ਬਾਬਾ ਫ਼ਰੀਦ ਆਗਮਨ ਪੁਰਬ ਨੂੰ ਲੈ ਕੇ ਫ਼ਰੀਦਕੋਟ ਸ਼ਹਿਰ ਦੀ ਦਿੱਖ ਸੰਵਰਨ ਲੱਗੀ
ਫ਼ਰੀਦਕੋਟ , 6 ਸਤੰਬਰ ( ਮਿੰਦਾ )- ਸਤੰਬਰ ਦਾ ਮਹੀਨਾ ਜਿੱਥੇ ਰੁੱਤ ਦੀ ਤਬਦੀਲੀ ਵੱਲ ਵਧਦਾ ਹੈ ਉੱਥੇ ਬਾਬਾ ਫ਼ਰੀਦ ਆਗਮਨ ਪੁਰਬ ਕਰਕੇ ਸ਼ਹਿਰ ਦੀ ਦਿਖ ਵਿਚ ਵੀ ਮਹੱਤਵਪੂਰਨ ਤਬਦੀਲੀਆਂ ਨਜ਼ਰ ਆਉਂਦੀਆਂ ਹਨ । ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦਾ ਆਗਮਨ ਪੁਰਬ ਵੀ ਇਸ ਮਹੀਨੇ ਮਨਾਇਆ ਜਾਂਦਾ ਹੈ ।
ਸ
ਸੀਵਰੇਜ ਪਾਈਪ ਲਈ ਪੁੱਟੀ ਖਾਈ ਤੇ ਮਲਬੇ ਨੇ ਸੜਕ ਕੀਤੀ ਖ਼ਤਮ, ਲੋਕਾਂ ਪ੍ਰੇਸ਼ਾਨ
07-09-2026
ਫ਼ਰੀਦਕੋਟ , 6 ਸਤੰਬਰ ( ਮਿੰਦਾ )- ਸਤੰਬਰ ਦਾ ਮਹੀਨਾ ਜਿੱਥੇ ਰੁੱਤ ਦੀ ਤਬਦੀਲੀ ਵੱਲ ਵਧਦਾ ਹੈ ਉੱਥੇ ਬਾਬਾ ਫ਼ਰੀਦ ਆਗਮਨ ਪੁਰਬ ਕਰਕੇ ਸ਼ਹਿਰ ਦੀ ਦਿਖ ਵਿਚ ਵੀ ਮਹੱਤਵਪੂਰਨ ਤਬਦੀਲੀਆਂ ਨਜ਼ਰ ਆਉਂਦੀਆਂ ਹਨ । ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦਾ ਆਗਮਨ ਪੁਰਬ ਵੀ ਇਸ ਮਹੀਨੇ ਮਨਾਇਆ ਜਾਂਦਾ ਹੈ । ਇਸ ਸਬੰਧੀ ਧਾਰਮਿਕ , ਸੱਭਿਆਚਾਰਕ ਅਤੇ ਖੇਡਾਂ ਨਾ ਸਬੰਧਿਤ ਗਤੀਵਿਧੀਆਂ ਲਗਪਗ ਇਕ ਹਫ਼ਤਾ ਚੱਲਦੀਆਂ ਰਹਿੰਦੀਆ ਹਨ । ਫ਼ਰੀਦਕੋਟ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਇਸ ਆਗਮਨ ਪੁਰਬ ਨੂੰ ਲੈ ਕੇ ਕਾਫ਼ੀ ਉਤਸਾਹ ਦੇਖਣ ਨੂੰ ਮਿਲਦਾ ਹੈ । ਪੂਰੇ ਉਤਸ਼ਾਹ ਨਾਲ ਸਾਰੇ ਫ਼ਰੀਦਕੋਟ ਦੀ ਦਿਖ ਸੰਵਾਰਨ ਲਈ ਯਤਨ ਆਰੰਭ ਹੋ ਜਾਂਦੇ ਹਨ । ਪੁਰਾਣੀਆਂ ਇਤਿਹਾਸਕ ਇਮਾਰਤਾਂ ਸੜਕਾਂ ਦੇ ਆਲੇ ਦੁਆਲੇ ਦੀ ਸਫ਼ਾਈ , ਖੇਡ ਗਰਾਊਂਡਾਂ ਦੀ ਸਫ਼ਾਈ ਅਤੇ ਰੰਗ ਰੋਗਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ । ਹੁਣ ਤੋਂ ਹੀ ਮਿੳਂੂਸਪਲ ਕਮੇਟੀ ਵਲੋਂ ਸਾਰੇ ਪਾਸੇ ਫ਼ੈਲੇ ਹੋਏ ਕੂੜੇ ਕਰਕਟ ਨੂੰ ਚੁੱਕਣ ਦਾ ਤੇਜ਼ੀ ਨਾਲ ਕੰਮ ਅਰੰਭ ਕਰ ਦਿੱਤਾ ਗਿਆ ਹੈ । ਸ਼ਹਿਰ ਦੀ ਸਰਕੁਲਰ ਰੋਡ ਦੁਆਲੇ ਪ੍ਰਸ਼ਾਸਨ ਨੇ ਅਨੇਕਾਂ ਹੀ ਕਰਮਚਾਰੀ ਇਸ ਪਾਸੇ ਲਗਾ ਦਿੱਤੇ ਹਨ । ਇਸ ਤੋਂ ਬਿਨ੍ਹਾਂ ਸਰਕੁਲਰ ਰੋਡ ਨੂੰ ਦੋ ਹਿੱਸਿਆਂ ਵਿਚ ਵੰਡਣ ਵਾਲੇ ਡਿਵਾਇਡਰਾਂ ਦੀ ਮੁਰੰਮਤ ਅਤੇ ਰੰਗ ਰੋਗਣ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ । ਖੇਡ ਮੈਦਾਨਾਂ ਵਿਚ ਖਾਹ ਫ਼ੂਸ ਨੂੰ ਕੱਢਣ ਅਤੇ ਮੁਰੰਮਤ ਕਰਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ । ਬਾਬਾ ਫ਼ਰੀਦ ਜੀ ਨਾਲ ਸਬੰਧਿਤ ਧਾਰਮਿਕ ਇਮਾਰਤਾਂ ਵਿਚ ਵੀ ਚਾਅ ਨਾਲ ਇਹ ਸਾਰੇ ਕੰਮ ਆਰੰਭ ਹੋ ਚੱਕੇ ਹਨ । ਨਗਰ ਕੌਸ਼ਲ ਫ਼ਰੀਦਕੋਟ ਦੇ ਪ੍ਰਧਾਨ ਬਲਜਿੰਦਰ ਸਿੰਘ ਬੱਬੂ ਅਹੂਜਾ ਨੇ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਦੇ ਚੌਂਕਾਂ , ਸੜਕਾਂ ਅਤੇ ਇਤਿਹਾਸਕ ਇਮਾਰਤਾਂ ਦੇ ਆਸ ਪਾਸ ਸਾਫ਼ ਸਫ਼ਾਈ ਦਾ ਕੰਮ ਬੜੀ ਗੰਭੀਰਤਾ ਨਾਲ ਕੀਤਾ ਜਾ ਰਿਹਾ ਹੈ ਅਤੇ ਨਗਰ ਕੌਂਸ਼ਲ ਇਸ ਆਗਮਨ ਪੁਰਬ ਨੂੰ ਮਨਾਉਣ ਲਈ ਪੂਰੇ ਉਤਸ਼ਾਹ ਨਾਲ ਪ੍ਰਸ਼ਾਸਨ ਨੂੰ ਸਹਿਯੋਗ ਕਰੇਗੀ ।