ਕੁਲਦੀਪ ਸਿੰਘ ਜੇ.ਈ., ਪਦਉੱਨਤ ਹੋ ਕੇ ਡਬਲ ਏ.ਈ. ਬਣੇ
ਬਾਬਾ ਬਕਾਲਾ ਸਾਹਿਬ, 25 ਨਵੰਬਰ (ਰਾਜਨ)-ਸਥਾਨਕ ਦਫ਼ਤਰ ਪਾਵਰਕਾਮ (ਬਿਜਲੀ ਬੋਰਡ) ਬਾਬਾ ਬਕਾਲਾ ਸਾਹਿਬ ਵਿਖੇ ਬਤੌਰ ਜੇ. ਈ.
ਬਾਬਾ ਬਕਾਲਾ ਸਾਹਿਬ, 25 ਨਵੰਬਰ (ਰਾਜਨ)-ਸਥਾਨਕ ਦਫ਼ਤਰ ਪਾਵਰਕਾਮ (ਬਿਜਲੀ ਬੋਰਡ) ਬਾਬਾ ਬਕਾਲਾ ਸਾਹਿਬ ਵਿਖੇ ਬਤੌਰ ਜੇ. ਈ. ਦੀਆਂ ਸੇਵਾਵਾਂ ਨਿਭਾਅ ਰਹੇ ਸ: ਕੁਲਦੀਪ ਸਿੰਘ ਜੇ.ਈ. ਤੋਂ ਪਦਉੱਨਤ ਹੋ ਕੇ ਡਬਲ ਏ. ਈ. ਬਣੇ ਹਨ । ਜਿਨ੍ਹਾਂ ਨੇ ਹੁਣ ਬੁਟਾਰੀ ਸਬ ਡਵੀਜਨ ਵਿਖੇ ਅਹੁਦਾ ਸੰਭਾਲ ਕੇ ਆਪਣਾ ਕੰਮ ਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਪਦਉੱਨਤ ਹੋਣ ’ਤੇ ਅੱਜ ਬਾਬਾ ਬਕਾਲਾ ਸਾਹਿਬ ਦਫ਼ਤਰ ਦੇ ਸਮੂਹ ਸਟਾਫ਼ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਐਸ.ਡੀ.ਓ. ਪੁਖਰਾਜ ਸਿੰਘ ਅਤੇ ਸਟਾਫ ਨੇ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸੁਖਬੀਰ ਸਿੰਘ, ਲਖਵਿੰਦਰ ਸਿੰਘ, ਮਲਕੀਤ ਸਿੰਘ (ਤਿੰਨੇ ਜੇ.ਈ.), ਸਤਨਾਮ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਪ੍ਰਧਾਨ, ਨਰਿੰਦਰ ਸਿੰਘ, ਸੁਖਜਿੰਦਰ ਸਿੰਘ, ਮਨਿੰਦਰ ਸਿੰਘ, ਕਰਮਜੀਤ ਸਿੰਘ ਸੰਧੂ, (ਸਾਰੇ ਲਾਇਨਮੈਨ) ਅਤੇ ਗੁਰਜੰਟ ਸਿੰਘ ਕਲਰਕ ਆਦਿ ਹਾਜ਼ਰ ਸਨ ।