ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਮੰਡੀ ਕਿੱਲਿਆਂਵਾਲੀ, 6 ਸਤੰਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਤੀਆਂ ਦੇ ਤਿਉਹਾਰ ਮੌਕੇ ਪੀਂਘਾਂ, ਗਿੱਧੇ ਅਤੇ ਵਿਰਾਸਤੀ ਕਲਾਵਾਂ ਦਾ ਰੰਗ ਵੇਖਣ ਨੂੰ ਮਿਲਿਆ। ਇਸ ਮੌਕੇ ਨਵੀਆਂ ਵਿਦਿਆਰਥਣਾਂ ਦੀ ਪ੍ਰਤਿਭਾ ਪਰਖਣ ਲਈ ਪ੍ਰਤਿਭਾ ਖੋਜ ਮੁਕਾਬਲੇ ਵੀ ਕਰਵਾਏ ਗਏ।
ਮੰਡੀ ਕਿੱਲਿਆਂਵਾਲੀ, 6 ਸਤੰਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਤੀਆਂ ਦੇ ਤਿਉਹਾਰ ਮੌਕੇ ਪੀਂਘਾਂ, ਗਿੱਧੇ ਅਤੇ ਵਿਰਾਸਤੀ ਕਲਾਵਾਂ ਦਾ ਰੰਗ ਵੇਖਣ ਨੂੰ ਮਿਲਿਆ। ਇਸ ਮੌਕੇ ਨਵੀਆਂ ਵਿਦਿਆਰਥਣਾਂ ਦੀ ਪ੍ਰਤਿਭਾ ਪਰਖਣ ਲਈ ਪ੍ਰਤਿਭਾ ਖੋਜ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਪ੍ਰੀਤ ਕੌਰ ਸੰਘਾ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਵਿਦਿਆਰਥੀਆਂ ਨੇ ਸੋਲੋ ਅਤੇ ਸਮੂਹਿਕ ਗਾਇਨ, ਆਰਕੈਸਟਰਾ, ਸਕਿੱਟ ਤੇ ਮਿਮਿਕਰੀ ਰਾਹੀਂ ਆਪਣੀ ਕਲਾ ਦਿਖਾਈ। ਫੈਸ਼ਨ ਸ਼ੋਅ ਵੀ ਖਿੱਚ ਦਾ ਕੇਂਦਰ ਰਿਹਾ। ਵਿਰਾਸਤੀ ਕਲਾ ਕਿਰਤਾਂ ਵਿਚ ਫੁਲਕਾਰੀ, ਪੱਖੀ, ਪਰਾਂਦਾ, ਰੰਗੋਲੀ, ਮਹਿੰਦੀ, ਮਿੱਟੀ ਦੇ ਖਿਡੌਣੇ, ਟੋਕਰੀ ਬਣਾਉਣ ਅਤੇ ਹੋਰ ਕਲਾਵਾਂ ਦੀ ਪੇਸ਼ਕਾਰੀ ਕੀਤੀ ਗਈ। ਪ੍ਰਿੰਸੀਪਲ ਡਾ. ਐੱਸ.ਐੱਸ. ਸੰਘਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਯੂਥ ਫੈਸਟੀਵਲ ਲਈ ਲਗਨ ਨਾਲ ਤਿਆਰੀ ਕਰਨ ਤੇ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ। ਸਮਾਗਮ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੀਂਘ ਤੇ ਗਿੱਧੇ ਦਾ ਖ਼ੂਬ ਆਨੰਦ ਮਾਣਿਆ।