24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਤੁੰਗਵਾਲੀ ਦੀਆਂ ਜ਼ਿਲ੍ਹਾ ਸਕੂਲ ਖੇਡਾਂ ਵਿਚ ਮੰਡੀ ਫੂਲ, ਮੌੜ, ਤਲਵੰਡੀ ਸਾਬੋ ਤੇ ਸੰਗਤ ਜ਼ੋਨ ਨੇ ਮਾਰੀਆਂ ਬਾਜ਼ੀਆਂ

ਭੁੱਚੋ ਮੰਡੀ, 23 ਅਗਸਤ (ਪਰਵਿੰਦਰ ਸਿੰਘ ਜੌੜਾ)- ਪੀ. ਐਮ.

Ad Position 21
No active advertisement
ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਮੁੱਖ ਮਹਿਮਾਨ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ। ਤਸਵੀਰ: ਪਰਵਿੰਦਰ ਸਿੰਘ ਜੌੜਾ 24-08-2026
ਭੁੱਚੋ ਮੰਡੀ, 23 ਅਗਸਤ (ਪਰਵਿੰਦਰ ਸਿੰਘ ਜੌੜਾ)- ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਦੀ ਦੇਖ-ਰੇਖ ਹੇਠ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ-ਕਮ-ਪ੍ਰਬੰਧਕ ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਦੀ ਅਗਵਾਈ ਵਿਚ ਚੱਲ ਰਹੀਆਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਕਬੱਡੀ ਮੁਕਾਬਲੇ ਸੰਪੰਨ ਹੋ ਗਏ। ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਸਰਪਿੰਦਰ ਸਿੰਘ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ, ਸਰਪੰਚ ਜੋਗਿੰਦਰ ਸਿੰਘ ਬਰਾੜ ਤੁੰਗਵਾਲੀ, ਸਰਪੰਚ ਗੁਰਪ੍ਰੀਤ ਸਿੰਘ ਦਸਮੇਸ਼ ਨਗਰ ਤੁੰਗਵਾਲੀ, ਆਸ਼ੂ ਸਿੰਘ ਡੀ.ਈ.ਐੱਸ.ਐੱਮ. ਬਠਿੰਡਾ, ਸੁਖਵਿੰਦਰ ਸਿੰਘ ਸੁੱਖਾ ਸਾਬਕਾ ਸਰਪੰਚ, ਜਗਸੀਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਗੁਰਦੁਆਰਾ ਅਟਾਰੀ ਸਾਹਿਬ ਤੁੰਗਵਾਲੀ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਕਬੱਡੀ ਨੈਸ਼ਨਲ ਸਟਾਈਲ ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿਚ ਮੰਡੀ ਫੂਲ ਜ਼ੋਨ ਨੇ ਪਹਿਲਾ, ਭਗਤਾ ਜ਼ੋਨ ਨੇ ਦੂਜਾ ਅਤੇ ਮੰਡੀ ਕਲਾਂ ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਵਿਚ ਮੌੜ ਜ਼ੋਨ ਪਹਿਲੇ, ਮੰਡੀ ਕਲਾਂ ਜ਼ੋਨ ਦੂਜੇ ਅਤੇ ਮੰਡੀ ਫੂਲ ਜ਼ੋਨ ਤੀਜੇ ਸਥਾਨ ‘ਤੇ ਰਿਹਾ। ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿਚ ਤਲਵੰਡੀ ਸਾਬੋ ਜ਼ੋਨ ਨੇ ਪਹਿਲਾ, ਮੌੜ ਮੰਡੀ ਜ਼ੋਨ ਨੇ ਦੂਜਾ ਅਤੇ ਮੰਡੀ ਕਲਾਂ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਅੰਡਰ-17 ਲੜਕਿਆਂ ਵਿਚ ਤਲਵੰਡੀ ਸਾਬੋ ਜ਼ੋਨ ਨੇ ਪਹਿਲਾ, ਸੰਗਤ ਜ਼ੋਨ ਨੇ ਦੂਜਾ ਅਤੇ ਬਠਿੰਡਾ-1 ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਲੜਕੀਆਂ ਵਿਚ ਮੰਡੀ ਫੂਲ ਦੀ ਜਸ਼ਨਪ੍ਰੀਤ ਕੌਰ ਅਤੇ ਭਗਤਾ ਜ਼ੋਨ ਦੀ ਜੋਤੀ ਨੂੰ ਸਰਬੋਤਮ ਖਿਡਾਰਨ ਚੁਣਿਆ ਗਿਆ। ਦੋਵਾਂ ਨੂੰ 1100-1100 ਰੁਪਏ ਨਕਦ ਇਨਾਮ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਅੰਡਰ-17 ਲੜਕੀਆਂ ਵਿਚ ਜਸ਼ਨਪ੍ਰੀਤ ਕੌਰ ਨੂੰ ਸਰਬੋਤਮ ਖਿਡਾਰਨ ਚੁਣਦਿਆਂ 1100 ਰੁਪਏ ਨਕਦ ਇਨਾਮ ਅਤੇ ਟਰਾਫ਼ੀ ਪ੍ਰਦਾਨ ਕੀਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪੰਚਾਇਤਾਂ ਦੇ ਮੈਂਬਰਾਂ ਅਤੇ ਖੇਡ ਪ੍ਰਬੰਧਕਾਂ ਤੋਂ ਇਲਾਵਾ ਕਨਵੀਨਰ ਵਰਿੰਦਰ ਸਿੰਘ ਲੈਕ., ਕਨਵੀਨਰ ਰਜਿੰਦਰ ਸਿੰਘ ਡੀ.ਪੀ.ਈ., ਕੋ-ਕਨਵੀਨਰ ਕਸ਼ਮੀਰ ਸਿੰਘ, ਕੋ-ਕਨਵੀਨਰ ਮਨਪ੍ਰੀਤ ਸਿੰਘ ਡੀ.ਪੀ.ਈ., ਸਿਮਰਦੀਪ ਸਿੰਘ ਡੀ.ਪੀ.ਈ., ਰਜਿੰਦਰ ਡੀ.ਪੀ.ਈ., ਕੁਲਵਿੰਦਰ ਸਿੰਘ ਡੀ.ਪੀ.ਈ., ਹਰਪ੍ਰੀਤ ਸਿੰਘ ਡੀ.ਪੀ.ਈ., ਮਨਜੀਤ ਕੌਰ ਡੀ.ਪੀ.ਈ., ਵੀਰਪਾਲ ਕੌਰ ਡੀ.ਪੀ.ਈ., ਜਸਵੀਰ ਸਿੰਘ ਡੀ.ਪੀ.ਈ., ਹਰਮਨਦੀਪ ਸਿੰਘ, ਰਜਿੰਦਰ ਕੁਮਾਰ ਪੀ.ਟੀ.ਆਈ., ਗੁਰਬਿੰਦਰ ਮਾਨ ਤੁੰਗਵਾਲੀ ਅਤੇ ਜ਼ੋਬਨਪ੍ਰੀਤ ਸਿੰਘ ਤੁੰਗਵਾਲੀ ਸਮੇਤ ਪੀ.ਐੱਮ. ਸ੍ਰੀ ਸਕੂਲ ਤੁੰਗਵਾਲੀ ਦੇ ਸਮੂਹ ਸਟਾਫ਼ ਨੇ ਵਿਸ਼ੇਸ਼ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੰਗਤ ਕਲਾਂ ਵਿਖੇ ਤੀਰਥ ਯਾਤਰਾ ਯੋਜਨਾ ਦੌਰਾਨ ਬੱਸਾਂ ਦੀ ਘਾਟ ਕਾਰਨ ਹੋਇਆ ਵਿਵਾਦ ਅਗਲੀ ਖ਼ਬਰ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਵਿਖੇ ਬਜ਼ੁਰਗਾਂ ਲਈ ਵਿਸ਼ੇਸ਼ ਮੁਹਿੰਮ ਤਹਿਤ ਐਨਕਾਂ ਵੰਡੀਆਂ
Ad Position 24