਸ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਜ਼ਿਲ੍ਹੇ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਪਵਨ ਕੁਮਾਰ ਨੇ ਸ਼ਿਰਕਤ ਕੀਤੀ। ਅਧਿਆਪਕ ਦਿਵਸ ਦੇ ਵਧਾਈ ਸੰਦੇਸ਼ ਵਿਚ ਪ੍ਰੇਰਨਾ ਦਿੰਦਿਆਂ ਜਗਤਾਰ ਸਿੰਘ ਬੀ.ਪੀ.ਈ.ਓ. ਜੈਤੋ, ਵਕੀਲ ਸਿੰਘ ਡੀ.ਆਰ.ਸੀ. ਫ਼ਰੀਦਕੋਟ, ਗੁਰਚਰਨ ਸਿੰਘ ਜੈਤੋ, ਹਰਜੀਤ ਸਿੰਘ ਮਚਾਕੀ ਨੇ ਕਿਹਾ ਕਿ ਅਧਿਆਪਕ ਹੋਣਾ ਇਕ ਬਾਦਸ਼ਾਹਤ ਹੈ, ਇਕ ਬਖਸ਼ਿਸ਼ ਹੈ। ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਪਵਨ ਕੁਮਾਰ ਨੇ ਸਮੂਹ ਸਨਾਮਾਨਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਭ ਤੋਂ ਅਮੀਰੀ ਅਧਿਆਪਕ ਕੋਲ ਹੈ ਕਿਉਂਕਿ ਪ੍ਰਮਾਤਮਾ ਇਕ ਖੁਦ ਰਚੇਤਾ ਤੇ ਕਲਾਕਾਰ ਹੈ ਉਸ ਨੇ ਆਪਣੀ ਇਹ ਸਾਰੀ ਕਲਾ ਤੇ ਅਮੀਰੀ ਅਧਿਆਪਕ ਨੂੰ ਬਖਸ਼ੀ ਹੈ। ਸਮਾਗਮ ਦੌਰਾਨ ਗੁਰਚਰਨ ਸਿੰਘ ਸੈਂਟਰ ਹੈਡ ਟੀਚਰ ਵਾੜਾ ਭਾਈ ਕਾ, ਰਣਜੀਤ ਸਿੰਘ ਸੈਂਟਰ ਹੈਡ ਟੀਚਰ ਰੋੜੀਕਪੂਰਾ, ਹਰਜੀਤ ਸਿੰਘ ਸੈਂਟਰ ਹੈਡ ਟੀਚਰ ਬਰਗਾੜੀ-1, ਨਾਨਕ ਚੰਦ, ਸੰਦੀਪ ਕੌਰ, ਸਤਿੰਦਰ ਪਾਲ ਕੌਰ, ਅਨੀਤਾ ਸ਼ਰਮਾ, ਸਿਖਾ ਗਰੋਵਰ, ਸੁਰਭੀ ਸਿੰਗਲਾ, ਪਰਮਜੀਤ ਕੌਰ, ਵੀਰਪਾਲ ਕੌਰ, ਰਾਜਿੰਦਰ ਸਿੰਘ, ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਮੱਲਾ, ਕਿਰਨ ਪ੍ਰੀਤ ਕੌਰ, ਸੁਖਦੇਵ ਰਾਣੀ, ਕਲਪਨਾ, ਗੁਰਸੇਵਕ ਸਿੰਘ, ਵੀਰਪਾਲ ਕੌਰ, ਹਰਪਾਲ ਸਿੰਘ, ਅਮਰਜੀਤ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ, ਅਮਨਦੀਪ ਕੌਰ, ਜਗਸੀਰ ਸਿੰਘ, ਰੇਨੂੰ ਗੋਇਲ, ਦਲਜੀਤ ਕੌਰ, ਰੀਤੂ ਗਰਗ, ਬਲਜੀਤ ਕੌਰ, ਜਸਵਿੰਦਰ ਕੌਰ, ਕੁਲਜੀਤ ਸਿੰਘ, ਸਨੀ ਸੇਤੀਆ, ਬਲਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਪਿੰਦਰ ਸਿੰਘ ਬੀ.ਆਰ.ਸੀ. ਜੈਤੋ, ਅਸ਼ੀਸ਼ ਕੁਮਾਰ ਬੀ.ਆਰ.ਸੀ. ਜੈਤੋ, ਪੰਕਜ ਕੁਮਾਰ ਕਲਰਕ, ਜਸਮੀਤ ਕੌਰ ਕਲਰਕ ਆਦਿ ਹਾਜ਼ਰ ਸਨ। ਮੰਚ ਸੰਚਾਲਨ ਆਸ਼ੀਸ਼ ਕੁਮਾਰ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਰੋਲ ਅਬਜ਼ਰਵਰ ਵਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਅਗਲੀ ਖ਼ਬਰ ਪਿੰਡ ਘੱਗਾ ਵਿਖੇ ਕਈ ਪਰਿਵਾਰ ‘ਆਪ’ ’ਚ ਸ਼ਾਮਿਲ
Ad Position 24