26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ ਭਾਜਪਾ ਗੱਠਜੋੜ ਹੋਣ ’ਤੇ ਜੰਡਿਆਲਾ ਗੁਰੂ ਵਿਚ ਖੁਸ਼ੀ ’ਚ ਲੱਡੂ ਵੰਡੇ

ਜੰਡਿਆਲਾ ਗੁਰੂ, 25 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਹੋਣ ’ਤੇ ਜੰਡਿਆਲਾ ਗੁਰੂ ਵਿਚ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਿੱਚ ਵੱਡੀ ਖੁਸ਼ੀ ਭਾਈ ਜਾ ਰਹੀ ਹੈ । ਅਕਾਲੀ ਭਾਜਪਾ ਵਰਕਰਾਂ ਨੇ ਅੱਜ ਜੰਡਿਆਲਾ ਗੁਰੂ ਵਿਖੇ ਸੀਨੀਅਰ ਯੂਥ ਅਕਾਲੀ ਆਗੂ ਪ੍ਰੀਕਸ਼ਤ ਸ਼ਰਮਾਂ ਗੁੱਗਾ ਦੀ ਅਗਵਾਈ ਹੇਠ ਲੱਡੂ ਵੰਡੇ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਾਉਂਦਿਆਂ ਮੁਬਾਰਕਬਾਦ ਦਿੱਤੀ ਅਤੇ ਆਤਿਸ਼ਬਾਜੀ ਚਲਾਈ ।

Ad Position 21
No active advertisement
ਅਕਾਲੀ ਭਾਜਪਾ ਗਠਜੋੜ ਹੋਣ ’ਤੇ ਜੰਡਿਆਲਾ ਗੁਰੂ ਵਿਖੇ ਲੱਡੂ ਵੰਡਣ ਮੌਕੇ ਯੂਥ ਅਕਾਲੀ ਆਗੂ ਪ੍ਰੀਕਸ਼ਤ ਸ਼ਰਮਾਂ ਗੁੱਗਾ, ਰਕੇਸ਼ ਸ਼ਰਮਾ ਗੋਲਡੀ ਦਵਿੰਦਰ ਸਿੰਘ ਭੋਲਾ ਅਤੇ ਹੋਰ । 26-11-2026
ਜੰਡਿਆਲਾ ਗੁਰੂ, 25 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਹੋਣ ’ਤੇ ਜੰਡਿਆਲਾ ਗੁਰੂ ਵਿਚ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਿੱਚ ਵੱਡੀ ਖੁਸ਼ੀ ਭਾਈ ਜਾ ਰਹੀ ਹੈ । ਅਕਾਲੀ ਭਾਜਪਾ ਵਰਕਰਾਂ ਨੇ ਅੱਜ ਜੰਡਿਆਲਾ ਗੁਰੂ ਵਿਖੇ ਸੀਨੀਅਰ ਯੂਥ ਅਕਾਲੀ ਆਗੂ ਪ੍ਰੀਕਸ਼ਤ ਸ਼ਰਮਾਂ ਗੁੱਗਾ ਦੀ ਅਗਵਾਈ ਹੇਠ ਲੱਡੂ ਵੰਡੇ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਾਉਂਦਿਆਂ ਮੁਬਾਰਕਬਾਦ ਦਿੱਤੀ ਅਤੇ ਆਤਿਸ਼ਬਾਜੀ ਚਲਾਈ । ਇਸ ਮੌਕੇ ਭਾਜਪਾ ਦੇ ਆਗੂ ਅਤੇ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਅਤੇ ਯੂਥ ਅਕਾਲੀ ਆਗੂ ਪ੍ਰੀਕਸ਼ਤ ਸ਼ਰਮਾਂ ਗੁੱਗਾ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਇਸ ਅਕਾਲੀ ਭਾਜਪਾ ਗੱਠਜੋੜ ਨਾਲ ਜਿੱਥੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਬਣੇਗੀ ਉੱਥੇ ਪੰਜਾਬ ਦਾ ਅਥਾਹ ਵਿਕਾਸ ਹੋਵੇਗਾ ਅਤੇ ਗੈਂਗਸਟਰਵਾਦ, ਨਸ਼ਿਆਂ ਦੇ ਸੁਦਾਗਰਾਂ ਨੂੰ ਠੱਲ ਪਾਈ ਜਾਵੇਗੀ । ਇਸ ਮੌਕੇ ਪ੍ਰੀਕਸ਼ਤ ਸ਼ਰਮਾਂ ਗੁੱਗਾ ਯੂਥ ਅਕਾਲੀ ਆਗੂ, ਰਕੇਸ਼ ਕੁਮਾਰ ਸ਼ਰਮਾਂ ਪ੍ਰਧਾਨ ਵਪਾਰ ਮੰਡਲ ਹਲਕਾ ਜੰਡਿਆਲਾ ਗੁਰੂ, ਵਿਵੇਕ ਸ਼ਰਮਾਂ ਸ਼ਹਿਰੀ ਪ੍ਰਧਾਨ, ਦੀਪਕ ਸ਼ਰਮਾਂ, ਰਜੇਸ਼ ਸ਼ਰਮਾਂ, ਕਮਲ ਪੁਰਬਾ, ਮਨੀਸ਼ ਸ਼ਰਮਾਂ, ਦਵਿੰਦਰ ਸਿੰਘ ਭੋਲਾ, ਅਮਰ ਕੁਮਾਰ ਗਹਿਰੀ, ਸੁਰਿੰਦਰ ਕੁਮਾਰ ਭਿੱਲਾ ਗਹਿਰੀ, ਬੰਟੀ ਜੈਨ, ਗੌਰਵ ਵਿਨਾਇਕ , ਸੁਖਵਿੰਦਰ ਸਿੰਘ ਢੋਟ, ਦੇਸ ਰਾਜ ਭੱਠੇ ਵਾਲਾ, ਰਣਜੀਤ ਸਿੰਘ, ਵਿਨੋਦ ਸ਼ਰਮਾਂ, ਵਿੱਕੀ ਸ਼ਰਮਾਂ, ਅਰਜਨ ਸਿੰਘ ਸਰਪੰਚ ਮੱਲੀਆਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖਾਨੋਵਾਲ ਵਿਖੇ ਦੋ ਦਰਜਨ ਪਰਿਵਾਰ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਅਗਲੀ ਖ਼ਬਰ ਗੁਰਦੁਆਰਾ ਭਾਈ ਹਰਦਾਸ ਜੀ ਲੋਪੋਕੇ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24