07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੇਵਾ ਮੁਕਤ ਪ੍ਰਿੰਸੀਪਲ ਜਸਵੀਰ ਸਿੰਘ ਧੌਂਸੀ ਨਮਿਤ ਸ਼ਰਧਾਂਜਲੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 6 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸੇਵਾ ਮੁਕਤ ਪ੍ਰਿੰਸੀਪਲ ਜਸਵੀਰ ਸਿੰਘ ਧੌਂਸੀ ਵਾਸੀ ਐੱਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸੇਵਾ ਮੁਕਤ ਪ੍ਰਿੰਸੀਪਲ ਜਸਵੀਰ ਸਿੰਘ ਧੌਂਸੀ ਵਾਸੀ ਐੱਸ.ਏ.ਐੱਸ. ਨਗਰ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਨਮਿਤ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਮੌਕੇ ਤੇਜਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ । ਜਦ ਕਿ ਭਾਈ ਹਰਜੀਤ ਸਿੰਘ ਵਲੋਂ ਅਰਦਾਸ ਕੀਤੀ ਗਈ। ਸ਼ਰਧਾਂਜਲੀ ਸਮਾਗਮ ਵਿਚ ਬੋਲਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਪ੍ਰਿੰਸੀਪਲ ਜਸਵੀਰ ਸਿੰਘ ਬਹੁਤ ਮਿੱਠਬੋਲੜੇ, ਡਿਊਟੀ ਪ੍ਰਤੀ ਸਮਰਪਿਤ ਅਤੇ ਮਿਹਨਤੀ ਤੇ ਨੇਕ ਇਨਸਾਨ ਸਨ, ਜਿਸ ਦੇ ਵਿਛੋੜੇ ਨਾਲ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਭੂੰਦੜ ਨੇ ਕਿਹਾ ਕਿ ਜਸਵੀਰ ਸਿੰਘ ਨੇ ਸਾਡੇ ਪਿੰਡ ਭੂੰਦੜ ਵਿਖੇ ਲੰਮਾ ਸਮਾਂ ਪ੍ਰਿੰਸੀਪਲ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ, ਜਿਸ ਨੂੰ ਪਿੰਡ ਵਾਸੀ ਹਮੇਸ਼ਾ ਯਾਦ ਰੱਖਣਗੇ। ਸਟੇਜ ਸੰਚਾਲਨ ਕਰਦਿਆਂ ਲੈਕਚਰਾਰ ਸ਼ਮਿੰਦਰ ਬੱਤਰਾ ਨੇ ਜਿੱਥੇ ਵੱਖ-ਵੱਖ ਆਗੂਆਂ ਤੇ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ, ਉੱਥੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਜਸਵੀਰ ਸਿੰਘ ਵਲੋਂ ਅਹਿਮ ਡਿਊਟੀਆਂ ਬਾਖ਼ੂਬੀ ਨਿਭਾਈਆਂ, ਜਿਸ ਕਰਕੇ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦਾ ਨਾਮ ਧਰੂ ਤਾਰੇ ਵਾਂਗ ਚਮਕਦਾ ਰਹੇਗਾ । ਅੰਤ ਵਿਚ ਮਾਸਟਰ ਭੁਪਿੰਦਰ ਸਿੰਘ ਬਰਗਾੜੀ (ਗੁੜ ਵਾਲੇ) ਵਲੋਂ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸਰੂਪ ਸਿੰਘ ਨੰਦਗੜ੍ਹ, ਸੁਖਦੇਵ ਸਿੰਘ ਬਰਗਾੜੀ ਗੁੜ ਵਾਲੇ, ਜੁਗਰਾਜ ਸਿੰਘ ਖੀਵਾ, ਅਵਤਾਰ ਸਿੰਘ ਕਲੇਰ, ਸੁਖਦੇਵ ਸਿੰਘ ਭਾਈਕਾ ਭਾਈਰੂਪਾ, ਗੁਰਸੇਵਕ ਸਿੰਘ ਸੱਗੂ, ਅਰਸ਼ਦੀਪ ਸਿੰਘ ਕੈਨੇਡਾ, ਤੇਜਾ ਸਿੰਘ ਨੰਦਗੜ੍ਹ, ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਸੋਨੀ, ਸੇਵਾ ਮੁਕਤ ਡੀ.ਈ.ਓ. ਮਲਕੀਤ ਸਿੰਘ ਖੋਸਾ, ਸੇਵਾ ਮੁਕਤ ਡਿਪਟੀ ਡੀ.ਈ.ਓ. ਸੁਖਦਰਸ਼ਨ ਸਿੰਘ ਬੇਦੀ, ਨਗਰ ਕੌਂਸਲ ਦੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਸ਼ੈਲੀ, ਅਧਿਆਪਕ ਆਗੂ ਪਵਨ ਕੁਮਾਰ, ਪ੍ਰਗਟ ਸਿੰਘ ਜੰਬਰ, ਹਰਮੀਤ ਸਿੰਘ ਬੇਦੀ, ਸੇਵਾ ਮੁਕਤ ਪ੍ਰਿੰਸੀਪਲ ਕਰਮਜੀਤ ਸਿੰਘ ਸਮਾਘ, ਸੇਵਾ ਮੁਕਤ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਬਠਿੰਡਾ, ਪ੍ਰਿੰਸੀਪਲ ਬਲਜੀਤ ਸਿੰਘ ਮਾਨ, ਮਾਸਟਰ ਬਰਨੇਕ ਸਿੰਘ ਦਿਉਲ, ਲਖਵਿੰਦਰ ਸਿੰਘ ਵੜਿੰਗ, ਕੰਵਲਜੀਤ ਸਿੰਘ ਬਲਮਗੜ੍ਹ, ਗੁਰਮੁਖ ਸਿੰਘ ਦਿਉਲ, ਮਾਸਟਰ ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਅਮੋਲਕ ਸਿੰਘ, ਦਿਲਬਾਗ ਸਿੰਘ ਲੰਬੀ ਢਾਬ ਡੀ.ਪੀ.ਈ., ਗੁਰਮੇਲ ਸਿੰਘ ਰੰਧਾਵਾ, ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ, ਡਰਾਇੰਗ ਮਾਸਟਰ ਮਹਿੰਦਰ ਸਿੰਘ, ਰਣਜੀਤ ਸਿੰਘ ਭੁੱਟੀਵਾਲਾ, ਹਰਜਿੰਦਰ ਸਿੰਘ ਔਲਖ ਫ਼ੱਤਣਵਾਲਾ, ਦਿਆਲ ਸਿੰਘ ਸੰਧੂ ਰਿਟਾ. ਸਿੱਖਿਆ ਅਫ਼ਸਰ, ਜੋਗਿੰਦਰ ਸਿੰਘ ਹਰਾਜ ਰਿਟਾ. ਏ.ਈ.ਓ., ਟਕਸਾਲੀ ਅਕਾਲੀ ਆਗੂ ਗੁਰਜੰਟ ਸਿੰਘ ਬਰਾੜ, ਗੁਰਵਿੰਦਰ ਸਿੰਘ ਸਿਵੀਆ, ਜਗਸੀਰ ਸਿੰਘ ਭੁੱਲਰ ਆਦਿ ਹਾਜ਼ਰ ਸਨ। ਇਸ ਮੌਕੇ ਵਿਧਾਇਕ ਕਾਕਾ ਬਰਾੜ ਸਮੇਤ ਵੱਖ-ਵੱਖ ਆਗੂਆਂ ਨੇ ਮ੍ਰਿਤਕ ਦੀ ਧਰਮਪਤਨੀ ਹਰਜਿੰਦਰ ਕੌਰ ਲੈਕਚਰਾਰ ਸਿੱਖਿਆ ਵਿਭਾਗ ਅਤੇ ਧੀਆਂ ਇੰਜੀਨੀਅਰ ਪ੍ਰਿੰਸਦੀਪ ਕੌਰ ਤੇ ਡਾ. ਖੁਸ਼ਦੀਪ ਕੌਰ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਪ੍ਰਧਾਨ ਰਾਮ ਸਿੰਘ ਪੱਤੋ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਸਰਕਾਰੀ ਕਾਲਜ ਦੀ ਜ਼ਮੀਨ ’ਤੇ ਹਾਕਮ ਧਿਰ ਦੇ ਆਗੂਆਂ ਦੀ ਨਜ਼ਰ
Ad Position 24