17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅਲੀਵਾਲ ਕੋਟਲੀ ਵਿਖੇ ਮੈਂਬਰ ਪੰਚਾਇਤ ਡੇਵਿਡ ਮਸੀਹ ਸਮੇਤ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਿਲ

ਅਜਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਅਲੀਵਾਲ ਕੋਟਲੀ ਵਿਖੇ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਪਾਰਟੀ ਦੇ ਨੌਜਵਾਨ ਆਗੂ ਤੇ ਮੌਜੂਦਾ ਪੰਚਾਇਤ ਮੈਂਬਰ ਡੇਵਿਡ ਮਸੀਹ ਆਪਣੇ ਦਰਜ਼ਨਾਂ ਸਮਰਥਕਾਂ ਸਮੇਤ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਪਹੁੰਚੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪੰਚ ਡੇਵਿਡ ਮਸੀਹ ਅਲੀਵਾਲ ਕੋਟਲੀ, ਪਾਸਟਰ ਵਰਿਆਮ ਮਸੀਹ, ਅਜੀਤ ਮਸੀਹ, ਬਲਜੀਤ ਸਿੰਘ, ਹੈਪੀ ਸਿੰਘ, ਸਟੀਫਨ ਮਸੀਹ, ਗ੍ਰਿਫਨ ਮਸੀਹ, ਗੁਲਜ਼ਾਰ ਮਸੀਹ, ਨਰਿੰਦਰ ਸਿੰਘ, ਨਥੇਨੀਅਲ ਮਸੀਹ, ਨਿਰਮਲ ਮਸੀਹ, ਕੁਲਦੀਪ ਮਸੀਹ, ਸੁਖਵਿੰਦਰ ਮਸੀਹ, ਗੁਰਜੀਤ, ਅਮਰਜੀਤ ਕੌਰ, ਸਿਮਰਨ ਕੌਰ, ਸਰਬਜੀਤ, ਪਰਮਜੀਤ ਅਤੇ ਪੂਨਮ ਸਮੇਤ ਹੋਰਨਾਂ ਨੂੰ ਪਾਰਟੀ ਚਿੰਨ੍ਹ ਵਾਲੇ ਮਾਫਲਰ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਹਰ ਦੁੱਖ ਸੁੱਖ ਵਿਚ ਭਾਈਵਾਲ ਹੋਣਗੇ।

Ad Position 21
No active advertisement
ਅਜੀਤ ਡੈਸਕ 17-11-2026
ਅਜਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਅਲੀਵਾਲ ਕੋਟਲੀ ਵਿਖੇ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਪਾਰਟੀ ਦੇ ਨੌਜਵਾਨ ਆਗੂ ਤੇ ਮੌਜੂਦਾ ਪੰਚਾਇਤ ਮੈਂਬਰ ਡੇਵਿਡ ਮਸੀਹ ਆਪਣੇ ਦਰਜ਼ਨਾਂ ਸਮਰਥਕਾਂ ਸਮੇਤ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਪਹੁੰਚੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪੰਚ ਡੇਵਿਡ ਮਸੀਹ ਅਲੀਵਾਲ ਕੋਟਲੀ, ਪਾਸਟਰ ਵਰਿਆਮ ਮਸੀਹ, ਅਜੀਤ ਮਸੀਹ, ਬਲਜੀਤ ਸਿੰਘ, ਹੈਪੀ ਸਿੰਘ, ਸਟੀਫਨ ਮਸੀਹ, ਗ੍ਰਿਫਨ ਮਸੀਹ, ਗੁਲਜ਼ਾਰ ਮਸੀਹ, ਨਰਿੰਦਰ ਸਿੰਘ, ਨਥੇਨੀਅਲ ਮਸੀਹ, ਨਿਰਮਲ ਮਸੀਹ, ਕੁਲਦੀਪ ਮਸੀਹ, ਸੁਖਵਿੰਦਰ ਮਸੀਹ, ਗੁਰਜੀਤ, ਅਮਰਜੀਤ ਕੌਰ, ਸਿਮਰਨ ਕੌਰ, ਸਰਬਜੀਤ, ਪਰਮਜੀਤ ਅਤੇ ਪੂਨਮ ਸਮੇਤ ਹੋਰਨਾਂ ਨੂੰ ਪਾਰਟੀ ਚਿੰਨ੍ਹ ਵਾਲੇ ਮਾਫਲਰ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਹਰ ਦੁੱਖ ਸੁੱਖ ਵਿਚ ਭਾਈਵਾਲ ਹੋਣਗੇ। ਇਸ ਦੌਰਾਨ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਅੰਦਰੂਨੀ ਫੁੱਟ ਅਤੇ ਧੜੇਬੰਦੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਲੋਕਾਂ ਲਈ ਕੁਝ ਨਹੀਂ ਕੀਤਾ, ਜਦਕਿ ਪੰਜਾਬ ਵਿਚ ਮੁੜ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ 2027 ਵਿਚ ਹਲਕਾ ਅਜਨਾਲਾ ਤੋਂ ਵੀ ਪਾਰਟੀ ਵੱਡੀ ਜਿੱਤ ਦਰਜ ਕਰੇਗੀ। ਇਸ ਮੌਕੇ ਮਸੀਹ ਭਲਾਈ ਬੋਰਡ ਹਲਕਾ ਅਜਨਾਲਾ ਦੇ ਚੇਅਰਮੈਨ ਅਜੀਤ ਸ਼ਾਹ ਵੰਝਾਂਵਾਲਾ, ਬਲਾਕ ਪ੍ਰਧਾਨ ਸਰਪੰਚ ਹਰਜੀਤ ਸਿੰਘ ਗੁਰਾਲਾ, ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਸਾਹੋਵਾਲ, ਸਰਪੰਚ ਕਿਰਪਾਲ ਸਿੰਘ ਅਲੀਵਾਲ ਕੋਟਲੀ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜ਼ੀ, ਸਰਪੰਚ ਗੁਰਨਾਮ ਸਿੰਘ ਕਮੀਰਪੁਰਾ, ਸਰਦਾਰ ਮਸੀਹ, ਰੱਖਾ ਮਸੀਹ ਅਤੇ ਬਾਬਾ ਪ੍ਰਣਾਮ ਸਿੰਘ ਅਲੀਵਾਲ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ। ਅੰਤ ਵਿਚ ਡੇਵਿਡ ਮਸੀਹ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਗੁ: ਨਾਨਕਸਰ ਸਠਿਆਲਾ ਵਿਖੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ 18 ਨੂੰ ਆਰੰਭ- ਪ੍ਰਧਾਨ ਗੁਰਜੀਤ ਸਿੰਘ ਬਾਰਵਾਲੇ, ਗਿਆਨੀ ਬੂਟ... ਅਗਲੀ ਖ਼ਬਰ ਸਰਵਿਸ ਲੇਨ ਦੇ ਨਾਲ ਬਣੀ ਡਰੇਨ ’ਤੇ ਸਲੈਬਾਂ ਨਾ ਹੋਣ ਕਰਕੇ ਵਾਪਰ ਸਕਦਾ ਵੱਡਾ ਹਾਦਸਾ
Ad Position 24