ਮਿੱਊਚਲ ਮਾਰਟ ਵਡਾਲਾ ਜੌਹਲ ਵਿਖੇ ਸ਼ੁਕਰਾਨਾ ਸਮਾਗਮ
ਨਵਾਂ ਪਿੰਡ, 18 ਅਕਤੂਬਰ (ਜਸਪਾਲ ਸਿੰਘ )-ਪਿੰਡ ਵਡਾਲਾ ਜੌਹਲ ਵਿਖੇ ਖੁਲ੍ਹੇ ਮਿੱਊਚਲ ਮਾਰਟ (ਸਾਂਝਾ ਬਜ਼ਾਰ ) ਸਮੂਹ ’ਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਭਾਈ ਕੁਲਵਿੰਦਰ ਸਿੰਘ ਵਲੋਂ ਕੀਰਤਨ ਤੇ ਕਥਾਵਾਚਕ ਭਾਈ ਬਲਬੀਰ ਸਿੰਘ ਯੂ.
ਨਵਾਂ ਪਿੰਡ, 18 ਅਕਤੂਬਰ (ਜਸਪਾਲ ਸਿੰਘ )-ਪਿੰਡ ਵਡਾਲਾ ਜੌਹਲ ਵਿਖੇ ਖੁਲ੍ਹੇ ਮਿੱਊਚਲ ਮਾਰਟ (ਸਾਂਝਾ ਬਜ਼ਾਰ ) ਸਮੂਹ ’ਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਭਾਈ ਕੁਲਵਿੰਦਰ ਸਿੰਘ ਵਲੋਂ ਕੀਰਤਨ ਤੇ ਕਥਾਵਾਚਕ ਭਾਈ ਬਲਬੀਰ ਸਿੰਘ ਯੂ. ਕੇ. ਵਡਾਲਾ ਜੌਹਲ ਵਲੋਂ ਕਥਾ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਗਿਆ।ਭਾਈ ਮਨਦੀਪ ਸਿੰਘ ਵਡਾਲਾ ਜੌਹਲ ਵਲੋਂ ਮਾਰਟ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਗੁਰਭੇਜ ਸਿੰਘ ਖਜ਼ਾਲਾ, ਬਾਬਾ ਗੁਰਦੇਵ ਸਿੰਘ ਡੇਰਾ ਭਗਤਾਂ, ਬਾਬਾ ਨਿਰਵੈਰ ਸਿੰਘ ਮਿਓਕਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਅਮਰਜੀਤ ਸਿੰਘ ਬੰਡਾਲਾ, ਬਿਕਰਮਜੀਤ ਸਿੰਘ ਕੋਟਲਾ (ਤਿੰਨੋਂ ਮੈਂਬਰ ਸ਼੍ਰੋਮਣੀ ਕਮੇਟੀ ), ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਕੋਟਲਾ, ਭਾਈ ਜਗਰੂਪ ਸਿੰਘ ਮੈਨੇਜਰ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ, ਬਲਵੰਤ ਸਿੰਘ ਨਿਗਰਾਨ ਮਾਝਾ ਜ਼ੋਨ ਸ਼੍ਰੋਮਣੀ ਕਮੇਟੀ, ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਅਮਨਦੀਪ ਸਿੰਘ, ਭਾਈ ਰਾਜਬੀਰ ਸਿੰਘ, ਭਾਈ ਗੁਰਮੁੱਖ ਸਿੰਘ, ਭਾਈ ਜੱਜ ਸਿੰਘ, ਦਿਲਬਾਗ ਸਿੰਘ ਭੰਗਾਲੀ ( ਪ੍ਰਚਾਰਕ ਸ਼੍ਰੋਮਣੀ ਕਮੇਟੀ ), ਪ੍ਰਮਿੰਦਰ ਸਿੰਘ, ਗੁਰਭੇਜ ਸਿੰਘ, ਮਨਮੋਹਨ ਸਿੰਘ, ਸਿਮਰਨਜੀਤ ਸਿੰਘ ਹਰਜੀਤ ਸਿੰਘ (ਦਫ਼ਤਰੀ ਅਮਲਾ ਧਰਮ ਪ੍ਰਚਾਰ, ਸ਼੍ਰੋਮਣੀ ਕਮੇਟੀ ), ਗਿਆਨੀ ਚਮਕੌਰ ਸਿੰਘ ਟਕਸਾਲੀ, ਲਖਵਿੰਦਰ ਸਿੰਘ ਜੌਹਲ, ਗੁਲਜਾਰ ਸਿੰਘ ਧੀਰੇਕੋਟ, ਜਸਵਿੰਦਰ ਸਿੰਘ ਗਹਿਰੀ, ਜਥੇਦਾਰ ਬਲਦੇਵ ਸਿੰਘ ਨਵਾਂ ਪਿੰਡ, ਨੰਬਰਦਾਰ ਸਤਨਾਮ ਸਿੰਘ ਨੰਗਲ, ਹਰਜਿੰਦਰ ਸਿੰਘ ਥਿੰਦ ਇਲੈਕਟ੍ਰਿਕਲ, ਗੁਰਪ੍ਰੀਤ ਸਿੰਘ, ਕੈਪਟਨ ਨਰਿੰਜਨ ਸਿੰਘ, ਧਿਆਨ ਸਿੰਘ ਛੀਨਾ, ਕੇਵਲ ਸਿੰਘ ਬੰਮਾ, ਸੁਖਦੇਵ ਸਿੰਘ ਧੀਰੇਕਟ, ਰਾਜਪਾਲ ਸਿੰਘ ਵੱਲ੍ਹਾ, ਸੁਖਵਿੰਦਰ ਸਿੰਘ ਬੰਡਾਲਾ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਵਲੋਂ ਸਭ ਨੂੰ ਜੀ ਆਇਆਂ ਆਖਿਆ ਗਿਆ।