13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਡਾ. ਜਗਮੋਹਨ ਸਿੰਘ ਰਾਜੂ, ਗੁਰਪ੍ਰਤਾਪ ਸਿੰਘ ਟਿੱਕਾ, ਰਾਜੇਸ਼ ਹਨੀ, ਮਨਰਾਜ ਸਿੰਘ ਛੀਨਾ, ਹਰਵਿੰਦਰ ਸਿੰਘ ਸੰਧੂ ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਭਾਜਪਾ ਵਲੋਂ ਚੋਣ ਲੜਨ ਦੇ ਚਾਹਵਾਨਾਂ ਦੀ ਵੱਧ ਰਹੀ ਗਿਣਤੀ * ਡਾ. ਰਾਜੂ ਤੋਂ ਇਲਾਵਾ ਟਿੱਕਾ, ਹਨੀ, ਛੀਨਾ ਤੇ ਸੰਧੂ ਵੀ ਟਿਕਟ ਹਾਸਿਲ ਕਰਨ ਦੀ ਦੌੜ ’ਚ ਸ਼ਾਮਿਲ

ਅੰਮ੍ਰਿਤਸਰ, 13 ਨਵੰਬਰ (ਹਰਮਿੰਦਰ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਦੌਰਾਨ ਅੰਮ੍ਰਿਤਸਰ ਦੀ ਸਭ ਤੋਂ ਹੋਟ ਸੀਟ ਮੰਨੀ ਜਾਣ ਵਾਲੀ ਹਲਕਾ ਪੂਰਬੀ ਦੀ ਸੀਟ ਤੋਂ ਇਸ ਵਾਰ ਭਾਜਪਾ ਵਲੋਂ ਚੋਣ ਲੜਣ ਦੇ ਚਾਹਵਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹਲਕੇ ਤੋਂ ਪਾਰਟੀ ਦੀ ਟਿਕਟ ਹਾਸਲ ਕਰਨ ਦੇ ਚਾਹਵਾਨ ਆਪਣੇ ਘੋੜੇ ਹੁਣ ਤੋਂ ਹੀ ਦੌੜਾਅ ਰਹੇ ਹੈ।

Ad Position 21
No active advertisement
ਅਜੀਤ ਡੈਸਕ 14-11-2026
ਅੰਮ੍ਰਿਤਸਰ, 13 ਨਵੰਬਰ (ਹਰਮਿੰਦਰ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਦੌਰਾਨ ਅੰਮ੍ਰਿਤਸਰ ਦੀ ਸਭ ਤੋਂ ਹੋਟ ਸੀਟ ਮੰਨੀ ਜਾਣ ਵਾਲੀ ਹਲਕਾ ਪੂਰਬੀ ਦੀ ਸੀਟ ਤੋਂ ਇਸ ਵਾਰ ਭਾਜਪਾ ਵਲੋਂ ਚੋਣ ਲੜਣ ਦੇ ਚਾਹਵਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹਲਕੇ ਤੋਂ ਪਾਰਟੀ ਦੀ ਟਿਕਟ ਹਾਸਲ ਕਰਨ ਦੇ ਚਾਹਵਾਨ ਆਪਣੇ ਘੋੜੇ ਹੁਣ ਤੋਂ ਹੀ ਦੌੜਾਅ ਰਹੇ ਹੈ। ਇਸ ਵੇਲੇ ਭਾਰਤੀ ਜਨਤਾ ਪਾਰਟੀ ਵਲੋਂ ਹਲਕਾ ਪੂਰਬੀ ਤੋਂ ਪਾਰਟੀ ਦੀ ਟਿਕਟ ’ਤੇ ਚੋਣ ਲੜਣ ਦੇ ਚਾਹਵਾਨਾਂ ਵਿਚ ਡਾ: ਜਗਮੋਹਨ ਸਿੰਘ ਰਾਜੂ ਸਾਬਕਾ ਆਈ ਏ. ਐੱਸ. ਅਧਿਕਾਰੀ ਜੋ ਕਿ ਪਹਿਲਾਂ ਵੀ 2022 ਦੀਆਂ ਪੰਜਾਬ ਵਿਧਾਨ ਸਭਾ ਦੌਰਾਨ ਚੋਣ ਲੜ ਚੁਕੇ ਹਨ ਅਤੇ ਉਨ੍ਹਾਂ ਨੂੰ 7286 ਵੋਟਾਂ ਹਾਸਲ ਹੋਈਆਂ ਸਨ। ਇਹ ਹਲਕਾ ਅੰਮ੍ਰਿਤਸਰ ਦੀ ਹੋਟ ਸੀਟ ਇਸ ਲਈ ਮੰਨਿਆ ਜਾਂਦਾ ਸੀ, 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਕਰਮ ਸਿੰਘ ਮਜੀਠੀਆ ਵੀ ਚੋਣ ਮੈਦਾਨ ’ਚ ਸਨ। ਉਸ ਵੇਲੇ ਇਸ ਹਲਕੇ ਵਿਚ ਕੁਲ ਵੋਟਾਂ 1,68,2 99 ਸਨ ਜਿਨ੍ਹਾਂ ਦਾ 64.2 ਫੀਸਦੀ ਵੋਟਾਂ ਭਾਵ 1,08003 ਵੋਟ ਹੀ ਪਈਆਂ। ਇਨ੍ਹਾਂ ਵੋਟਾਂ ਵਿਚ ਆਮ ਆਦਮੀ ਪਾਰਟੀ ਵਲੋਂ ਪਹਿਲੀ ਵਾਰ ਚੋਣ ਲੜਣ ਵਾਲੀ ਜੀਵਨਜੋਤ ਕੌਰ ਨੇ ਕ੍ਰਿਕਟਰ ਤੋਂ ਸਿਆਤਸਦਾਨ ਬਣੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਜਾਰਤ ਦੌਰਾਨ ਕੈਬਨਿਟ ਮੰਤਰੀ ਰਹੇ ਬਿਕਰਮ ਸਿੰਘ ਮਜੀਠੀਆਂ ਨੂੰ ਵੋਟਾਂ ਹਾਸਲ ਕਰਨ ’ਚ ਪਛਾੜ ਦਿੱਤਾ ਸੀ। ਇਨ੍ਹਾਂ ਚੋਣਾਂ ’ਚ ਜੀਵਨਜੋਤ ਕੌਰ ਨੂੰ 39679 ਵੋਟਾਂ, ਨਵਜੋਤ ਸਿੰਘ ਸਿੱਧੂ ਨੂੰ 32929 ਵੋਟਾਂ, ਬਿਕਰਮ ਸਿੰਘ ਮਜੀਠੀਆਂ ਨੂੰ 25188 ਵੋਟਾਂ ਹਾਸਲ ਹੋਈਆ, ਜਦੋਂ ਕਿ ਭਾਰਤੀ ਜਨਤਾ ਪਾਰਟੀ ਚੌਥੇ ਸਥਾਨ ’ਤੇ ਰਹੀ ਪਰ ਲੋਕ ਸਭਾ ਚੋਣਾਂ ਦੌਰਾਨ ਇਹ ਹਲਕਾ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਵਿਚ ਵਧੇਰੇ ਭੁਗਤਿਆ। ਭਾਜਪਾ ਦੀ ਹਲਕੇ ’ਚ ਚੜ੍ਹਤ ਨੂੰ ਦੇਖ ਕੇ ਇਸ ਹਲਕੇ ਤੋਂ ਚੋਣ ਲੜਣ ਦੇ ਚਾਹਵਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਜਪਾ ਵਲੋਂ ਪਹਿਲਾਂ ਵੀ ਚੋਣ ਲੜ ਚੁੱਕੇ ਡਾ: ਜਗਮੋਹਨ ਸਿੰਘ ਰਾਜੂ ਤੋਂ ਇਲਾਵਾ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਟਿਕਟ ਤੋਂ ਚੋਣ ਲੜਣ ਵਾਲੇ ਰਾਜੇਸ਼ ਹਨੀ ਵੀ ਇਸ ਹਲਕੇ ਤੋਂ ਟਿਕਟ ਹਾਸਲ ਕਰਨ ਲਈ ਸਰਗਰਮੀਆਂ ਦਿਖਾ ਰਹੇ ਹਨ। ਰਾਜੇਸ਼ ਹਨੀ ਦੋ ਵਾਰ ਕੌਂਸਲਰ ਵੀ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਹੇ ਚੁੱਕੇ ਗੁਰਪ੍ਰਤਾਪ ਸਿੰਘ ਟਿੱਕਾ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ 2024 ’ਚ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ ਉਹ ਵੀ ਹਲਕਾ ਪੂਰਬੀ ’ਚ ਸਰਗਰਮ ਹਨ। ਲੋਕ ਸਭਾ ਚੋਣਾਂ ਦੌਰਾਨ ਤਰਨਜੀਤ ਸਿੰਘ ਸੰਧੂ ਵਲੋਂ ਉਨ੍ਹਾਂ ਨੂੰ ਇਸੇ ਹਲਕੇ ਦੀ ਕਮਾਂਡ ਸੌਂਪੀ ਸੀ ਅਤੇ ਉਥੋਂ ਭਾਜਪਾ ਨੂੰ ਮਿਲੀ ਜਿੱਤ ਦੇ ਕਾਰਨ ਸ: ਟਿੱਕਾ ਦਿੱਲੀ ਦੇ ਮੌਜੂਦਾ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਦੇ ਨਜ਼ਦੀਕੀਆਂ ’ਚ ਹਨ। ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨਰਾਜ ਸਿੰਘ ਛੀਨਾ ਜੋ ਬੀਤੇ ਕਈ ਮਹੀਨਿਆਂ ਤੋਂ ਇਸ ਹਲਕੇ ’ਚ ਸਰਗਰਮ ਹਨ ਤੇ ਉਨ੍ਹਾਂ ਵਲੋਂ ਇਸ ਹਲਕੇ ਵਿਚ ਆਪਣਾ ਪੱਕਾ ਦਫ਼ਤਰ ਵੀ ਬਣਾ ਲਿਆ ਹੈ। ਮਨਰਾਜ ਸਿੰਘ ਛੀਨਾ, ਜੋ ਕਿ ਭਾਜਪਾ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਦੇ ਸਪੁੱਤਰ ਹਨ। ਉਹ ਵੀ ਇਸ ਹਲਕੇ ਤੋਂ ਚੋਣ ਲੜਣ ਦੇ ਚਾਹਵਾਨ ਹਨ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਜੋ ਆਪਣੇ ਕਾਰਜਕਾਲ ਦੌਰਾਨ ਪਾਰਟੀ ਲਈ ਕੀਤੇ ਕੰਮਾਂ ਨੂੰ ਪਾਰਟੀ ਦੇ ਹਿੱਤ ਵਿਚ ਦੱਸਦੇ ਹੋਏ ਹਲਕਾ ਪੂਰਬੀ ਤੋਂ ਚੋਣ ਲੜਣ ਦੇ ਚਾਹਵਾਨ ਹਨ। ਹਰਵਿੰਦਰ ਸਿੰਘ ਸੰਧੂ ਜੋ ਕਿ ਹਲਕਾ ਉੱਤਰੀ ਨਾਲ ਸੰਬੰਧਿਤ ਹਨ ਤੇ ਉਹ ਆਪਣੇ ਹੀ ਹਲਕੇ ਵਿਚੋਂ ਚੋਣ ਲੜਣ ਦਾ ਮਨ ਬਣਾਕੇ ਬੈਠੇ ਸਨ ਪਰ ਹਲਕਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੋ ਹਾਲ ਵਿਚ ਭਾਰਤੀ ਜਨਤਾ ਪਾਰਟੀ ਦੇ ਹੋ ਗਏ ਹਨ, ਦੇ ਹਲਕਾ ਉੱਤਰੀ ’ਚ ਆਉਣ ਤੋਂ ਬਾਅਦ ਸੰਧੂ ਹਲਕਾ ਉੱਤਰੀ ਨੂੰ ਛੱਡ ਕੇ ਹਲਕਾ ਪੂਰਬੀ ਵਿਚ ਸਰਗਰਮ ਹੋਣ ਲੱਗ ਪਏ ਹਨ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਸਕ੍ਰੈਪ ਟਰੇਡ ਐਸੋਸੀਏਸ਼ਨ ਅਤੇ ਭਾਰਤੀ ਵਪਾਰ ਮੰਡਲ ਦੀ ਬੈਠਕ ਅਗਲੀ ਖ਼ਬਰ ਇੰਟੈਕ ਅੰਮ੍ਰਿਤਸਰ ਨੇ ਰਾਮ ਬਾਗ਼ ’ਚ ਮਨਾਇਆ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਵਸ * ਸ਼ੇਰ-ਏ-ਪੰਜਾਬ ਨਾਲ ਸੰਬੰਧਿਤ ਅਲੋਪ...
Ad Position 24