23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਵਿਚ ਸੰਗਤਾਂ ਹੁੰਮ ਹੁੰਮਾ ਕੇ ਪੁੱਜਣ : ਨੀਟਾ, ਮੰਨਾ

ਟਾਹਲੀ ਸਾਹਿਬ , 22 ਅਕਤੂਬਰ ( ਵਿਨੋਦ ਭੀਲੋਵਾਲ)-ਵਿਦੇਸ਼ਾਂ ’ਚ ਵੱਸਦੇ ਪੰਜਾਬੀ ਐੱਨ. ਆਰ.

Ad Position 21
No active advertisement
ਲਖਬੀਰ ਸਿੰਘ ਨੀਟਾ ਤੇ ਮਨਜੀਤ ਸਿੰਘ ਮੰਨਾ 23-10-2026
ਟਾਹਲੀ ਸਾਹਿਬ , 22 ਅਕਤੂਬਰ ( ਵਿਨੋਦ ਭੀਲੋਵਾਲ)-ਵਿਦੇਸ਼ਾਂ ’ਚ ਵੱਸਦੇ ਪੰਜਾਬੀ ਐੱਨ. ਆਰ. ਆਈ. ਭਰਾਵਾਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਸਮੂਹ ਸੰਗਤਾਂ ਵਲੋਂ ਵੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲਖਬੀਰ ਸਿੰਘ ਨੀਟਾ ਐੱਨ.ਆਰ.ਆਈ. ਅਤੇ ਮਨਜੀਤ ਸਿੰਘ ਮੰਨਾ ਅਧਿਆਪਕ ਆਗੂ ਨੇ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਮਨਾਇਆ ਜਾ ਰਿਹਾ ਹੈ ਅਤੇ ਦੋ ਦਿਨ ਚੱਲਣ ਵਾਲੇ ਧਾਰਮਿਕ ਸਮਾਗਮ ਵਿਚ ਪੁੱਜ ਕੇ ਗੁਰੂ ਘਰ ਦੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ। ਇਸ ਮੌਕੇ ਜਸਵਿੰਦਰ ਸਿੰਘ, ਦਿਲਬਾਗ ਸਿੰਘ, ਰੇਸ਼ਮ ਸਿੰਘ ਆਦ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬੇ ’ਚ ਕਾਂਗਰਸ ਸਰਕਾਰ ਬਣਾਉਣ ਲਈ ਲੋਕ ਬੇਸਬਰੀ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ : ਭਗਵੰਤਪਾਲ ਸੱਚ... ਅਗਲੀ ਖ਼ਬਰ ਮਜੀਠੀਆ ਵਲੋਂ ਹਲਕੇ ’ਚ ਕੀਤੀ ਜਾ ਰਹੀ ਮਿਹਨਤ ਸਦਕਾ ਅਕਾਲੀ ਦਲ ਦੀ ਚੜ੍ਹਤ ਬਰਕਰਾਰ- ਗਗਨਦੀਪ ਭਕਨਾ
Ad Position 24