25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਫਤਹਿ ਗਰੁੱਪ ਵਲੋਂ ਵਿਰਸਾ ਪੰਜਾਬਣਾਂ ਦਾ’ ਸਮਾਗਮ ਧੂਮਧਾਮ ਨਾਲ ਕਰਵਾਇਆ ਫਤਿਹ ਕਾਲਜ ’ ਚ ਗੂੰਜੀ ਪੰਜਾਬੀ ਵਿਰਸੇ ਦੀ ਧੁਨ , ਪੀਂਘਾਂ ਤੇ ਫੁਲਕਾਰੀਆਂ ਨੇ ਬੰਨ੍ਹਿਆ ਰੰਗ

ਰਾਮਪੁਰਾ ਫੂਲ, 23 ਅਗਸਤ (ਹੇਮੰਤ ਕੁਮਾਰ ਸ਼ਰਮਾ)- ਪੰਜਾਬੀ ਲੋਕ-ਵਿਰਸੇ, ਸੱਭਿਆਚਾਰਕ ਪਰੰਪਰਾਵਾਂ ਅਤੇ ਪੰਜਾਬਣਾਂ ਦੀਆਂ ਰਵਾਇਤੀ ਰੀਤਾਂ ਨੂੰ ਸਮਰਪਿਤ ‘ਵਿਰਸਾ ਪੰਜਾਬਣਾਂ ਦਾ’ ਸਮਾਗਮ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬੜੇ ਉਤਸ਼ਾਹ ਅਤੇ ਉਮੰਗ ਨਾਲ ਕਰਵਾਇਆ ਗਿਆ। ਸਮਾਗਮ ਨੇ ਜਿੱਥੇ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੋੜਿਆ, ਉੱਥੇ ਪੁਰਾਤਨ ਪੰਜਾਬੀ ਜੀਵਨ-ਸ਼ੈਲੀ, ਪਹਿਰਾਵੇ, ਲੋਕ-ਕਲਾਵਾਂ ਅਤੇ ਰਵਾਇਤੀ ਰੰਗਾਂ ਨੂੰ ਵੀ ਜੀਵੰਤ ਕੀਤਾ।

Ad Position 21
No active advertisement
ਫਤਿਹ ਕਾਲਜ ਵਿਖੇ ਮੁੱਖ ਮਹਿਮਾਨ ਡਾ. ਨਵਦੀਪ ਕੌਰ ਤੇ ਕਾਲਜ ਸਟਾਫ਼, ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤੇ ਜਾਣ ਸਮੇਂ। ਤਸਵੀਰ: ਹੇਮੰਤ ਸ਼ਰਮਾ 24-08-2026
ਰਾਮਪੁਰਾ ਫੂਲ, 23 ਅਗਸਤ (ਹੇਮੰਤ ਕੁਮਾਰ ਸ਼ਰਮਾ)- ਪੰਜਾਬੀ ਲੋਕ-ਵਿਰਸੇ, ਸੱਭਿਆਚਾਰਕ ਪਰੰਪਰਾਵਾਂ ਅਤੇ ਪੰਜਾਬਣਾਂ ਦੀਆਂ ਰਵਾਇਤੀ ਰੀਤਾਂ ਨੂੰ ਸਮਰਪਿਤ ‘ਵਿਰਸਾ ਪੰਜਾਬਣਾਂ ਦਾ’ ਸਮਾਗਮ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬੜੇ ਉਤਸ਼ਾਹ ਅਤੇ ਉਮੰਗ ਨਾਲ ਕਰਵਾਇਆ ਗਿਆ। ਸਮਾਗਮ ਨੇ ਜਿੱਥੇ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੋੜਿਆ, ਉੱਥੇ ਪੁਰਾਤਨ ਪੰਜਾਬੀ ਜੀਵਨ-ਸ਼ੈਲੀ, ਪਹਿਰਾਵੇ, ਲੋਕ-ਕਲਾਵਾਂ ਅਤੇ ਰਵਾਇਤੀ ਰੰਗਾਂ ਨੂੰ ਵੀ ਜੀਵੰਤ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਡਾ.ਨਵਦੀਪ ਕੌਰ, ਚੇਅਰਪਰਸਨ ਅਤੇ ਮੁਖੀ, ਥੀਏਟਰ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਵਿਦਿਆਰਥਣਾਂ ਵਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪੂਰਾ ਮਾਹੌਲ ਪੰਜਾਬੀ ਲੋਕ-ਰੰਗ ਵਿਚ ਰੰਗਿਆ ਨਜ਼ਰ ਆਇਆ। ਸਮਾਗਮ ਦੌਰਾਨ ਮੁੱਖ ਮਹਿਮਾਨ ਡਾ. ਨਵਦੀਪ ਕੌਰ ਅਤੇ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਪੀਂਘਾਂ ਦਾ ਆਨੰਦ ਵੀ ਮਾਣਿਆ। ਪੀਂਘਾਂ, ਫੁਲਕਾਰੀਆਂ ਅਤੇ ਰਵਾਇਤੀ ਪਹਿਰਾਵਿਆਂ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ ਅਤੇ ਪੁਰਾਣੇ ਪੰਜਾਬ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਇਸ ਮੌਕੇ ਡਾ. ਤੇਜਿੰਦਰ ਸਿੰਘ ਗਿੱਲ, ਡਿਪਟੀ ਡਾਇਰੈਕਟਰ, ਯੂਥ ਵੈੱਲਫੇਅਰ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪ੍ਰਿੰਸੀਪਲ ਭੁਪਿੰਦਰ ਸਿੰਘ ਮਾਨ, ਪ੍ਰਸਿੱਧ ਗਾਇਕ ਜੱਸੀ ਖਾਨ ਅਤੇ ਸਿੱਖਿਆ ਵਿਭਾਗ, ਪੰਜਾਬ ਨਾਲ ਸਬੰਧਿਤ ਲੈਕਚਰਾਰ ਰੀਨਾ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡਾ. ਨਵਦੀਪ ਕੌਰ ਨੇ ਵਿਦਿਆਰਥਣਾਂ ਵਲੋਂ ਪੰਜਾਬੀ ਵਿਰਸੇ ਨੂੰ ਪੇਸ਼ ਕਰਨ ਲਈ ਕੀਤੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਫਤਿਹ ਗਰੁੱਪ ਦੇ ਚੇਅਰਮੈਨ ਐੱਸ.ਐੱਸ. ਚੱਠਾ ਨੇ ਕਿਹਾ ਕਿ ਪੰਜਾਬ ਦਾ ਵਿਰਸਾ ਸਾਡੀ ਪਛਾਣ ਅਤੇ ਸਾਡੀ ਸਾਂਝੀ ਧਰੋਹਰ ਹੈ। ਸਮਾਗਮ ਦੌਰਾਨ ਪੰਜਾਬੀ ਵਿਭਾਗ ਵਲੋਂ ਵਿਰਾਸਤੀ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨ ਡਾ. ਨਵਦੀਪ ਕੌਰ ਅਤੇ ਸਮੂਹ ਵਿਸ਼ੇਸ਼ ਮਹਿਮਾਨਾਂ ਨੂੰ ਫੁਲਕਾਰੀ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਮ.ਡੀ. ਮਨਜੀਤ ਕੌਰ ਚੱਠਾ, ਪ੍ਰੋ ਸੰਦੀਪ ਕੌਰ, ਪ੍ਰੋ ਕੁਮਾਰੀ ਸ਼ੈਲਜਾ, ਪ੍ਰੋ.ਹਰਪ੍ਰੀਤ ਕੌਰ, ਪ੍ਰੋ ਲਵਪ੍ਰੀਤ ਸਿੰਘ ਅਤੇ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ। ਡੀਨ ਡਾ. ਜਗਵਿੰਦਰ ਸਿੰਘ ਸਿੱਧੂ ਅਤੇ ਪ੍ਰੋਫੈਸਰ ਹਰਪ੍ਰੀਤ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਹੇਠ ਸਮੁੱਚੇ ਸਟਾਫ਼ ਅਤੇ ਵੱਖ-ਵੱਖ ਕਮੇਟੀਆਂ ਨੇ ਟੀਮ ਵਰਕ ਨਾਲ ਸਮਾਗਮ ਨੂੰ ਯਾਦਗਾਰੀ ਬਣਾਇਆ।
Ad Position 22
No active advertisement
ਪਿਛਲੀ ਖ਼ਬਰ ਸ਼ਾਰਪ ਬ੍ਰੇਨਸ ਐਜੂਕੇਸ਼ਨ ਸੰਸਥਾ ਨੇ ਡਰਾਇੰਗ ਮੁਕਾਬਲੇ ਕਰਵਾਏ ਵਿਦਿਆਰਥੀ ਨੀਲ ਸਿੰਗਲਾ ਨੇ ਪਹਿਲਾ , ਦਕਸ਼ ਮਿੱਤਲ ਨੇ ਦੂਜਾ ਤ... ਅਗਲੀ ਖ਼ਬਰ ਵਾਤਾਵਰਨ ਪ੍ਰੇਮੀ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਨੇ ਬੂਟੇ ਵੰਡੇ
Ad Position 24