ਇੰਟੈਕ ਅੰਮ੍ਰਿਤਸਰ ਨੇ ਰਾਮ ਬਾਗ਼ ’ਚ ਮਨਾਇਆ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਵਸ
* ਸ਼ੇਰ-ਏ-ਪੰਜਾਬ ਨਾਲ ਸੰਬੰਧਿਤ ਅਲੋਪ ਹੋ ਸਮਾਰਕਾਂ ਦੀ ਸੰਭਾਲ ਬੇਹੱਦ ਜ਼ਰੂਰੀ- ਵਿਰਕ
ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਅੰਮ੍ਰਿਤਸਰ ਵਲੋਂ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਵਸ ਇਤਿਹਾਸਕ ਰਾਮ ਬਾਗ਼ ਦੇ ਅੱਧ ਵਿਚਕਾਰ ਸਥਿਤ ਸਮਰ ਪੈਲੇਸ ਮਹਾਰਾਜਾ ਰਣਜੀਤ ਸਿੰਘ ਵਿਖੇ ਮਨਾਇਆ ਗਿਆ। ਇਸ ਮੌਕੇ ਇੰਟੈਕ ਨਾਲ ਜੁੜੇ ਸਕੂਲਾਂ ਰਿਆੜਕੀ ਪਬਲਿਕ ਸਕੂਲ, ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ, ਡੀ.
ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਅੰਮ੍ਰਿਤਸਰ ਵਲੋਂ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਵਸ ਇਤਿਹਾਸਕ ਰਾਮ ਬਾਗ਼ ਦੇ ਅੱਧ ਵਿਚਕਾਰ ਸਥਿਤ ਸਮਰ ਪੈਲੇਸ ਮਹਾਰਾਜਾ ਰਣਜੀਤ ਸਿੰਘ ਵਿਖੇ ਮਨਾਇਆ ਗਿਆ। ਇਸ ਮੌਕੇ ਇੰਟੈਕ ਨਾਲ ਜੁੜੇ ਸਕੂਲਾਂ ਰਿਆੜਕੀ ਪਬਲਿਕ ਸਕੂਲ, ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ, ਡੀ. ਏ. ਵੀ. ਇੰਟਰਨੈਸ਼ਨਲ ਸਕੂਲ, ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੇ ਡਰਾਇੰਗ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਕਵਿਤਾਵਾਂ ਪੜ੍ਹੀਆਂ ਗਈਆਂ ਅਤੇ ਵਿਦਿਆਰਥੀ ਕੀਰਤਨ ਜਥਿਆਂ ਨੇ ਰਸਭਿੰਨਾ ਕੀਰਤਨ ਵੀ ਕੀਤਾ।ਇੰਟੈਕ ਅੰਮ੍ਰਿਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸਥਾਪਿਤ ਸਿੱਖ ਰਾਜ ਅਤੇ ਉਸ ਤੋਂ ਪਹਿਲਾਂ ਦੇ ਮਿਸਲ ਕਾਲ ਨਾਲ ਸੰਬੰਧਿਤ ਵੱਡੀ ਗਿਣਤੀ ’ਚ ਅਜਿਹੇ ਸਮਾਰਕ ਮੌਜੂਦ ਹਨ, ਜੋ ਕੇਂਦਰ ਸਰਕਾਰ ਦੇ ਪੁਰਾਤਤਵ ਵਿਭਾਗ ਜਾਂ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵਲੋਂ ਸੁਰੱਖਿਅਤ ਸਮਾਰਕਾਂ ਦੀ ਸੂਚੀ ’ਚ ਦਰਜ ਨਾ ਕੀਤੇ ਜਾਣ ਕਰਕੇ ਲੁਪਤ ਹੁੰਦੇ ਜਾ ਰਹੇ ਹਨ। ਵਿਰਕ ਨੇ ਕਿਹਾ ਕਿ ਅੰਮ੍ਰਿਤਸਰ ’ਚ ਮੌਜੂਦ ਮਹਾਰਾਜਾ ਰਣਜੀਤ ਸਿੰਘ ਵਲੋਂ ਖ਼ੁਦ ਬਣਵਾਈ ਗਈ ਪਿੰਡ ਧਣੋਏ ਕਲਾਂ ਵਿਚਲੀ ਬਾਰਾਂਦਰੀ ਅਤੇ ਪੁਲ ਮੋਰਾਂ, ਸਰਹੱਦੀ ਪਿੰਡ ਵਣੀਏਕੇ ’ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ 12 ਨੁੱਕਰੀ ਢਾਈ ਮੰਜ਼ਿਲਾਂ ਇਤਿਹਾਸਕ ਬੁਰਜ, ਮਹਾਰਾਜਾ ਦੇ ਸਹੁਰੇ ਪਰਿਵਾਰ ਨਾਲ ਸੰਬੰਧਿਤ ਕਿਲ੍ਹਾ ਕਰਮ ਸਿੰਘ ਛੀਨਾ, ਕਾਲਿਆਂਵਾਲੇ ਸਰਦਾਰਾਂ ਦੀਆਂ ਸਮਾਧਾਂ, ਤਲਾਬ ਸਮਦ ਜੂ ਕਸ਼ਮੀਰੀ, ਰਾਜਾਸਾਂਸੀ ਦਾ ਇਤਿਹਾਸਕ ਤਲਾਬ, ਬਾਉਲੀਆਂ, ਰੁਲੀਆ ਰਾਮ ਦਾ ਬਾਗ਼ ਅਤੇ ਸਮਾਧਾਂ, ਦੀਨਾਨਗਰ ਵਿਚਲਾ ਸਮਰ ਹਾਊਸ, ਬਟਾਲਾ ਵਿਚਲਾ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਅਤੇ ਦਰਜਨਾਂ ਅਜਿਹੇ ਸਮਾਰਕ ਮੌਜੂਦ ਹਨ, ਜਿਨ੍ਹਾਂ ’ਚੋਂ ਬਹੁਤਿਆਂ ਦੇ ਰੱਖ-ਰਖਾਅ ਵਲ ਸੰਬੰਧਿਤ ਵਿਭਾਗ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਮੈਡਮ ਮਨਪ੍ਰੀਤ ਕੌਰ, ਪ੍ਰੋਫੈਸਰ ਗਗਨਦੀਪ ਕੌਰ ਨਾਗਰਾ, ਜਤਿੰਦਰ ਕੁਮਾਰ, ਜੀਨਸ, ਮੈਡਮ ਸਾਕਸ਼ੀ ਵਿਆਸ, ਟੂਰਿਜ਼ਮ ਅਫ਼ਸਰ ਮਨਦੀਪ ਕੌਰ, ਸਮਰ ਪੈਲੇਸ ਦੇ ਅਧਿਕਾਰੀ ਗੁਰਪ੍ਰੀਤ ਸਿੰਘ, ਕਿਰਨਦੀਪ ਕੌਰ ਖੰਘੂੜਾ, ਸਹਿਜ ਜੋਤ ਸਿੰਘ ਤੀਰ ਆਦਿ ਵੀ ਹਾਜ਼ਰ ਸਨ ।