17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸਰਵਿਸ ਲੇਨ ਦੇ ਨਾਲ ਬਣੀ ਡਰੇਨ ’ਤੇ ਸਲੈਬਾਂ ਨਾ ਹੋਣ ਕਰਕੇ ਵਾਪਰ ਸਕਦਾ ਵੱਡਾ ਹਾਦਸਾ

ਬਿਆਸ, 16 ਨਵੰਬਰ (ਨਰਿੰਦਰ ਸਿੰਘ)-ਬਿਆਸ ਵਿਖੇ ਸਰਵਿਸ ਲੇਨ ਦੇ ਨਾਲ ਬਣੀ ਹੋਈ ਡਰੇਨ ਦੇ ੳੱਪਰ ਸਲੈਬਾਂ ਨਾ ਲੱਗੇ ਹੋਣ ਕਰਕੇ ਕਿਸੇ ਵੇਲੇ ਵੀ ਕਿਸੇ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੇਨ ਰਸਤਾ ਹੋਣ ਕਰਕੇ ਆਮ ਹੀ ਲੋਕ ਇਸ ਸਰਵਿਸ ਲੇਨ ਦੀ ਵਰਤੋਂ ਕਰਦੇ ਹਨ ।

Ad Position 21
No active advertisement
ਅਜੀਤ ਡੈਸਕ 17-11-2026
ਬਿਆਸ, 16 ਨਵੰਬਰ (ਨਰਿੰਦਰ ਸਿੰਘ)-ਬਿਆਸ ਵਿਖੇ ਸਰਵਿਸ ਲੇਨ ਦੇ ਨਾਲ ਬਣੀ ਹੋਈ ਡਰੇਨ ਦੇ ੳੱਪਰ ਸਲੈਬਾਂ ਨਾ ਲੱਗੇ ਹੋਣ ਕਰਕੇ ਕਿਸੇ ਵੇਲੇ ਵੀ ਕਿਸੇ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੇਨ ਰਸਤਾ ਹੋਣ ਕਰਕੇ ਆਮ ਹੀ ਲੋਕ ਇਸ ਸਰਵਿਸ ਲੇਨ ਦੀ ਵਰਤੋਂ ਕਰਦੇ ਹਨ । ਆਵਾਜਾਈ ਕਿਸੇ ਵੇਲੇ ਸੰਘਣੀ ਹੋਣ ਕਰਕੇ ਲੋਕਾਂ ਦੇ ਮਨ ’ਚ ਡਰ ਰਹਿੰਦਾ ਹੈ ਕਿ ਕਿਤੇ ਕੋਈ ਦੋਪਹੀਆ ਵਾਹਨ ਆਦਿ ਸਲਿੱਪ ਹੋਕੇ ਇਸ ਖੁੱਲ੍ਹੇ ਸਲੈਬ ਵਾਲੇ ਡਰੇਨ ’ਚ ਨਾ ਡਿੱਗ ਜਾਵੇ । ਬਹੁਤ ਜਲਦ ਬਿਆਸ ਵਿਖੇ ਜਾਗਰਣ ਹੋਣ ਜਾ ਰਿਹਾ ਹੈ, ਇਸ ਦੌਰਾਨ ਝਾਕੀਆਂ ਦੇ ਦਰਸ਼ਨ ਕਰਨ ਲਈ ਆਮ ਲੋਕਾਂ ਅਤੇ ਭਗਤਾਂ ਦੀ ਭੀੜ ਹੋਣ ਨਾਲ ਵੀ ਇਸ ਖੁੱਲ੍ਹੀ ਡਰੇਨ ’ਤੇ ਹਾਦਸਾ ਵਾਪਰ ਸਕਦਾ ਹੈ। ਸਮੂਹ ਬਿਆਸ ਵਾਸੀਆਂ ਅਤੇ ਰਾਹਗੀਰਾਂ ਵਲੋਂ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਡਰੇਨ ਨੂੰ ਤੁਰੰਤ ਪ੍ਰਭਾਵ ਨਾਲ ਸਲੈਬਾਂ ਢੱਕਣ ’ਚ ਸਹਾਇਤਾ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅਲੀਵਾਲ ਕੋਟਲੀ ਵਿਖੇ ਮੈਂਬਰ ਪੰਚਾਇਤ ਡੇਵਿਡ ਮਸੀਹ ਸਮੇਤ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਸਾਹਿਤਕਾਰ ਜੋੜੀ ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਦੇ ਪਿਤਾ ਬੇਦਇੰਦਰ ਸਿੰਘ ਦੀ ਮੌਤ ’ਤੇ ਦੁੱਖ ਸਾਂਝਾ ਕੀਤਾ
Ad Position 24