29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕੈਮਿਸਟਾਂ ਦੀ ਚੈਕਿੰਗ ਸੰਬੰਧੀ ਪੰਜਾਬ ਪੁਲਿਸ ਲਈ ਜਾਰੀ ਕੀਤੇ ਜਾਣ ਸਪੱਸ਼ਟ ਦਿਸ਼ਾ-ਨਿਰਦੇਸ਼

ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਨੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੂੰ ਪੱਤਰ ਲਿਖ ਕੇ ਪੁਲਿਸ ਚੈਕਿੰਗ ਦੌਰਾਨ ਜਾਇਜ਼ ਕੈਮਿਸਟਾਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਸਪਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 29-10-2026
ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਨੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੂੰ ਪੱਤਰ ਲਿਖ ਕੇ ਪੁਲਿਸ ਚੈਕਿੰਗ ਦੌਰਾਨ ਜਾਇਜ਼ ਕੈਮਿਸਟਾਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਸਪਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਅਤੇ ਚੇਅਰਮੈਨ ਟਿੱਕਾ ਦਲੀਪ ਸਿੰਘ ਵਲੋਂ ਲਿਖੇ ਗਏ ਇਸ ਪੱਤਰ ’ਚ ਕਿਹਾ ਗਿਆ ਹੈ ਕਿ ਉਹ ਪੰਜਾਬ ਸਰਕਾਰ ਦੇ ‘ਨਸ਼ਾ ਮੁਕਤ ਪੰਜਾਬ’ ਮਿਸ਼ਨ ਦਾ ਪੂਰਨ ਸਮਰਥਨ ਕਰਦੇ ਹਨ ਅਤੇ ਦਵਾਈਆਂ ਦੀ ਗੈਰ-ਕਾਨੂੰਨੀ ਵਿੱਕਰੀ ਜਾਂ ਦੁਰਵਰਤੋਂ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹਨ। ਹਾਲਾਂਕਿ, ਹਾਲ ਹੀ ’ਚ ਹੋਈਆਂ ਕਾਰਵਾਈਆਂ ਕਾਰਨ ਕੈਮਿਸਟ ਭਾਈਚਾਰੇ ’ਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪੱਤਰ ’ਚ ਇਹ ਵੀ ਮੰਗ ਕੀਤੀ ਗਈ ਹੈ ਕਿ ਲਾਇਸੈਂਸ, ਦਵਾਈਆਂ ਦੇ ਸਟਾਕ ਅਤੇ ਰਿਕਾਰਡ ਦੀ ਪੁਲਿਸ ਜਾਂਚ ਸੰਬੰਧਿਤ ਡਰੱਗ ਇੰਸਪੈਕਟਰ ਜਾਂ ਅਧਿਕਾਰਤ ਡਰੱਗ ਕੰਟਰੋਲ ਅਫ਼ਸਰ ਦੇ ਤਾਲਮੇਲ ਨਾਲ ਹੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੈਮਿਸਟਾਂ ਨੂੰ ਖ਼ਰੀਦ ਬਿੱਲ, ਵਿੱਕਰੀ ਰਿਕਾਰਡ, ਪ੍ਰਿਸਕ੍ਰਿਪਸ਼ਨ ਅਤੇ ਹੋਰ ਦਸਤਾਵੇਜ਼ ਪੇਸ਼ ਕਰਨ ਲਈ ਵਾਜਬ ਸਮਾਂ ਦਿੱਤਾ ਜਾਵੇ ਅਤੇ ਜਾਂਚ ਦੌਰਾਨ ਦਸਤਾਵੇਜ਼ ਤੁਰੰਤ ਨਾ ਮਿਲਣ ਦੀ ਸੂਰਤ ’ਚ ਬਿਨਾਂ ਪੁਖ਼ਤਾ ਸਬੂਤਾਂ ਦੇ ਦੁਕਾਨਾਂ ਸੀਲ ਨਾ ਕੀਤੀਆਂ ਜਾਣ ਅਤੇ ਨਾ ਹੀ ਮਕੈਨੀਕਲ ਤਰੀਕੇ ਨਾਲ ਅਪਰਾਧਿਕ ਮਾਮਲੇ ਦਰਜ ਕੀਤੇ ਜਾਣ । ਮਨਮੋਹਨ ਸਿੰਘ ਨੇ ਕਿਹਾ ਕਿ ਕੈਮਿਸਟ ਦੁਕਾਨਾਂ ਜ਼ਰੂਰੀ ਅਤੇ ਜੀਵਨ-ਰੱਖਿਅਕ ਦਵਾਈਆਂ ਮੁਹੱਈਆ ਕਰਵਾਉਂਦੀਆਂ ਹਨ। ਬੇਵਜ੍ਹਾ ਦੁਕਾਨਾਂ ਬੰਦ ਹੋਣ ਨਾਲ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਸ਼ਹੀਦੀ ਯਾਦਗਾਰੀ ਹਫ਼ਤੇ ਦੌਰਾਨ ਪੁਲਿਸ ਲਾਈਨ ’ਚ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ ਅਗਲੀ ਖ਼ਬਰ ਫਾਈਬਰ ਆਪਟਿਕਸ ਦੇ ਮੋਢੀ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਸੰਬੰਧੀ ਸਮਾਗਮ 31 ਨੂੰ
Ad Position 24