08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਦਸਮੇਸ਼ ਮਾਡਰਨ ਸਕੂਲ ਭਾਣਾ ਦੇ ਖਿਡਾਰੀ ਨੇ ਤਗਮੇ ਜਿੱਤੇ

ਫ਼ਰੀਦਕੋਟ, 5 ਸਤੰਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ (ਫ਼ਰੀਦਕੋਟ) ਦੇ ਵਿਦਿਆਰਥੀਆਂ ਨੇ ਵੇਟਲਿਫ਼ਟਿੰਗ ਅਤੇ ਪਾਵਰਲਿਫ਼ਟਿੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 8 ਸੋਨੇ ਅਤੇ 5 ਚਾਂਦੀ ਦੇ ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਡਰ-19 ਵੇਟਲਿਫਟਿੰਗ ਵਿਚ ਮਨਰਾਜ ਸਿੰਘ ਨੇ ਸੋਨੇ ਦਾ ਤਮਗਾ ਅਤੇ ਪਾਵਰਲਿਫਟਿੰਗ ਵਿਚ ਮਨਰਾਜ ਸਿੰਘ ਤੇ ਜਸਮਨ ਸਿੰਘ ਨੇ ਸੋਨੇ ਦੇ ਤਮਗੇ, ਅੰਡਰ-17 ਵੇਟਲਿਫਟਿੰਗ ਵਿਚ ਹਰਸ਼ਿਤ ਕੁਮਾਰ, ਜਗਦੀਪ ਸਿੰਘ, ਜਸਕਰਨ ਸਿੰਘ, ਰਣਜੀਤ ਸਿੰਘ ਨੇ ਸੋਨੇ ਦਾ ਤੇ ਅਬਨੂਰ ਗਾਂਧੀ ਨੇ ਚਾਂਦੀ ਦੇ ਤਮਗੇ, ਪਾਵਰ ਲਿਫ਼ਟਿੰਗ ਵਿਚ ਹਰਸ਼ਿਤ ਨੇ ਸੋਨੇ ਦਾ ਅਤੇ ਜਸਕਰਨ ਸਿੰਘ, ਜਗਦੀਪ ਸਿੰਘ, ਰਣਜੀਤ ਸਿੰਘ ਤੇ ਅਬਨੂਰ ਗਾਂਧੀ ਨੇ ਚਾਂਦੀ ਦੇ ਤਗਮੇ ਹਾਸਿਲ ਕੀਤੇ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਫ਼ਰੀਦਕੋਟ, 5 ਸਤੰਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ (ਫ਼ਰੀਦਕੋਟ) ਦੇ ਵਿਦਿਆਰਥੀਆਂ ਨੇ ਵੇਟਲਿਫ਼ਟਿੰਗ ਅਤੇ ਪਾਵਰਲਿਫ਼ਟਿੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 8 ਸੋਨੇ ਅਤੇ 5 ਚਾਂਦੀ ਦੇ ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਡਰ-19 ਵੇਟਲਿਫਟਿੰਗ ਵਿਚ ਮਨਰਾਜ ਸਿੰਘ ਨੇ ਸੋਨੇ ਦਾ ਤਮਗਾ ਅਤੇ ਪਾਵਰਲਿਫਟਿੰਗ ਵਿਚ ਮਨਰਾਜ ਸਿੰਘ ਤੇ ਜਸਮਨ ਸਿੰਘ ਨੇ ਸੋਨੇ ਦੇ ਤਮਗੇ, ਅੰਡਰ-17 ਵੇਟਲਿਫਟਿੰਗ ਵਿਚ ਹਰਸ਼ਿਤ ਕੁਮਾਰ, ਜਗਦੀਪ ਸਿੰਘ, ਜਸਕਰਨ ਸਿੰਘ, ਰਣਜੀਤ ਸਿੰਘ ਨੇ ਸੋਨੇ ਦਾ ਤੇ ਅਬਨੂਰ ਗਾਂਧੀ ਨੇ ਚਾਂਦੀ ਦੇ ਤਮਗੇ, ਪਾਵਰ ਲਿਫ਼ਟਿੰਗ ਵਿਚ ਹਰਸ਼ਿਤ ਨੇ ਸੋਨੇ ਦਾ ਅਤੇ ਜਸਕਰਨ ਸਿੰਘ, ਜਗਦੀਪ ਸਿੰਘ, ਰਣਜੀਤ ਸਿੰਘ ਤੇ ਅਬਨੂਰ ਗਾਂਧੀ ਨੇ ਚਾਂਦੀ ਦੇ ਤਗਮੇ ਹਾਸਿਲ ਕੀਤੇ। ਇਹ ਸ਼ਾਨਦਾਰ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਇਸ ਸਫ਼ਲਤਾ ਲਈ ਸਕੂਲ ਦੇ ਖੇਡ ਵਿਭਾਗ ਅਤੇ ਕੋਚਾਂ ਦਾ ਮਾਰਗ ਦਰਸ਼ਨ ਵੀ ਬਹੁਤ ਮਹੱਤਵਪੂਰਨ ਰਿਹਾ। ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਵਲੋਂ ਸਾਰੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਕੋਚਾਂ ਅਤੇ ਖੇਡ ਵਿਭਾਗ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ ਗਈ। ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿਚ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਤੱਕ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਰਤ ਕੋ ਜਾਨੋ ਪ੍ਰੋਗਰਾਮ ਤਹਿਤ ਬੱਚਿਆਂ ਨੇ ਪੇਪਰ ਦਿੱਤਾ ਅਗਲੀ ਖ਼ਬਰ ਕੂੜਾ ਡੰਪ ਅਤੇ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਹਰਿੰਦਰਾ ਨਗਰ ਵਾਸੀ ਪ੍ਰੇਸ਼ਾਨ
Ad Position 24