15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਬਾਬਾ ਵਿਸ਼ਵਕਰਮਾ ਦੇ ਮੰਦਰ ਦੀ ਦਿੱਖ ਨੂੰ ਸੰਵਾਰਨ ਲਈ ਹੋਣ ਵਾਲੇ ਕਾਰਜਾਂ ’ਚ ਔਜਲਾ ਪਰਿਵਾਰ ਮਦਦ ਕਰੇਗਾ-ਔਜਲਾ

ਗੱਗੋਮਾਹਲ/ਰਾਮਦਾਸ, 15 ਨਵੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਭਰਾ ਤੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਕਸਬਾ ਰਾਮਦਾਸ ਦੇ ਵਿਸ਼ਵ ਕਰਮਾਂ ਮੰਦਿਰ ’ਚ ਪਹੁੰਚ ਕੇ ਰਾਮਗੜੀਆ ਬਰਾਦਰੀ ਦੇ ਆਗੂਆਂ ਨੇ ਇਕ ਵਿਸ਼ੇਸ਼ ਮੁਲਾਕਾਤ ਕੀਤੀ । ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਦਸਤਕਾਰੀ ਦੇ ਪਿਤਾਮਾ ਬਾਬਾ ਵਿਸ਼ਵ ਕਰਮਾਂ ਦੇ ਮੰਦਰ ਦੀ ਅੱਜ ਤੱਕ ਕਿਸੇ ਸਿਆਸੀ ਆਗੂ ਨੇ ਸਾਰ ਨਹੀਂ ਲਈ ਜਦੋਂ ਕਿ ਮੰਦਿਰ ਦੇ ਕਈ ਕਾਰਜ ਅਧੂਰੇ ਪਏ ਹਨ।

Ad Position 21
No active advertisement
ਅਜੀਤ ਡੈਸਕ 16-11-2026
ਗੱਗੋਮਾਹਲ/ਰਾਮਦਾਸ, 15 ਨਵੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਭਰਾ ਤੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਕਸਬਾ ਰਾਮਦਾਸ ਦੇ ਵਿਸ਼ਵ ਕਰਮਾਂ ਮੰਦਿਰ ’ਚ ਪਹੁੰਚ ਕੇ ਰਾਮਗੜੀਆ ਬਰਾਦਰੀ ਦੇ ਆਗੂਆਂ ਨੇ ਇਕ ਵਿਸ਼ੇਸ਼ ਮੁਲਾਕਾਤ ਕੀਤੀ । ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਦਸਤਕਾਰੀ ਦੇ ਪਿਤਾਮਾ ਬਾਬਾ ਵਿਸ਼ਵ ਕਰਮਾਂ ਦੇ ਮੰਦਰ ਦੀ ਅੱਜ ਤੱਕ ਕਿਸੇ ਸਿਆਸੀ ਆਗੂ ਨੇ ਸਾਰ ਨਹੀਂ ਲਈ ਜਦੋਂ ਕਿ ਮੰਦਿਰ ਦੇ ਕਈ ਕਾਰਜ ਅਧੂਰੇ ਪਏ ਹਨ। ਉਨ੍ਹਾਂ ਨੂੰ ਅੱਜ ਇਸ ਮੰਦਰ ਦੀ ਹਾਲਤ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਮੰਦਿਰ ਕਮੇਟੀ ਤੇ ਰਾਮਗੜ੍ਹੀਆ ਬਰਾਦਰੀ ਦੇ ਆਗੂਆਂ ਕੋਲ ਪਹੁੰਚੇ ਹਨ, ਜਿੰਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਮੰਦਰ ਨੂੰ ਸੁੰਦਰ ਬਣਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਵਿਚ ਔਜਲਾ ਪਰਿਵਾਰ ਵੱਧ ਚੜ੍ਹ ਕੇ ਮਦਦ ਕਰੇਗਾ। ਇਸ ਮੌਕੇ ਪ੍ਰਧਾਨ ਸੁਖਵੰਤ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਗੁਰਦਿਆਲ ਸਿੰਘ, ਸੇਵਾ ਮੁਕਤ ਪ੍ਰਿੰਸੀਪਲ ਹਰਦਿਆਲ ਸਿੰਘ, ਲਵਨੀਸ਼ ਸੇਠ, ਹਨੀ ਰੰਧਾਵਾ, ਪਵਨ ਕੁਮਾਰ, ਦੀਪੂ ਪੀ.ਏ ਰਾਮਦਾਸ ਤੋ ਇਲਾਵਾ ਕਈ ਆਗੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੱਤਾ ਦਾ ਨਿੱਘ ਮਾਣ ਰਹੇ ਲੋਕਾਂ ਨੇ ਵਿਦੇਸ਼ਾਂ ਵਿਚ ਵੱਡੀਆਂ ਜਾਇਦਾਦਾਂ ਬਣਾਈਆਂ-૶ਹਰਪ੍ਰਤਾਪ ਅਜਨਾਲਾ ਅਗਲੀ ਖ਼ਬਰ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ- ਮੀਤ ਮੈਨੇਜਰ ਭਾਈ ਸ਼...
Ad Position 24