27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

2 ਨੌਜਵਾਨ ਹੈਰੋਇਨ ਦੇ ਸੂਟੇ ਲਾਉਂਦੇ ਆਏ ਪੁਲਿਸ ਦੇ ਕਾਬੂ

ਅੰਮ੍ਰਿਤਸਰ, 22 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ 2 ਨੌਜਵਾਨਾਂ ਨੂੰ ਪੁਲਿਸ ਵਲੋਂ ਹੈਰੋਇਨ ਦੇ ਸੂਟੇ ਲਾਉਂਦੇ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਖ਼ਿਲਾਫ਼ ਦੋ ਥਾਣਿਆਂ ’ਚ ਵੱਖ ਵੱਖ ਮਾਮਲੇ ਦਰਜ ਕਰ ਲਏ ਗਏ ਹਨ। ਥਾਣਾ ਡੀ.

Ad Position 21
No active advertisement
ਅਜੀਤ ਡੈਸਕ 27-10-2026
ਅੰਮ੍ਰਿਤਸਰ, 22 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ 2 ਨੌਜਵਾਨਾਂ ਨੂੰ ਪੁਲਿਸ ਵਲੋਂ ਹੈਰੋਇਨ ਦੇ ਸੂਟੇ ਲਾਉਂਦੇ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਖ਼ਿਲਾਫ਼ ਦੋ ਥਾਣਿਆਂ ’ਚ ਵੱਖ ਵੱਖ ਮਾਮਲੇ ਦਰਜ ਕਰ ਲਏ ਗਏ ਹਨ। ਥਾਣਾ ਡੀ.ਡਵੀਜ਼ਨ ਦੇ ਏ.ਐਸ.ਆਈ. ਸੁਖਦੇਵ ਸਿੰਘ ਵਲੋਂ ਕੀਤੀ ਗਈ ਕਾਰਵਾਈ ਤਹਿਤ ਰਾਹੁਲ ਵਾਸੀ ਇੰਦਰਾ ਕਲੌਨੀ ਕੋਟ ਖਾਲਸਾ ਨੂੰ ਕਾਬੂ ਕੀਤਾ ਗਿਆ ਜਿਸ ਪਾਸੋਂ ਚਾਂਦੀ ਦਾ ਵਰਕ ਜਿਸ ’ਤੇ ਹੈਰੋਇਨ ਲਬੇੜੀ ਹੋਈ ਸੀ ਤੇ ਚਾਂਦੀ ਦੇ ਵਰਕ ਦਾ ਪਾਇਪ ਸੂਟੇ ਲਾਉਣ ਲਈ ਅਤੇ ਜਲਾਉਣ ਲਈ ਵਰਤਿਆਂ ਲਾਇਟਰ ਆਦਿ ਬਰਾਮਦ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸੀ.ਡਵੀਜ਼ਨਦ ਦੇ ਸਬ ਇੰਸ: ਰਾਜਬੀਰ ਸਿੰਘ ਵਲੋਂ ਕੀਤੀ ਗਈ ਕਾਰਵਾਈ ਤਹਿਤ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਸੰਗਮਦੀਪ ਸਿੰਘ ਵਾਸੀ ਈਸ਼ਵਰ ਨਗਰ ਤਰਨ ਤਾਰਨ ਰੋਡ ਵਜੋਂ ਹੋਈ ਹੈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਮੁਲਜ਼ਮ ਪਾਸੋਂ ਚਾਂਦੀ ਦੀ ਪੰਨੀ ਕਾਲੀ ਹੋਈ ਤੇ ਸਮੇਤ ਲਾਈਟਰ ਤੇ 10 ਰੁਪਏ ਦਾ ਨੋਟ ਪਾਈਪ ਬਣਾਇਆ ਹੋਇਆ ਬਰਾਮਦ ਕਰ ਲਿਆ਀ਗਿਆ ਹੈ। ਪੁਲਿਸ ਵਲੋਂ ਦੋਵੇਂ ਮਾਮਲੇ ਐਨ.ਡੀ.ਪੀ. ਐਸ. ਐਕਟ ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੱਤਿਆ ਐਲੀਮੈਂਟਰੀ ਸਕੂਲ ਬੋਹਲੀਆਂ ਵਿਖੇ ਬੱਚਿਆਂ ਨੂੰ ਕਾਨੂੰਨੀ ਹੱਕਾਂ ਅਤੇ ਸੁਰੱਖਿਆ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਕਸਬਾ ਰਮਦਾਸ ਦੇ ਭਗਵਾਨ ਵਾਲਮੀਕ ਮੰਦਰ ‘ਚ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ
Ad Position 24