23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਯੂ . ਕੇ.ਦੇ ਸਤੰਬਰ ਅਤੇ ਨਵੰਬਰ ਇੰਟੇਕ ’ਚ ਪੰਜਾਬ ਇਮੀਗ੍ਰੇਸ਼ਨ ਦੀ ਸ਼ਾਨਦਾਰ ਕਾਮਯਾਬੀ ਨਵੰਬਰ ਇੰਟੇਕ ਵਿਚ ਵੀ ਵਿਦਿਆਰਥੀਆਂ ਨੂੰ ਮਿਲੀਆਂ ਕਈ ਵੀਜ਼ਾ ਗ੍ਰਾਂਟਾਂ– ਮਨਪ੍ਰੀਤ ਸਿੰਘ ਸਿੱਧੂ ਜਨਵਰੀ ਇੰਟੇਕ ਦੀਆਂ ਹੁਣ ਤੋਂ ਹੀ ਕਰਵਾਈਆਂ ਜਾ ਰਹੀਆਂ ਤਿਆਰੀਆਂ

ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਇਮੀਗ੍ਰੇਸ਼ਨ ਵਲੋਂ ਯੂਕੇ ਸਤੰਬਰ ਇੰਟੇਕ ਵਿਚ ਸ਼ਾਨਦਾਰ ਨਤੀਜੇ ਹਾਸਲ ਕਰਨ ਦੇ ਨਾਲ-ਨਾਲ ਨਵੰਬਰ ਇੰਟੇਕ ਵਿਚ ਵੀ ਵੱਡੀ ਗਿਣਤੀ ਵਿਚ ਸਟਡੀ ਵੀਜ਼ੇ ਪ੍ਰਾਪਤ ਕਰਨ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਇੰਮੀਗ੍ਰੇਸ਼ਨ ਦੇ ਮੈਨਜ਼ਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਸਤੰਬਰ ਇੰਟੇਕ ਦੌਰਾਨ 40 ਤੋਂ ਵਧੇਰੇ ਸਟੱਡੀ ਵੀਜ਼ੇ ਹਾਸਲ ਕੀਤੇ ਗਏ, ਜਦਕਿ ਨਵੰਬਰ ਇੰਟੇਕ ਲਈ ਵੀ ਕਈ ਵਿਦਿਆਰਥੀਆਂ ਨੂੰ ਵੀਜ਼ਾ ਗ੍ਰਾਂਟ ਮਿਲੀ ਹੈ। ਇਸ ਸਫਲਤਾ ਨਾਲ ਯੂਕੇ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ।

Ad Position 21
No active advertisement
ਮਨਪ੍ਰੀਤ ਸਿੰਘ ਸਿੱਧੂ 23-10-2026
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਇਮੀਗ੍ਰੇਸ਼ਨ ਵਲੋਂ ਯੂਕੇ ਸਤੰਬਰ ਇੰਟੇਕ ਵਿਚ ਸ਼ਾਨਦਾਰ ਨਤੀਜੇ ਹਾਸਲ ਕਰਨ ਦੇ ਨਾਲ-ਨਾਲ ਨਵੰਬਰ ਇੰਟੇਕ ਵਿਚ ਵੀ ਵੱਡੀ ਗਿਣਤੀ ਵਿਚ ਸਟਡੀ ਵੀਜ਼ੇ ਪ੍ਰਾਪਤ ਕਰਨ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਇੰਮੀਗ੍ਰੇਸ਼ਨ ਦੇ ਮੈਨਜ਼ਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਸਤੰਬਰ ਇੰਟੇਕ ਦੌਰਾਨ 40 ਤੋਂ ਵਧੇਰੇ ਸਟੱਡੀ ਵੀਜ਼ੇ ਹਾਸਲ ਕੀਤੇ ਗਏ, ਜਦਕਿ ਨਵੰਬਰ ਇੰਟੇਕ ਲਈ ਵੀ ਕਈ ਵਿਦਿਆਰਥੀਆਂ ਨੂੰ ਵੀਜ਼ਾ ਗ੍ਰਾਂਟ ਮਿਲੀ ਹੈ। ਇਸ ਸਫਲਤਾ ਨਾਲ ਯੂਕੇ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਟੱਡੀ ਵੀਜ਼ਿਆਂ ਦੇ ਨਾਲ ਸਪਾਊਸ ਵੀਜ਼ਾ ਗ੍ਰਾਂਟ ਵਾਲੇ ਕੇਸ ਵੀ ਸਾਹਮਣੇ ਆਏ ਹਨ। ਸੰਸਥਾ ਵਲੋਂ ਸਿੰਗਲ ਅਤੇ ਸਪਾਊਸ ਕੇਸਾਂ ਲਈ ਬਿਨੈਕਾਰ ਦੀ ਯੋਗਤਾ ਅਤੇ ਯੂਕੇ ਦੇ ਲਾਗੂ ਇਮੀਗ੍ਰੇਸ਼ਨ ਨਿਯਮਾਂ ਅਨੁਸਾਰ ਮਾਰਗਦਰਸ਼ਨ ਦਿੱਤਾ ਜਾਂਦਾ ਹੈ। ਜਨਵਰੀ 2027 ਇੰਟੇਕ ਲਈ ਦਾਖ਼ਲਾ ਪ੍ਰਕਿਰਿਆ ਜਾਰੀ । ਸਤੰਬਰ ਅਤੇ ਨਵੰਬਰ ਇੰਟੇਕ ਦੇ ਨਤੀਜਿਆਂ ਤੋਂ ਬਾਅਦ ਹੁਣ ਜਨਵਰੀ 2027 ਇੰਟੇਕ ਲਈ ਵੀ ਵਿਦਿਆਰਥੀਆਂ ਵਿਚ ਦਿਲਚਸਪੀ ਵਧ ਰਹੀ ਹੈ। ਪੰਜਾਬ ਇਮੀਗ੍ਰੇਸ਼ਨ ਵਲੋਂ ਯੂਕੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕੋਰਸਾਂ ’ਚ ਦਾਖ਼ਲੇ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕ ਯੋਗਤਾ, ਬਜਟ ਅਤੇ ਭਵਿੱਖ ਦੀਆਂ ਯੋਜਨਾਵਾਂ ਅਨੁਸਾਰ ਕੋਰਸ ਚੁਣਨ ਅਤੇ ਸਮੇਂ ਸਿਰ ਅਰਜ਼ੀ ਦੀ ਤਿਆਰੀ ਕਰਨ ਦੀ ਸਲਾਹ ਦਿੱਤੀ ਗਈ ਹੈ। ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਹਰ ਵਿਦਿਆਰਥੀ ਦੀ ਪ੍ਰੋਫਾਈਲ ਨੂੰ ਧਿਆਨ ਵਿਚ ਰੱਖਦਿਆਂ ਕੋਰਸ ਦੀ ਚੋਣ, ਯੂਨੀਵਰਸਿਟੀ ਵਿਚ ਦਾਖ਼ਲਾ, ਦਸਤਾਵੇਜ਼ਾਂ ਦੀ ਤਿਆਰੀ ਅਤੇ ਵੀਜ਼ਾ ਪ੍ਰਕਿਰਿਆ ਸਬੰਧੀ ਸਲਾਹ ਦਿੱਤੀ ਜਾਂਦੀ ਹੈ। ਯੋਗਤਾ ਅਤੇ ਸੰਬੰਧਿਤ ਸੰਸਥਾ ਦੇ ਨਿਯਮਾਂ ਅਨੁਸਾਰ ਕੁਝ ਕੋਰਸਾਂ ’ਚ ਆਈਲੈਟਸ ਅਤੇ ਪੀਟੀਈ ਤੋਂ ਬਿਨਾਂ ਅਰਜ਼ੀ ਦੇਣ ਦੇ ਵਿਕਲਪ ਅਤੇ ਸਕਾਲਰਸ਼ਿਪ ਦੇ ਮੌਕੇ ਵੀ ਉਪਲਬਧ ਹੋ ਸਕਦੇ ਹਨ। ਉਨ੍ਹਾਂ ਸੰਸਥਾ ਵਲੋਂ ਯੋਗ ਕੇਸਾਂ ਲਈ ਬਿਨਾਂ ਐਡਵਾਂਸ ਫੀਸ ਫਾਈਲ ਪ੍ਰੋਸੈਸਿੰਗ ਦੀ ਸਹੂਲਤ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ੀਸਾਂ ਅਤੇ ਹੋਰ ਸ਼ਰਤਾਂ ਬਿਨੈਕਾਰ ਦੇ ਕੇਸ ਅਨੁਸਾਰ ਲਾਗੂ ਹੋਣਗੀਆਂ। ਪੰਜਾਬ ਇਮੀਗ੍ਰੇਸ਼ਨ ਵਲੋਂ ਚਾਹਵਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਨਵਰੀ 2027 ਇੰਟੇਕ ਲਈ ਕੋਰਸਾਂ, ਦਾਖ਼ਲੇ ਦੀਆਂ ਸ਼ਰਤਾਂ ਅਤੇ ਸੀਟਾਂ ਦੀ ਉਪਲਬਧਤਾ ਬਾਰੇ ਪਹਿਲਾਂ ਹੀ ਜਾਣਕਾਰੀ ਲੈਣ, ਤਾਂ ਜੋ ਉਨ੍ਹਾਂ ਦੀਆਂ ਅਰਜ਼ੀ ਦੀ ਤਿਆਰੀ ਸਮੇਂ ਸਿਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਜਿਹੜੇ ਵਿਦਿਆਰਥੀ ਉਚੇਰੀ ਸਿੱਖਿਆ ਵਿਦੇਸ਼ ਵਿਚੋਂ ਹਾਸਲ ਕਰਨ ਦਾ ਸੁਪਨਾ ਦੇਖ ਰਹੇ ਹਨ ਉਨ੍ਹਾਂ ਦਾ ਸੁਪਨਾ ਸਕਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ ਅਤੇ ਇਸ ਲਈ ਪੰਜਾਬ ਇੰਮੀਗਰੇਸ਼ਨ ਦੇ ਰਣਜੀਤ ਐਵੀਨਿਊ ਸਥਿਤ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਵਿਚ ਦਰਜਨਾਂ ਪਰਿਵਾਰਾਂ ਨੇ ਅਕਾਲੀ ਵਾਰਿਸ ਪੰਜਾਬ ਦੇ ’ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਭਾਈ ਪਰਵਿੰਦਰ ਸਿੰਘ ਝੋਟਾ ਵਲੋਂ ਦਿੱਤੀ ਕੁਰਬਾਨੀ ਹਮੇਸ਼ਾ ਯਾਦ ਰਹੇਗੀ- ਅਕਾਲੀ ਆਗੂ ਗਿੰਦਾ, ਸਠਿਆਲਾ
Ad Position 24