13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ

ਓਠੀਆਂ, 13 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੇ ਦੋ ਨੌਜਵਾਨਾਂ ਦੀ ਅੱਜ ਸ਼ਾਮ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿਚ ਦੋ ਮੌਤਾਂ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨੇ ਦੱਸਿਆ ਕਿ ਪੰਚਾਇਤ ਬਲਵਿੰਦਰ ਸਿੰਘ ਬਿਜਲੀ ਵਾਲੇ ਦਾ ਲੜਕਾ ਸਾਹਿਬ ਸਿੰਘ ਉਮਰ 32 ਕੁ ਸਾਲ ਜੋ ਕਿ ਡਾਕਟਰੀ ਦੀ ਦੁਕਾਨ ਕਰਦਾ ਸੀ, ਅੰਮ੍ਰਿਤਸਰ ਤੋਂ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ ਤਾਂ ਦੂਸਰਾ ਨੌਜਵਾਨ ਬਾਜ ਸਿੰਘ ਪਿੰਡ ਕੋਟਸਿੱਧੂ ਜੋ ਓਠੀਆਂ ਵਿਖੇ ਖੇਤੀਬਾੜੀ ਦੀ ਦੁਕਾਨ ਕਰਦਾ ਸੀ, ਉਹ ਅੰਮ੍ਰਿਤਸਰ ਨੂੰ ਜਾ ਰਿਹਾ ਸੀ।

Ad Position 21
No active advertisement
ਅਜੀਤ ਡੈਸਕ 14-11-2026
ਓਠੀਆਂ, 13 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੇ ਦੋ ਨੌਜਵਾਨਾਂ ਦੀ ਅੱਜ ਸ਼ਾਮ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿਚ ਦੋ ਮੌਤਾਂ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨੇ ਦੱਸਿਆ ਕਿ ਪੰਚਾਇਤ ਬਲਵਿੰਦਰ ਸਿੰਘ ਬਿਜਲੀ ਵਾਲੇ ਦਾ ਲੜਕਾ ਸਾਹਿਬ ਸਿੰਘ ਉਮਰ 32 ਕੁ ਸਾਲ ਜੋ ਕਿ ਡਾਕਟਰੀ ਦੀ ਦੁਕਾਨ ਕਰਦਾ ਸੀ, ਅੰਮ੍ਰਿਤਸਰ ਤੋਂ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ ਤਾਂ ਦੂਸਰਾ ਨੌਜਵਾਨ ਬਾਜ ਸਿੰਘ ਪਿੰਡ ਕੋਟਸਿੱਧੂ ਜੋ ਓਠੀਆਂ ਵਿਖੇ ਖੇਤੀਬਾੜੀ ਦੀ ਦੁਕਾਨ ਕਰਦਾ ਸੀ, ਉਹ ਅੰਮ੍ਰਿਤਸਰ ਨੂੰ ਜਾ ਰਿਹਾ ਸੀ। ਹਰਸਾ ਛੀਨਾ ਥੇਹ ਨਜ਼ਦੀਕ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋਈ ਜਿਸ ਕਾਰਨ ਦੋ ਨੌਜਵਾਨਾ ਦੀ ਮੌਕੇ ’ਤੇ ਮੌਤ ਹੋ ਗਈ। ਦੋ ਵਿਅਕਤੀ ਮੋਟਰ ਸਾਈਕਲ ’ਤੇ ਸਵਾਰ ਉਹ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
Ad Position 22
No active advertisement
ਪਿਛਲੀ ਖ਼ਬਰ ਵਾਹਨ ਦੀ ਆਰ.ਸੀ. ਤਬਦੀਲੀ ਲਈ ਹੁਣ ਨਹੀਂ ਕੱਢਣਗੇ ਪੈਣਗੇ ਆਰ.ਟੀ.ਓ. ਦਫ਼ਤਰ ਦੇ ਗੇੜੇ * ਵਾਹਨ ਪੋਰਟਲ ’ਤੇ ਘਰ ਬੈਠੇ ਹੀ ਆ... ਅਗਲੀ ਖ਼ਬਰ ਪਿੰਡ ਭਲਾਈਪੁਰ ਪੂਰਬਾਂ ਵਿਖੇ 19ਵਾਂ ਸਾਲਾਨਾ ਗੁਰਮਤਿ ਸਮਾਗਮ ਅੱਜ
Ad Position 24